ਚੜ੍ਹਦਾ ਪੰਜਾਬ

August 11, 2022 2:52 AM

ਰਾਜ ਸਭਾ ਵਿੱਚ ਆਮ ਦੀ ਥਾਂ ਬਾਹਰੀ ਖਾਸ ਵਿਅਕਤੀ ਭੇਜਣੇ ਪੰਜਾਬੀਆਂ ਨਾਲ ਬੇਇਨਸਾਫੀ; ਸੋਹਾਣਾ

ਰਾਜ ਸਭਾ ਵਿੱਚ ਆਮ ਦੀ ਥਾਂ ਬਾਹਰੀ ਖਾਸ ਵਿਅਕਤੀ ਭੇਜਣੇ ਪੰਜਾਬੀਆਂ ਨਾਲ ਬੇਇਨਸਾਫੀ; ਸੋਹਾਣਾ

ਬਾਹਰੀ ਵਿਅਕਤੀਆਂ ਕੋਲੋਂ ਪੰਜਾਬ ਦੇ ਹੱਕਾਂ ਦੀ ਆਵਾਜ ਬੁਲੰਦ ਕਰਨ ਦੀ ਕੋਈ ਉਮੀਦ ਨਹੀੰ

ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਣ ਸੋਹਾਣਾ ਨੇ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੀਆਂ ਪੰਜ ਸੀਟਾਂ ਲਈ ਆਮ ਆਦਮੀ ਦੀ ਥਾਂ ਪੰਜਾਬ ਤੋਂ ਬਾਹਰਲੇ ਖਾਸ ਵਿਅਕਤੀਆਂ ਨੂੰ ਉਮੀਦਵਾਰ ਬਣਾਉਣ ਨੂੰ ਪੰਜਾਬੀਆਂ ਅਤੇ ਪੰਜਾਬ ਨਾਲ ਨਾਇਨਸਾਫੀ ਆਖਿਆ ਹੈ।

ਇੱਕ ਬਿਆਨ ਰਾਹੀਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਦੋ ਚਿਹਰੇ ਦਿੱਲੀ ਤੋਂ ਅਤੇ ਤਿੰਨ ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ ਹਨ ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ ਅੱਜ ਤੱਕ ਕਦੇ ਪੰਜਾਬ ਦੇ ਹੱਕ ਵਿੱਚ ਆਵਾਜ ਨਹੀਂ ਉਠਾਈ। ਉਨ੍ਹਾਂ ਕਿਹਾ ਕਿ ਰਾਜ ਸਭਾ ਰਾਜਾਂ ਦੇ ਹੱਕਾਂ ਲਈ ਆਵਾਜ ਚੁੱਕਣ, ਨਵੇਂ ਬਣਨ ਵਾਲੇ ਕਾਨੂੰਨਾਂ ਵਿੱਚ ਰਾਜਾਂ ਦੇ ਅਧਿਕਾਰਾਂ ਦੀ ਹਰ ਪੱਖੋਂ ਪੈਰਵੀ ਕਰਨ ਲਈ ਹੁੰਦੀ ਹੈ ਤੇ ਇਸ ਵਿੱਚ ਹਰ ਪਾਰਟੀ ਵੱਲੋਂ ਸਬੰਧਿਤ ਰਾਜ ਦੇ ਸੁਲਝੇ ਹੋਏ ਵਿਅਕਤੀਆਂ ਨੂੰ ਹੀ ਭੇਜਿਆ ਜਾਂਦਾ ਹੈ।

ਅਕਾਲੀ ਆਗੂ ਨੇ ਆਖਿਆ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਪ੍ਰਤੀਨਿਧਤਾ ਕਰਨ ਵਾਲੀ ਪਾਰਟੀ ਦੱਸਣ ਵਾਲਿਆਂ ਵੱਲੋਂ ਕਿਸੇ ਵੀ ਆਮ ਆਦਮੀ ਨੂੰ ਰਾਜ ਸਭਾ ਦਾ ਉਮੀਦਵਾਰ ਨਾ ਬਣਾਏ ਜਾਣ ਨਾਲ ਬਿੱਲੀ ਥੈਲਿਊ ਬਾਹਿਰ ਆ ਗਈ ਹੈ।

ਉਨ੍ਹਾਂ ਕਿਹਾ ਕਿ ਪੰਜ ਮੈਂਬਰਾਂ ਵਿੱਚੋਂ ਦੋ ਮੈਂਬਰ ਸਿੱਧੇ ਤੌਰ ਤੇ ਦਿੱਲੀ ਨਾਲ ਸਬੰਧਿਤ ਹੋਣ ਕਾਰਨ ਚਾਲੀ ਫੀਸਦੀ ਪ੍ਰਤੀਨਿਧਤਾ ਪਹਿਲਾਂ ਹੀ ਪੰਜਾਬ ਕੋਲੋਂ ਦਿੱਲੀ ਸਰਕਾਰ ਨੇ ਖੋਹ ਲਈ ਹੈ।

ਉਨ੍ਹਾਂ ਆਖਿਆ ਕਿ ਕੇਂਦਰ ਨਾਲ ਪੰਜਾਬ ਦੇ ਅਨੇਕਾਂ ਮਸਲੇ ਜਿਨ੍ਹਾਂ ਵਿੱਚ ਦਰਿਆਈ ਪਾਣੀ, ਬੀਬੀਐਮਬੀ ਵਿੱਚੋਂ ਸੂਬੇ ਦੇ ਕੋਟੇ ਨੂੰ ਬਹਾਲ ਕਰਾਉਣ, ਸਜਾ ਭੁਗਤ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਤੇ ਪੰਜਾਬ ਨਾਲ ਸਬੰਧਿਤ ਹੋਰ ਅਨੇਕਾਂ ਮਾਮਲਿਆਂ ਸਬੰਧੀ ਆਵਾਜ ਬੁਲੰਦ ਕਰਨ ਦੀ ਜਰੂਰਤ ਹੈ, ਜਿਸ ਲਈ ਪੰਜਾਬ ਦੇ ਹਿਤਾਂ ਲਈ ਗੱਲ ਕਰ ਸਕਣ ਵਾਲੇ ਚਿਹਰਿਆਂ ਨੂੰ ਰਾਜ ਸਭਾ ਵਿੱਚ ਭੇਜਣਾ ਚਾਹੀਦਾ ਸੀ।

ਅਕਾਲੀ ਆਗੂ ਨੇ ਕਿਹਾ ਕਿ ਪੰਜਾਬੀਆਂ ਨੇ ਬਹੁਤ ਵੱਡੀ ਪੱਧਰ ਉੱਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਅਤੇ ਆਮ ਆਦਮੀ ਪਾਰਟੀ ਨੇ ਆਪਣੀ ਪਹਿਲੀ ਪ੍ਰੀਖਿਆ ਵਿੱਚ ਹੀ ਪੰਜਾਬ ਵਿਰੋਧੀ ਹੋਣ ਦਾ ਸਬੂਤ ਦੇ ਕੇ ਪੰਜਾਬ ਦੇ ਕਰੋੜਾਂ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਉਨ੍ਹਾਂ ਅਰਵਿੰਦ ਕੇਜਰੀਵਾਲ ਦੇ ਇਸ ਫੈਸਲੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਮੁੱਚੇ ਮੰਤਰੀਆਂ ਅਤੇ ਵਿਧਾਇਕਾਂ ਉੱਤੇ ਵੀ ਸਵਾਲ ਚੁੱਕੇ ਕਿ ਉਨ੍ਹਾਂ ਪਾਰਟੀ ਸੁਪਰੀਮੋ ਦੇ ਪੰਜਾਬ ਨਾਲ ਧ੍ਰੋਹ ਕਮਾਉਣ ਵਾਲੇ ਫੈਸਲੇ ਦਾ ਵਿਰੋਧ ਕਿਉਂ ਨਹੀਂ ਕੀਤਾ ਤੇ ਚੁੱਪ ਵੱਟ ਲਈ ਅਤੇ ਪੰਜਾਬ ਹਿਤੈਸ਼ੀ ਪਾਰਟੀ ਆਗੂਆਂ ਨੂੰ ਰਾਜ ਸਭਾ ਲਈ ਉਮੀਦਵਾਰ ਬਣਾਉਣ ਲਈ ਕੋਈ ਆਵਾਜ ਬੁਲੰਦ ਨਹੀਂ ਕੀਤੀ। ਉਨ੍ਹਾਂ ਪੰਜਾਬ ਵਾਸੀਆਂ ਨੂੰ ਆਪ ਦੇ ਇਸ ਫੈਸਲੇ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792