ਚੜ੍ਹਦਾ ਪੰਜਾਬ

August 14, 2022 12:19 PM

ਰਾਕਟ ਲਾਂਚਰ ਹਮਲਾ ਮਾਮਲਾ : ਕੜੀਆਂ ਨਾਲ ਕੜੀਆਂ ਜੋੜ ਰਹੇ ਹਾਂ ; ਲੀਡ ਮਿਲ ਗਈ ਹੈ ; ਛੇਤੀ ਹੋਵੇਗੀ ਗ੍ਰਿਫ਼ਤਾਰੀ : DGP  

ਸੈਕਟਰ 77 ਵਿਚ ਇੰਟੈਲੀਜੈਂਸ ਦੀ ਬਿਲਡਿੰਗ ਉੱਤੇ ਰਾਕਟ ਲਾਂਚਰ ਹਮਲੇ ਦਾ ਮਾਮਲਾ …… 

ਡੀਜੀਪੀ ਪੰਜਾਬ ਨੇ ਕਿਹਾ : ਕੜੀਆਂ ਨਾਲ ਕੜੀਆਂ ਜੋੜ ਰਹੇ ਹਾਂ ; ਲੀਡ ਮਿਲ ਗਈ ਹੈ ; ਛੇਤੀ ਹੋਵੇਗੀ ਗ੍ਰਿਫ਼ਤਾਰੀ  

ਮੁਹਾਲੀ : 

ਮੁਹਾਲੀ ਦੇ ਸੈਕਟਰ 77 ਵਿਚ ਬਣੇ ਪੰਜਾਬ ਪੁਲੀਸ ਇੰਟੈਲੀਜੈਂਸ ਦੇ ਦਫ਼ਤਰ ਵਿੱਚ ਬੀਤੇ ਕੱਲ ਹੋਏ ਰਾਕੇਟ ਲਾਂਚਰ ਧਮਾਕੇ  ਸਬੰਧੀ ਅੱਜ ਪੰਜਾਬ ਦੇ ਡੀਜੀਪੀ  ਵਿਰੇਸ਼ ਕੁਮਾਰ ਭਾਵਰਾ  ਨੇ ਮੌਕੇ ਦਾ ਜਾਇਜ਼ਾ ਲਿਆ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਜੀਪੀ ਪੰਜਾਬ ਨੇ ਕਿਹਾ ਕਿ ਹਾਲੇ ਕੜੀਆਂ ਨਾਲ ਕੜੀਆਂ ਜੋੜੀਆਂ ਜਾ ਰਹੀਆਂ ਹਨ ਅਤੇ ਅੱਗੇ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਮੀਡੀਆ ਨੂੰ ਦੱਸ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਾਲੇ ਜਾਂਚ ਜਾਰੀ ਹੈ  ਅਤੇ ਹਰ ਪੱਖੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮਾਮਲੇ ਵਿੱਚ ਲੀਡ ਹਾਸਲ ਹੋ ਚੁੱਕੀ ਹੈ ਅਤੇ ਛੇਤੀ ਹੀ  ਇਸ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਸੈਕਟਰ 77 ਦੀ ਇਸ ਬਿਲਡਿੰਗ ਦੀ ਤੀਜੀ ਮੰਜ਼ਿਲ ਉਤੇ ਰਾਕੇਟ ਲਾਂਚਰ ਨਾਲ ਹਮਲਾ ਕੀਤਾ ਗਿਆ ਸੀ ਜਿਸ ਦੇ ਵਿਚ ਕੋਈ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਇਹ ਰਾਕਟ ਲਾਂਚਰ ਇਕ ਖਿੜਕੀ ਦੀ ਕੰਧ ਉੱਤੇ ਵੱਜਿਆ ਅਤੇ ਸ਼ੀਸ਼ਾ ਤੋੜਦਾ ਹੋਇਆ ਅੰਦਰ ਕਮਰੇ ਵਿੱਚ  ਜਾ ਡਿੱਗਿਆ।  ਤੀਜੀ ਮੰਦਿਰ ਮੰਜ਼ਿਲ ਉਤੇ ਸਥਿਤ ਇਸ ਕਮਰੇ ਵਿੱਚ ਕੋਈ ਵੀ ਨਹੀਂ ਸੀ ਅਤੇ ਇਹ ਖਾਲੀ ਪਿਆ ਸੀ।

ਇਸ ਦੌਰਾਨ ਅੱਜ ਵੱਖ ਵੱਖ ਟੀਮਾਂ ਨੇ ਵੀ ਇਸ ਮਾਮਲੇ ਦੀ ਜਾਂਚ ਕੀਤੀ ਅਤੇ ਤੀਜੀ ਮੰਜ਼ਿਲ ਉਤੇ ਜਾ ਕੇ ਇਸ ਘਟਨਾ ਸਬੰਧੀ ਵੇਰਵੇ ਜੁਟਾਏ। ਇੱਥੇ ਟੁੱਟੀ ਹੋਈ ਕੰਧ ਸਾਫ਼ ਦਿਖਾਈ ਦਿੰਦੀ ਹੈ ਅਤੇ ਇਸ ਦੇ ਨਾਲ ਹੀ ਛਰੇ ਦੇ ਨਿਸ਼ਾਨ ਵੀ ਦਿਖਾਈ ਦਿੰਦੇ ਹਨ।

ਇੱਥੇ ਜ਼ਿਕਰਯੋਗ ਹੈ ਕਿ ਅੱਜ ਇਕ ਅਫਵਾਹ ਵੀ ਤੁਰੀ ਹੋਈ ਸੀ ਕਿ ਇਸ ਤਰ੍ਹਾਂ ਦੇ ਇੱਕ ਹੋਰ ਲੋਕ ਲਾਂਚਰ ਨਾਲ ਹਮਲਾ ਹੋਇਆ ਹੈ ਪਰ ਐੱਸਐੱਸਪੀ ਮੁਹਾਲੀ ਨੇ ਕਿਹਾ ਕਿ ਇਹ ਖ਼ਬਰ ਰਾਸ਼ਟਰੀ ਮੀਡੀਆ ਦੁਆਰਾ ਉਡਾਈ ਗਈ ਇਕ ਅਫਵਾਹ ਮਾਤਰ ਹੈ ਅਤੇ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807