ਚੜ੍ਹਦਾ ਪੰਜਾਬ

August 11, 2022 2:18 AM

ਮੋਹਾਲੀ ਦੇ ਲੋਕਾਂ ਦੇ ਫਤਵੇ ਨੂੰ ਪੂਰੀ ਇੱਜ਼ਤ ਨਾਲ ਪ੍ਰਵਾਨ ਕਰਦਾ ਹਾਂ : ਬਲਬੀਰ ਸਿੰਘ ਸਿੱਧੂ  

ਮੇਰੇ ਪਰਿਵਾਰ ਦੇ ਮੈਂਬਰ ਬਣ ਕੇ ਚੋਣਾਂ ਵਿੱਚ ਦਿਨ ਰਾਤ ਮਿਹਨਤ ਕਰਨ ਵਾਲਿਆਂ ਦਾ ਸਦਾ ਰਿਣੀ ਰਹਾਂਗਾ  : ਬਲਬੀਰ ਸਿੰਘ ਸਿੱਧੂ 

 

 ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕੀਤਾ ਸਮੁੱਚੇ ਵਰਕਰਾਂ, ਅਹੁਦੇਦਾਰਾਂ, ਪੰਚਾਂ-ਸਰਪੰਚਾਂ, ਮਿਉਂਸਪਲ ਕੌਂਸਲਰਾਂ ਤੇ ਸਮੁੱਚੇ ਵੋਟਰਾਂ ਦਾ ਕੋਟ ਕੋਟ ਧੰਨਵਾਦ  

ਮੁਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ  ਨੇ ਸਮੁੱਚੇ ਮੁਹਾਲੀ ਵਾਸੀਆਂ ਦਾ ਵੱਡੇ ਪੱਧਰ ਤੇ ਵੋਟਾਂ ਪਾਉਣ ਤੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਸਮੂਹ ਵਰਕਰਾਂ ਮਿਊਂਸਪਲ ਕੌਂਸਲਰਾਂ, ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੁਹਾਲੀ ਹਲਕੇ ਦੇ ਸਮੁੱਚੇ  ਵੋਟਰਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੂਰੀ ਤਨਦੇਹੀ ਨਾਲ ਦਿਨ ਰਾਤ ਮਿਹਨਤ ਕਰ ਕੇ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪੁਆਈਆਂ ਅਤੇ ਪਾਈਆਂ ਤੇ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਬਣਕੇ ਇਨ੍ਹਾਂ ਚੋਣਾਂ ਵਿੱਚ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉਹ ਮੁਹਾਲੀ ਹਲਕੇ ਦੇ ਸਮੁੱਚੇ ਕਾਂਗਰਸੀ ਵਰਕਰਾਂ ਤੇ ਆਗੂਆਂ ਤੇ ਰਿਣੀ ਰਹਿਣਗੇ ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਣ ਕੇ ਉਨ੍ਹਾਂ ਦੀ ਚੋਣ ਲਈ ਦਿਨ ਰਾਤ ਇੱਕ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਿਥੇ ਇਕ ਪਾਰਟੀ ਦੇ ਹੱਕ ਵਿਚ ਲਹਿਰ ਹੀ ਤੁਰੀ ਹੋਈ ਸੀ ਉਥੇ ਮੋਹਾਲੀ ਵਿਚ ਕਾਂਗਰਸ ਪਾਰਟੀ ਦੇ ਵਰਕਰਾਂ ਅਹੁਦੇਦਾਰਾਂ ਮਿਉਂਸਪਲ ਕੌਂਸਲਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਦੀ ਦਿਨ ਰਾਤ ਮਿਹਨਤ ਦੀ ਬਦੌਲਤ ਹੀ ਉਨ੍ਹਾਂ ਨੂੰ ਵੱਡੇ ਪੱਧਰ ਤੇ ਵੋਟਾਂ ਪਈਆਂ ਹਨ ਜਿਸ ਲਈ ਸਮੁੱਚੇ ਕਾਂਗਰਸ ਪਾਰਟੀ ਦੇ ਵਰਕਰ ਤੇ ਅਹੁਦੇਦਾਰ ਵਧਾਈ ਦੇ ਪਾਤਰ ਹਨ।

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੇ ਸਮੂਹ ਵਰਕਰਾਂ ਅਹੁਦੇਦਾਰਾਂ ਮਿਊਂਸਪਲ ਕੌਂਸਲਰਾਂ ਪੰਚਾਂ ਸਰਪੰਚਾਂ ਅਤੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਾਂਗਰਸ ਦੇ ਸਮੁੱਚੇ ਵਰਕਰਾਂ  ਅਤੇ ਵੋਟਰਾਂ  ਵੱਲੋਂ ਦਿੱਤੇ ਗਏ ਪਿਆਰ ਲਈ ਸਦਾ ਉਨ੍ਹਾਂ ਤੇ ਮਾਣ ਕਰਦੇ ਰਹਿਣਗੇ ਜਿਨ੍ਹਾਂ ਨੇ ਮਰਿਆਦਾ ਵਿੱਚ ਰਹਿੰਦਿਆਂ ਇਨ੍ਹਾਂ ਦੀ  ਇਹ ਚੋਣ ਖ਼ੁਦ ਅੱਗੇ ਹੋ ਕੇ  ਲੜੀ ਹੈ।

ਉਨ੍ਹਾਂ ਮੁਹਾਲੀ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਹਮੇਸ਼ਾਂ ਹੀ  ਸਮੁੱਚੇ  ਮੁਹਾਲੀ ਹਲਕੇ ਦੇ ਵਿਕਾਸ ਲਈ ਕੰਮ ਕੀਤਾ ਹੈ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਦਾ ਹੱਲ ਕਰਨ ਦੇ ਨਾਲ ਨਾਲ  ਉਨ੍ਹਾਂ ਨੂੰ ਉੱਚ ਕੋਟੀ ਦੀਆਂ ਸੁਵਿਧਾਵਾਂ ਅਤੇ ਬੁਨਿਆਦੀ ਢਾਂਚਾ ਦੇਣ ਲਈ ਵੀ ਹਰ ਉਪਰਾਲਾ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲ ਲਿਆਉਣ ਦੇ ਮਕਸਦ ਨਾਲ ਜੋ  ਵੋਟਾਂ ਪਾਈਆਂ ਹਨ ਅਤੇ ਉਹ ਲੋਕਾਂ ਦੇ ਇਸ ਫ਼ੈਸਲੇ ਦੀ ਪੂਰੀ ਇੱਜ਼ਤ ਕਰਦੇ ਹਨ।

ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਮੋਹਾਲੀ ਦੇ ਵਸਨੀਕਾਂ ਦੇ ਦੁੱਖ ਸੁੱਖ ਵਿੱਚ ਉਨ੍ਹਾਂ ਦੇ ਨਾਲ ਇਸੇ ਤਰ੍ਹਾਂ ਖਡ਼੍ਹੇ ਹੁੰਦੇ ਰਹਿਣਗੇ ਅਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਵਾਂਗ ਹੀ ਮੋਹਾਲੀ ਦੇ ਲੋਕਾਂ ਦੀ ਸੇਵਾ ਵਿੱਚ ਜੁਟਿਆ ਰਹੇਗਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792