ਚੜ੍ਹਦਾ ਪੰਜਾਬ

August 14, 2022 12:17 PM

ਮੇਰੇ ਅਗਲੇ ਪੰਜ ਸਾਲ ਸਿੱਖਿਆ, ਮੈਡੀਕਲ ਅਤੇ ਰੁਜਗਾਰ ਦੇ ਮੁੱਢਲੇ ਢਾਂਚੇ ਨੂੰ ਮਜਬੂਤ ਕਰਨ ਲਈ ਸਮਰਪਿਤ ਹੋਣਗੇ: ਬਲਬੀਰ ਸਿੱਧੂ

ਮੇਰੇ ਅਗਲੇ ਪੰਜ ਸਾਲ ਸਿੱਖਿਆ, ਮੈਡੀਕਲ ਅਤੇ ਰੁਜਗਾਰ ਦੇ ਮੁੱਢਲੇ ਢਾਂਚੇ ਨੂੰ ਮਜਬੂਤ ਕਰਨ ਲਈ ਸਮਰਪਿਤ ਹੋਣਗੇ: ਬਲਬੀਰ ਸਿੱਧੂ

ਮੋਹਾਲੀ : ਪੰਜਾਬ ਦੇ ਸਾਬਕਾ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਅੱਜ ਮੌਲੀ ਬੈਦਵਾਣ ਪਿੰਡ ਵਿਚ ਇੱਕ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਪਿਛਲੇ ਕਾਰਜਕਾਲ ਵਿਚ ਸੌ-ਫੀਸਦੀ ਪਰਫੈਕਟ ਤਾਂ ਨਹੀਂ ਸਨ, ਪਰ ਉਹ ਨਿਸ਼ਚਿਤ ਰੂਪ ਨਾਲ 90 ਫੀਸਦੀ ਪਰਫੈਕਟ ਸਨ .

ਜਿਸ ਦਿਨ ਮੈਂ ਮੋਹਾਲੀ ਦੇ 5,000 ਨੌਜਵਾਨਾਂ ਨੂੰ ਰੁਜਗਾਰ ਪ੍ਰਦਾਨ ਕਰਨ ਵਿਚ ਸਫਲ ਹੋ ਜਾਵਾਂਗਾ ਤਾਂ ਉਸ ਦਿਨ ਮੈਂ ਖੁਦ ਨੂੰ ਸੌ-ਫੀਸਦੀ ਪਰਫੈਕਟ ਕਹਾਂਗਾ | ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਰਾਜੀਨਤਕ ਜੀਵਨ ਦਾ ਮਕਸਦ ਸੀ ਕਿ ਮੈਂ ਆਪਣਾ ਜੀਵਨ ਸਮਾਜਿਕ ਕੰਮਾਂ ਦੇ ਲਈ ਸਮਰਪਿਤ ਕਰ ਦਿਆਂ | ਜਦੋਂ ਮੇਂ ਰਾਜਨੀਤੀ ਵਿਚ ਇੰਟਰੀ ਕੀਤੀ ਤਾਂ ਮੈਂ ਇੱਕ ਆਦਰਸ਼ ਵਿਧਾਇਕ ਬਣਨ ਦੀ ਖਾਹਿਸ਼ ਰੱਖਦਾ ਸੀ, ਜਿਸਦੇ ਲਈ ਲੋਕ ਕਹਿਣ ਕਿ ਉਨ੍ਹਾਂ ਨੇ ਆਪਣੀ ਵਿਧਾਇਕ ਸੀਟ ਦੇ ਨਾਲ ਹਰ ਤਰ੍ਹਾਂ ਨਾਲ ਨਿਆਂ ਕੀਤਾ ਹੈ,
ਇਸਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਆਪਣੇ ਰਾਜਨੀਤਕ ਜੀਵਨ ਦੇ ਪਹਿਲੇ ਦਿਨ ਤੋਂ ਹੀ ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਮਿਸ਼ਨ ਤੇ ਹਾਂ | ਉਨ੍ਹਾਂ ਨੇ ਕਿਹਾ ਕਿ ਤਿੰਨ ਵਾਰ ਮੋਹਾਲੀ ਦੇ ਲੋਕਾਂ ਦੇ ਪਿਆਰ ਅਤੇ ਸਮਰਥਨ ਨੇ ਮੈਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ |

ਸਿੱਧੂ ਨੇ ਕਿਹਾ ਕਿ ਅਸੀਂ ਮੋਹਾਲੀ ਦੇ ਪੇਂਡੂ ਇਲਾਕਿਆਂ ਵਿਚ ਬਹੁਤ ਵਿਕਾਸ ਕੀਤਾ ਹੈ | ਕਈ ਸੀਵਰੇਜ ਪਾਈਪਾਂ ਵਿਛਾਈਆਂ ਗਈਆਂ ਅਤੇ ਮੁਰੰਮਤ ਕੀਤੀ ਗਈ | ਕਈ ਗਲੀਆਂ ਅਤੇ ਨਾਲੀਆਂ ਨੂੰ ਪੱਕਾ ਕੀਤਾ ਗਿਆ, ਕਈ ਨਵੀਆਂ ਿਲੰਕ ਸੜਕਾਂ ਦਾ ਨਿਰਮਾਣ ਕੀਤਾ ਗਿਆ | ਕਈ ਸਕੂਲਾਂ ਨੂੰ ਅਪਗ੍ਰੇਡ ਕੀਤਾ ਗਿਆ ਅਤੇ ਕਈ ਹੋਰ ਸਿਵਿਕ ਸੁਵਿਧਾਵਾਂ ਨਾਲ ਸਬੰਧਤ ਮਾਮਲਿਆਂ ਨੂੰ ਸਫਲਤਾਪੂਰਵਕ ਕੀਤਾ ਗਿਆ | ਮੋਹਾਲੀ ਵਿਚ ਇੱਕ ਮੈਡੀਕਲ ਕਾਲਜ ਅਤੇ ਨਰਸਿੰਗ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ | ਪਰ ਮੇਰੀ ਇੱਛਾ ਹੈ ਕਿ ਮੇਰੇ ਵਿਧਾਨ ਸਭਾ ਖੇਤਰ ਦੇ ਨੌਜਵਾਨਾਂ ਨੂੰ ਮੋਹਾਲੀ ਵਿਚ ਹੀ ਰੁਜਗਾਰ ਮਿਲੇ |
ਸਿੱਧੂ ਨੇ ਕਿਹਾ ਕਿ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ, ਜੇਕਰ ਮੈਂ ਦੁਬਾਰਾ ਚੁਣਿਆ ਜਾਂਦਾ ਹਾਂ ਮੇਰੇ ਅਗਲੇ ਪੰਜ ਸਾਲ ਸਿੱਖਿਆ, ਇਲਾਜ ਅਤੇ ਰੁਜਗਾਰ ਦੇ ਮੁੱਢਲੇ ਢਾਂਚੇ ਨੂੰ ਮਜਬੂਤ ਕਰਨ ਲਈ ਸਮਰਪਿਤ ਹੋਣਗੇ |
ਸਮੇਂ ਦੀ ਲੋੜ ਸਾਡੇ ਬੱਚਿਆਂ ਦੀ ਸਿੱਖਿਆ ਦੇ ਪੱਧਰ ਵਿਚ ਸੁਧਾਰ ਕਰਨਾ ਹੈ ਤਾਂ ਕਿ ਉਹ ਦੂਜਿਆਂ ਦੇ ਨਾਲ ਮੁਕਾਬਲਾ ਕਰ ਸਕਣ ਅਤੇ ਮੋਹਾਲੀ ਵਿਚ ਹੀ ਉਦਯੋਗਾਂ ਅਤੇ ਸੰਸਥਾਨਾਂ ਵਿਚ ਰੁਜਗਾਰ ਪ੍ਰਾਪਤ ਕਰ ਸਕਣ | ਇਸਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਮੋਹਾਲੀ ਵਿਚ ਸਿੱਖਿਆ ਦੇ ਮੁੱਢਲੇ ਢਾਂਚੇ ਨੂੰ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ |
ਉਨ੍ਹਾਂ ਨੇ ਕਿਹਾ ਕਿ, ਮੈਂ ਮੋਹਾਲੀ ‘ਚ ਕਾਮਰਸ ਅਤੇ ਸਾਇੰਸ ਕਾਲਜ ਸਥਾਪਿਤ ਕਰਨਾ ਚਾਹੁੰਦਾ ਹਾਂ ਤਾਂ ਕਿ ਇੱਥੋਂ ਦੇ ਬੱਚੇ ਹਰ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰ ਸਕਣ | ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਿੱਖਿਆ ਦੇ ਲਈ ਬਾਹਰ ਜਾਣ ਦੀ ਲੋੜ ਨਹੀਂ ਪਵੇਗੀ |
ਉਨ੍ਹਾਂ ਨੇ ਕਿਹਾ ਕਿ ਪਿਛਲੇ ਸਾਲਾਂ ਵਿਚ ਮੋਹਾਲੀ ਵਿਚ ਉਦਯੋਗ ਤੇਜੀ ਨਾਲ ਫਲ ਫੁੱਲ ਰਿਹਾ ਹੈ ਅਤੇ ਮੋਹਾਲੀ ਦੇ ਨੌਜਵਾਨਾਂ ਨੂੰ ਇਨ੍ਹਾਂ ਉਦਯੋਗਾਂ ਵਿਚ ਰੁਜਗਾਰ ਮਿਲਦਾ ਦੇਖਣਾ ਮੇਰਾ ਸੁਪਨਾ ਹੈ |
ਅਸੀਂ ਇੱਥੇ ਇੱਕ ਆਈਟੀ ਸਿਟੀ ਲਿਆਏ ਹਾਂ ਜਿਹੜੀ ਆਈਟੀ ਖੇਤਰ ਦੀਆਂ ਨੌਕਰੀਆਂ ਵਿਚ 5000 ਨੌਜਵਾਨਾਂ ਨੂੰ ਰੁਜਗਾਰ ਦੇਵੇਗੀ | ਜਿਸ ਹਸਪਤਾਲ ਦੇ ਲਈ ਵਿਰੋਧੀ ਧਿਰ ਹੰਗਾਮਾ ਕਰ ਰਹੇ ਹਨ, ਉਹ ਸਿੱਧੇ ਅਤੇ ਅਸਿੱਧੇ ਰੂਪ ਨਾਲ ਘੱਟ ਤੋਂ ਘੱਟ 5000 ਰੁਜਗਾਰ ਪੈਦਾ ਕਰੇਗਾ |
ਉਨ੍ਹਾਂ ਨੇ ਜੋਰ ਦੇ ਕੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮੋਹਾਲੀ ਵਿਚ ਰੁਜਗਾਰ ਦੀਆਂ ਸੰਭਾਵਨਾਵਾਂ ਵਧਣਗੀਆਂ ਅਤੇ ਸਾਡੇ ਬੱਚਿਆਂ ਨੂੰ ਤਿਆਰ ਕਰਨਾ ਸਮੇਂ ਦੀ ਮੰਗ ਹੈ |
ਵੱਡੇ ਉਦਯੋਗ ਮੋਹਾਲੀ ਵਿਚ ਭਾਰੀ ਨਿਵੇਸ਼ ਕਰ ਰਹੇ ਹਨ | ਹੁਣ ਇਹ ਸਾਡੇ ਹੱਥ ਵਿਚ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਸਿੱਖਿਆ ਦੇ ਪੱਧਰ ਵਿਚ ਸੁਧਾਰ ਕਰੀਏ ਤਾਂ ਕਿ ਉਨ੍ਹਾਂ ਨੂੰ ਇਨ੍ਹਾਂ ਵੱਡੇ ਉਦਯੋਗਾਂ ਅਤੇ ਸੰਸਥਾਨਾਂ ਵਿਚ ਰੁਜਗਾਰ ਮਿਲ ਸਕੇ |
ਮੌਜੂਦਾ ਸਮੇਂ ਵਿਚ ਮੋਹਾਲੀ ਭਾਰਤ ਦੇ ਕਿਸੇ ਸ਼ਹਿਰ ਤੋਂ ਘੱਟ ਨਹੀਂ ਹੈ | ਦੇਸ਼ ਦੇ 372 ਸ਼ਹਿਰਾਂ ਵਿਚੋਂ ਇੱਕ ਸਰਵੇਖਣ ਵਿਚ ਮੋਹਾਲੀ ਦੀ ਰੈਂਕਿੰਗ ਨਵੇਂ ਚੁਣੇ ਗਏ ਨਗਰ ਨਿਗਮ ਦੇ ਕੰਮ ਕਾਰ ਦੇ 7 ਮਹੀਨਿਆਂ ਵਿਚ ਹੀ 163 ਤੋਂ ਸੁਧਰ ਕੇ 81 ਹੋਈ ਹੈ | ਮੈਂ ਆਸ ਕਰਦਾ ਹਾਂ ਕਿ ਨਗਰ ਨਿਗਮ ਦੇ 10 ਮਹੀਨਿਆਂ ਦੇ ਕੰਮ ਕਾਰ ਦੇ ਬਾਅਦ ਮੋਹਾਲੀ ਦੀ ਰੈਂਕਿੰਗ ਵਿਚ ਟਾਪ 15 ਸ਼ਹਿਰਾਂ ਵਿਚ ਹੋਵੇਗੀ ਅਤੇ 2 ਸਾਲ ਬਾਅਦ ਮੋਹਾਲੀ ਭਾਰਤ ਵਿਚ ਨੰਬਰ 1 ਸਥਾਨ ਤੇ ਹੋਵੇਗਾ |
ਇਹ ਸਾਡੀ ਸੋਚ ਹੈ ਅਤੇ ਮੋਹਾਲੀ ਨੂੰ ਹੋਰ ਵਿਕਸਿਤ ਕਰਨ ਦੀ ਯੋਜਨਾਂ ਹੈ | ਕਈ ਪਰਿਯੋਜਨਾਵਾਂ ਅਤੇ ਕੰਮ ਕੀਤੇ ਗਏ ਹਨ ਅਤੇ ਕਈ ਹਾਲੇ ਵੀ ਕੀਤੇ ਜਾਣੇ ਬਾਕੀ ਹੈ | ਇਸਦੇ ਲਈ ਮੈਨੂੰ ਫਿਰ ਤੋਂ ਤੁਹਾਡੇ ਸਮਰਥਨ ਦੀ ਲੋੜ ਹੈ ਤਾਂ ਕਿ ਅਸੀਂ ਮਿਲ ਕੇ ਮੋਹਾਲੀ ਅਤੇ ਨੂੰ ਉਸ ਮੁਕਾਮ ਤੱਕ ਲੈ ਜਾ ਸਕੀਏ ਜਿੱਥੋਂ ਦੇਸ਼ ਮੋਹਾਲੀ ਦੀ ਵਿਕਾਸ ਗਾਥਾ ਦੀ ਰੀਸ ਕਰ ਸਕੇ |

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807