ਚੜ੍ਹਦਾ ਪੰਜਾਬ

August 14, 2022 11:29 AM

ਮੇਅਰ ਨੇ ਮ੍ਰਿਤਕ ਸੀਵਰਮੈਨ ਹਰਪਾਲ ਸਿੰਘ ਪਰਿਵਾਰ ਨੂੰ ਵਿੱਤੀ ਰਾਹਤ ਦਿੱਤੀ

ਮ੍ਰਿਤਕ ਦੇ ਆਸ਼ਰਤ ਨੂੰ ਨੌਕਰੀ ਦੇਣ ਲਈ ਵੀ ਵਿਚਾਰ ਜਾਰੀ  : ਜੀਤੀ ਸਿੱਧੂ  

ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ :   ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਡਿਊਟੀ ਦੌਰਾਨ ਮੌਤ ਦਾ ਸ਼ਿਕਾਰ ਹੋਏ ਸੀਵਰਮੈਨ ਹਰਪਾਲ ਸਿੰਘ ਦੇ ਪਰਿਵਾਰ ਨੂੰ ਵਿੱਤੀ ਰਾਹਤ ਦਿੱਤੀ ਹੈ। ਜ਼ਿਕਰਯੋਗ ਹੈ ਕਿ ਮੇਅਰ ਨੇ ਬਕਾਇਦਾ ਤੌਰ ਤੇ ਮੀਟਿੰਗ ਵਿੱਚ ਮਤਾ ਲਿਆ ਕੇ ਦੋ ਸੀਵਰਮੈਨਾਂ ਦੀ ਹੋਈ ਮੌਤ ਦੇ ਚੱਲਦੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਸ ਦਸ ਲੱਖ ਰੁਪਏ ਦੀ ਰਾਹਤ  ਦੇਣ ਦਾ ਐਲਾਨ ਕੀਤਾ ਸੀ। ਅੱਜ ਇਨ੍ਹਾਂ ਵਿੱਚੋਂ ਇੱਕ ਸੀਵਰਮੈਨ ਹਰਪਾਲ ਸਿੰਘ ਦੀ ਪਤਨੀ ਬਲਵਿੰਦਰ ਕੌਰ ਅਤੇ ਬੱਚਿਆਂ ਨੂੰ ਦਸ ਲੱਖ ਰੁਪਏ ਦੀ ਰਾਸ਼ੀ ਚੈੱਕਾਂ ਦੇ ਰੂਪ ਵਿੱਚ ਦਿੱਤੀ ਗਈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ  ਮੇਅਰ ਕੁਲਜੀਤ ਸਿੰਘ ਬੇਦੀ, ਕਮਿਸ਼ਨਰ ਕਮਲ ਗਰਗ, ਜੁਆਇੰਟ  ਕਮਿਸ਼ਨਰ ਬਲਦੇਵ ਸਿੰਘ ਢਿੱਲੋਂ, ਐਕਸੀਅਨ ਹਰਪ੍ਰੀਤ ਸਿੰਘ   ਹਾਜ਼ਰ ਸਨ।

 ਇਹ ਵੀ ਪੜ੍ਹੋ :  ਇੰਦਰਾ ਗਾਂਧੀ ਦੀ ਬੰਦੂਕ ਚੁੱਕੀ ਫੋਟੋ ਪਾ ਕੇ , ਮਾਲੀ ਨੇ ਕਾਂਗਰਸ ਦੀ ਸੱਚਾਈ ਦਿਖਾਈ – ਚੁਗ 

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਵਿਚ ਕੰਮ ਕਰਨ ਵਾਲੇ ਸਾਰੇ ਕਰਮਚਾਰੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਇਹ ਸੀਵਰਮੈਨ ਸਿੱਧੇ ਤੌਰ ਤੇ ਨਗਰ ਨਿਗਮ ਦਾ ਕਰਮਚਾਰੀ ਨਹੀਂ ਸੀ ਪਰ ਸ਼ਹਿਰ ਵਿੱਚ ਸੀਵਰੇਜ ਦੀ ਸਫਾਈ ਦੇ ਦੌਰਾਨ ਉਸ ਦੀ ਮੌਤ ਹੋਈ ਸੀ ਇਸ ਲਈ ਉਸ ਦੇ ਪਰਿਵਾਰ ਨੂੰ ਵਿੱਤੀ ਰਾਹਤ ਦੇਣਾ ਨਗਰ ਨਿਗਮ ਦਾ ਫਰਜ਼ ਅਤੇ ਜ਼ਿੰਮੇਵਾਰੀ ਹੈ  ਜਿਸ ਨੂੰ ਅੱਜ ਉਹ ਪੂਰਾ ਕਰ ਰਹੇ ਹਨ।

 ਇਹ ਵੀ ਪੜ੍ਹੋ :  ਕੈਪਟਨ ਨੂੰ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ “ਮਾਲੀ” ਦਾ ਠੋਕਵਾਂ ਜਵਾਬ : ਪੜ੍ਹੋ ਕਿ ਕਿਹਾ

ਇਸ ਦੌਰਾਨ ਮ੍ਰਿਤਕ ਹਰਪਾਲ ਸਿੰਘ ਦੀ ਪਤਨੀ ਬਲਵਿੰਦਰ  ਕੌਰ  ਨੂੰ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਜਦੋਂਕਿ ਉਸ ਦੇ ਦੋ ਮਾਈਨਰ ਬੱਚਿਆਂ ਨੂੰ ਢਾਈ ਢਾਈ ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਉਸ ਦੀ ਵੱਡੀ ਬੇਟੀ ਨੇ ਆਪਣੀ ਮਾਤਾ ਦੇ ਨਾਮ ਤੇ ਚੈੱਕ ਦੇਣ ਲਈ ਲਿਖਤੀ ਤੌਰ ਤੇ  ਕਿਹਾ ਸੀ ਜਿਸ ਲਈ ਬਲਵਿੰਦਰ ਕੌਰ ਨੂੰ ਪੰਜ ਲੱਖ ਦਾ ਚੈੱਕ ਦਿੱਤਾ  ਗਿਆ।

 ਇਹ ਵੀ ਪੜ੍ਹੋ :  ਮੁੱਖ ਮੰਤਰੀ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਸੰਵੇਦਨਸ਼ੀਲ ਮੁੱਦਿਆਂ ਉਤੇ ਟਿੱਪਣੀਆਂ ਕਰਨ ਤੋਂ ਤਾੜਿਆ 

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਇਹ ਐਲਾਨ ਕੀਤਾ ਕਿ ਹਰਪਾਲ ਸਿੰਘ ਦੇ ਪਰਿਵਾਰ ਵਿਚੋਂ ਇਕ ਆਸ਼ਰਤ ਨੂੰ ਨੌਕਰੀ ਦੇਣ ਸਬੰਧੀ ਵਿਚਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਦੂਜੇ ਮ੍ਰਿਤਕ ਸੀਵਰਮੈਨ ਦੇ ਪਰਿਵਾਰ ਨੂੰ ਵੀ ਛੇਤੀ ਹੀ ਬਣਦੀ ਵਿੱਤੀ ਰਾਹਤ ਦਿੱਤੀ ਜਾਵੇਗੀ  ਇਸ ਸਬੰਧੀ ਕਾਰਵਾਈ ਚੱਲ ਰਹੀ ਹੈ।

 ਇਹ ਵੀ ਪੜ੍ਹੋ :   10 ਸਰਕਾਰੀ ਸਕੂਲਾਂ ਦੇ ਨਾਮ ਓਲੰਪਿਕ ਤਮਗੇ ਜਿੱਤਣ ਵਾਲੇ ਪੰਜਾਬੀ ਹਾਕੀ ਖਿਡਾਰੀਆਂ ਨੂੰ ਸਮਰਪਿਤ ਕੀਤੇ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806