ਚੜ੍ਹਦਾ ਪੰਜਾਬ

August 13, 2022 11:58 PM

ਮੇਅਰ ਨੇ ਕੀਤਾ ਸਫਾਈ ਸੇਵਕਾਂ ਨੂੰ ਸਨਮਾਨਿਤ…

ਮੇਅਰ ਨੇ ਕੀਤਾ ਸਫਾਈ ਸੇਵਕਾਂ ਨੂੰ ਸਨਮਾਨਿਤ..

ਅਤਿ ਮਹੱਤਵਪੂਰਨ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਦਾ ਸਨਮਾਨ ਕਰ ਕੇ ਖੁਦ ਨੂੰ ਸਨਮਾਨਤ ਮਹਿਸੂਸ ਕਰਦਾ ਹਾਂ: ਜੀਤੀ ਸਿੱਧੂ  

ਮਹਿਲਾ ਸਫਾਈ ਸੇਵਕਾਂ ਨੂੰ ਇੱਕ ਇੱਕ ਸੂਟ ਦੇਣ ਦਾ ਐਲਾਨ  

ਮੁਹਾਲੀ :      ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅਜੇ ਗਾਂਧੀ ਜਯੰਤੀ ਦੇ ਮੌਕੇ ਸਫ਼ਾਈ ਸੇਵਕਾਂ ਵੱਲੋਂ ਮੁਹਾਲੀ ਵਿੱਚ ਕੀਤੇ ਜਾਂਦੇ ਸਫਾਈ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨ੍ਹਾਂ  ਨੂੰ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਤੇ ਕਮਿਸ਼ਨਰ ਨਗਰ ਨਿਗਮ ਕਮਲ ਗਰਗ ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਨਾਲ ਸਨ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਬੋਲਦਿਆਂ ਕਿਹਾ ਕਿ ਅੱਜ ਮਹਾਤਮਾ ਗਾਂਧੀ ਜੀ ਦੇ ਜਨਮ ਦਿਹਾੜੇ ਮੌਕੇ ਸਫ਼ਾਈ ਦਾ ਅਤਿ ਮਹੱਤਵਪੂਰਨ ਕੰਮ ਕਰਨ ਵਾਲੇ ਸਫ਼ਾਈ ਸੇਵਕਾਂ ਦਾ ਸਨਮਾਨ ਕਰ ਕੇ ਉਹ ਖੁਦ ਨੂੰ ਸਨਮਾਨਤ ਮਹਿਸੂਸ  ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਨੇ ਹਮੇਸ਼ਾ ਸਾਦਾ ਅਤੇ ਉੱਚ ਵਿਚਾਰਾਂ ਵਾਲਾ ਸਾਫ ਸੁਥਰਾ ਜੀਵਨ ਜਿਊਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰਿਆਂ ਨੂੰ ਗਾਂਧੀ ਜੀ ਵੱਲੋਂ ਦਿਖਾਏ ਰਾਹ ਤੇ ਤੁਰਨ ਦੀ ਲੋੜ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸਫ਼ਾਈ ਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਮੁਹਾਲੀ ਦੇ  ਸਫਾਈ ਸੇਵਕ ਅਤੇ ਸੈਨੀਟੇਸ਼ਨ ਬ੍ਰਾਂਚ ਮੁਹਾਲੀ ਨਗਰ ਨਿਗਮ ਦੀ ਸਭ ਤੋਂ ਮਹੱਤਵਪੂਰਨ ਸੇਵਾ ਕਰਨ ਵਾਲੀ ਬ੍ਰਾਂਚ ਹੈ ਜਿਸਦੇ ਭਰਪੂਰ ਉਪਰਾਲਿਆਂ ਸਦਕਾ ਹੀ ਸ਼ਹਿਰ ਸਾਫ ਸੁਥਰਾ ਦਿਖਾਈ ਦਿੰਦਾ ਹੈ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਐਲਾਨ ਕੀਤਾ ਕਿ ਮੋਹਾਲੀ ਵਿਚ ਸਫਾਈ ਦਾ ਕੰਮ ਕਰਨ ਵਾਲੀਆਂ ਸਫ਼ਾਈ ਸੇਵਕ ਮਹਿਲਾਵਾਂ ਨੂੰ ਉਹ ਆਪਣੇ ਪੱਧਰ ਤੇ ਇਕ ਇਕ ਸੂਟ ਵੀ ਦੇਣਗੇ।

ਇਸ ਮੌਕੇ ਕਮਿਸ਼ਨਰ ਨਗਰ ਨਿਗਮ ਕਮਲ ਗਰਗ ਨੇ ਦੱਸਿਆ ਕਿ  ਨਗਰ ਨਿਗਮ ਮੋਹਾਲੀ ਵਲੋਂ ਸਵੱਛ ਭਾਰਤ ਅਭਿਆਨ ਦੇ ਤਹਿਤ ਸਰਕਾਰ ਦੀਆਂ ਹਦਾਇਤਾ ਅਨੁਸਾਰ ‘ਅਜਾਦੀ ਕਾ ਅੰਮ੍ਰਿਤ ਮਹਾਂਉਤਸਵ’ ਮਿਤੀ 27 ਸਤੰਬਰ ਤੋ 03 ਅਕਤੂਬਰ ਤੱਕ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅੱਜ ਗਾਂਧੀ ਜੈਅੰਤੀ ਮੌਕੇ ਮੁਹਾਲੀ ਦੇ ਵੱਖ ਵੱਖ ਕਮੇਟੀ ਸੈਂਟਰਾਂ ਵਿੱਚ ਪ੍ਰੋਗਰਾਮ ਕਰਵਾਏ ਜਾ ਰਹੇ ਹਨ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕਮਿਸ਼ਨਰ  ਨਗਰ ਨਿਗਮ ਕਮਿਸ਼ਨਰ ਕਮਲ ਗਰਗ ਅਤੇ ਸਿਹਤ ਅਫ਼ਸਰ ਡਾ. ਤਮੰਨਾ ਫਰੰਟ ਲਾਈਨਜਲ ਦੇ ਕਰਮਚਾਰੀਆਂ ਨੂੰ ਹੋਰ ਵਧੀਆ ਕੰਮ ਕਰਨ ਲਈ ਉਤਸਾਹਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕੰਮ ਦੀ ਪ੍ਰਸੰਸ਼ਾ ਕੀਤੀ ਗਈ।

ਇਸ ਉਪਰੰਤ ਸੈਨੀਟੇਸ਼ਨ ਸਾਖਾ ਦੇ ਸੀ.ਐਸ.ਆਈਜ, ਐਸ.ਆਈ, ਐਸ.ਐਸ, ਸੀ.ਐਫ, ਸਫਾਈ ਕਰਮਚਾਰੀ, ਸੀਵਰਮੈਨ, ਡਰਾਈਵਰ, ਵੇਸਟ ਕੋਲੈਕਟਰਜ ਅਤੇ ਰੈਗ ਪਿਕਰਜ ਨੂੰ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਨਗਰ ਕੌਂਸਲਰ ਜਸਵੀਰ ਸਿੰਘ ਮਣਕੂ ਤੇ ਕਮਲਪ੍ਰੀਤ ਸਿੰਘ ਬੰਨੀ, ਸੀ.ਐਸ.ਆਈ. ਹਰਵੰਤ ਸਿੰਘ, ਸਰਬਜੀਤ ਸਿੰਘ, ਰਜਿੰਦਰਪਾਲ ਸਿੰਘ, ਸ਼ਾਮ ਲਾਲ, ਐਸ.ਆਈ ਰਵਿੰਦਰ ਕੁਮਾਰ, ਸੁਰਿੰਦਰ ਸਿੰਘ, ਜਗਰੂਪ ਸਿੰਘ, ਸੀ.ਐਫ ਨਰਿੰਦਰ ਸਿੰਘ, ਇੰਦਰਜੀਤ ਕੌਰ, ਵੰਦਨਾ ਸੁਖੀਜਾ, ਲਾਈਨਜ ਸਰਵਿਸ ਦੇ ਸੁਖਜਿੰਦਰ ਸਿੰਘ, ਚਮਨ ਮਿਸ਼ਰਾ ਅਤੇ ਸਮੂਹ ਸੈਨੀਟੇਸ਼ਨ ਸੁਪਰਵਾਈਜ਼ਰ ਹਾਜਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804