ਚੜ੍ਹਦਾ ਪੰਜਾਬ

August 14, 2022 12:18 PM

ਮੇਅਰ ਜੀਤੀ ਸਿੱਧੂ ਨੇ ਲੋੜਵੰਦ ਲੜਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ  

ਮੇਅਰ ਜੀਤੀ ਸਿੱਧੂ ਨੇ ਲੋੜਵੰਦ ਲੜਕੀਆਂ ਨੂੰ ਵੰਡੀਆਂ ਸਿਲਾਈ ਮਸ਼ੀਨਾਂ  

ਜ਼ਿੰਦਗੀ ਨੂੰ ਨਿੱਜੀ ਸੁਆਰਥ ਤੋਂ ਉੱਪਰ ਉੱਠ ਕੇ ਸਮਾਜ ਦੇ ਕਲਿਆਣ ‘ਚ ਲਗਾਉਣ ਲਈ ਪ੍ਰੇਰਿਤ ਕਰਦੀ ਹੈ  ਸ਼ਿਵਰਾਤਰੀ  : ਮੇਅਰ ਜੀਤੀ ਸਿੱਧੂ  

ਮੁਹਾਲੀ :  ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਸ਼ਿਵਰਾਤਰੀ ਦੇ ਪਵਿੱਤਰ ਦਿਹਾਡ਼ੇ ਮੌਕੇ ਵੱਖ ਵੱਖ ਮੰਦਰਾਂ ਵਿਚ ਨਤਮਸਤਕ ਹੋਏ।

ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ  ਮਹਾਸ਼ਿਵਰਾਤਰੀ ਤਿਉਹਾਰ ਸਾਨੂੰ  ਅਗਿਆਨ ਰੂਪੀ ਅੰਧਕਾਰ ਤੋਂ ਮੁਕਤ ਹੋਣ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮਹਾਂਸ਼ਿਵਰਾਤਰੀ ਦਾ ਤਿਉਹਾਰ  ਸਾਨੂੰ ਆਪਣੀ ਜ਼ਿੰਦਗੀ ਨੂੰ ਨਿੱਜੀ ਸਵਾਰਥ ਤੋਂ ਉੱਪਰ ਉੱਠ ਕੇ ਸਮਾਜ ਦੇ ਕਲਿਆਣ ’ਚ ਲਗਾਉਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼ਿਵ ਨੇ ਸਾਰੇ ਵਿਸ਼ਵ ਦੇ ਕਲਿਆਣ ਲਈ ਸਮੁੰਦਰ ਮੰਥਨ ਦੇ ਸਮੇਂ ਨਿਕਲੇ ਭਿਆਨਕ ਵਿਸ਼ ਨੂੰ ਕੰਠ ’ਚ ਧਾਰਨ ਕੀਤਾ ਤੇ ਨੀਲਕੰਠ ਅਖਵਾਏ। ਉਨ੍ਹਾਂ ਕਿਹਾ ਕਿ ਸ਼ਿਵ ਭੋਲੇ ਭੰਡਾਰੀ ਤੋਂ ਇਸ ਦਿਨ ਜੋ ਮੰਗਿਆ ਜਾਂਦਾ ਹੈ, ਉਹ ਮਿਲ ਜਾਂਦਾ ਹੈ, ਕਿਉਂਕਿ ਉਨ੍ਹਾਂ ਦਾ ਨਾਮ ਭੋਲੇ ਭੰਡਾਰੀ ਹੈ।

ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਾਡਾ ਧਾਰਮਿਕ ਪ੍ਰਥਾ ਬਹੁਤ ਵਿਸ਼ਾਲ ਹੈ  ਅਤੇ ਇਸ ਨੂੰ ਸਾਂਭ ਸੰਭਾਲ ਕੇ ਰੱਖਣਾ ਤੇ ਆਪਣੀ ਨਵੀਂ ਪਨੀਰੀ ਨੂੰ ਧਰਮ ਅਤੇ ਵਿਰਸੇ ਨਾਲ ਜੋੜਨਾ  ਸਾਡਾ ਫਰਜ਼ ਹੈ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ਸਮਾਜ ਸੇਵਾ ਦਲ ਮੋਹਾਲੀ ਵਲੋਂ ਮਟੌਰ ਵਿਖੇ ਲੋੜਵੰਦ ਕੁੜੀਆਂ ਲਈ ਦਿੱਤੀਆਂ ਸਿਲਾਈ ਮਸ਼ੀਨਾਂ ਵੀ ਵੰਡੀਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੋਦ ਮਿੱਤਰਾ ਐਮ ਸੀ, ਵਿਕਟਰ ਨਿਹੋਲਕਾ, ਸਮਾਜ ਸੇਵਾ ਦਲ ਦੇ ਪ੍ਰਧਾਨ ਹੀਰਾ ਲਾਲ, ਝਬੂਆ, ਰੋਹਤਾਸ਼, ਰਾਜੂ ਚੱਪੜਚਿੜੀ, ਪ੍ਰੇਮਪਾਲ, ਰਾਜੂ ਚੌਹਾਨ, ਰਾਜੂ ਮਟੌਰ, ਸੁਰੇਸ਼, ਅਮਰੀਕ ਸਰਪੰਚ, ਬਲਜਿੰਦਰ ਪੱਪੂ, ਰਵਿੰਦਰ, ਸੁਦਾਗਰ ਖਾਨ, ਸੁਖਵਿੰਦਰ ਸੁੱਖੀ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807