ਚੜ੍ਹਦਾ ਪੰਜਾਬ

August 13, 2022 11:36 PM

ਮੁਹਾਲੀ ਨਗਰ ਨਿਗਮ ਵਿਚ ਮਕੈਨੀਕਲ ਸਵੀਪਿੰਗ ਦਾ ਮਹੱਤਵਪੂਰਨ ਮਤਾ ਸਰਬਸੰਮਤੀ ਨਾਲ ਪਾਸ 

ਮੁਹਾਲੀ ਨਗਰ ਨਿਗਮ ਵਿਚ ਮਕੈਨੀਕਲ ਸਵੀਪਿੰਗ ਦਾ ਮਹੱਤਵਪੂਰਨ ਮਤਾ ਸਰਬਸੰਮਤੀ ਨਾਲ ਪਾਸ    

ਸਫ਼ਾਈ ਦੀ ਹਾਲਤ ਨੂੰ ਦਰੁਸਤ ਕਰਨ ਲਈ ਕੀਤੇ ਬਦਲਵੇਂ ਪ੍ਰਬੰਧ  : ਮੇਅਰ ਜੀਤੀ ਸਿੱਧੂ  

ਮੁਹਾਲੀ :  ਨਗਰ ਨਿਗਮ ਦੀ ਮੀਟਿੰਗ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਸਾਰੇ ਮਤੇ ਸਰਬਸੰਮਤੀ ਨਾਲ ਪਾਸ ਕਰ ਦਿੱਤੇ ਗਏ। ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਕੁਲਜੀਤ ਸਿੰਘ ਬੇਦੀ ਕਮਿਸ਼ਨਰ ਕਮਲ ਗਰਗ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਵਿੱਚ ਸਭ ਤੋਂ ਮਹੱਤਵਪੂਰਨ ਮੁੱਦਾ ਮਕੈਨੀਕਲ ਸਵੀਪਿੰਗ ਨੂੰ ਠੇਕੇ ਤੇ ਦੇਣ ਦਾ ਸੀ। ਇਸ ਮੌਕੇ ਵੱਖ ਵੱਖ ਕੌਂਸਲਰਾਂ ਨੇ ਮੁਹਾਲੀ ਵਿੱਚ ਸਫ਼ਾਈ ਦੇ ਹਾਲਾਤਾਂ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ  ਅੰਦਰੂਨੀ ਸੜਕਾਂ ਤੇ ਸਫ਼ਾਈ ਕਰਮਚਾਰੀ ਮੁੱਖ ਸੜਕਾਂ ਤੇ ਲਗਾਏ ਗਏ ਹਨ  ਜਿਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਤੇ ਮਾੜਾ ਅਸਰ ਪੈ ਰਿਹਾ ਹੈ।

ਇਸ ਦਾ ਜਵਾਬ ਦਿੰਦਿਆਂ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ ਨੇ ਕਿਹਾ ਕਿ ਮਕੈਨੀਕਲ ਸਵੀਪਿੰਗ ਦਾ ਠੇਕਾ ਸਮੇਂ ਸਿਰ ਨਾ ਹੋਣ ਕਰਕੇ ਇਹ ਸਮੱਸਿਆ ਆਈ ਹੈ ਅਤੇ ਇਸ ਦੇ ਨਾਲ ਨਾਲ ਦਰੱਖਤਾਂ ਤੋਂ ਵੱਡੀ ਗਿਣਤੀ ਵਿੱਚ ਪੱਤੇ ਟੁੱਟ ਕੇ ਡਿੱਗਣ ਕਾਰਨ  ਮੁੱਖ ਸ਼ਰਤਾਂ ਪੱਤਿਆਂ ਨਾਲ ਭਰੀਆਂ ਹੋਈਆਂ ਹਨ ਜਿਨ੍ਹਾਂ ਦੀ ਸਫਾਈ ਬੇਹੱਦ ਜ਼ਰੂਰੀ ਸੀ ਇਸ ਕਰਕੇ ਸੜਕਾਂ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਸ਼ਿਫਟ  ਕਰਕੇ ਸੜਕਾਂ ਦੀ ਸਫ਼ਾਈ ਕਰਵਾਈ ਗਈ ਹੈ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਸ ਮੌਕੇ ਕਿਹਾ ਕਿ ਅੱਜ ਮੈਕੇਨਾਈਜ਼ਡ ਸਵੀਪਿੰਗ ਦਾ  ਮਤਾ ਪਾਸ ਕਰ ਦਿੱਤਾ ਗਿਆ ਹੈ ਅਤੇ ਇਸ ਦਾ ਵਰਕ ਆਰਡਰ ਹੋਣ ਦੇ ਨਾਲ ਹੀ ਇਸ ਮਸਲੇ ਦਾ ਹੱਲ ਨਿਕਲ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲਵੇਂ ਪ੍ਰਬੰਧ ਵਜੋਂ ਸਫ਼ਾਈ ਕਰਮਚਾਰੀ ਆਊਟਸੋਰਸਿੰਗ ਤੇ ਵੀ ਲਏ ਜਾ ਰਹੇ ਹਨ ਅਤੇ ਇਸ ਨਾਲ ਵੀ ਇਸ ਸਮੱਸਿਆ ਦਾ ਹੱਲ ਨਿਕਲੇਗਾ।

ਇਸ ਤੋਂ ਇਲਾਵਾ ਮੋਹਾਲੀ ਨਗਰ ਨਿਗਮ ਦੀ ਹਦੂਦ ਅੰਦਰ ਗਮਾਡਾ ਵੱਲੋਂ  ਨਵੀਆਂ ਬਣਾਈਆਂ ਗਈਆਂ ਸੜਕਾਂ ਨਗਰ ਨਿਗਮ ਵੱਲੋਂ ਟੇਕ ਵਰਕਰਾਂ ਸਬੰਧੀ ਮਤਾ ਵੀ ਸਰਬਸੰਮਤੀ ਨਾਲ ਪਾਸ ਹੋ ਗਿਆ। ਇਸ ਦੇ ਤਹਿਤ ਮੇਅਰ ਜੀਤੀ ਸਿੱਧੂ ਨੇ ਦੱਸਿਆ ਕਿ ਸੈਕਟਰ 48, 65, 68 ਅਤੇ 71 ਪਹਿਲਾਂ ਹੀ ਨਗਰ ਨਿਗਮ ਦੇ ਹੈਂਡਉਵਰ ਕੀਤੇ ਜਾ ਚੁੱਕੇ ਹਨ ਪਰ ਇਨ੍ਹਾਂ ਸੈਕਟਰਾਂ ਵਿੱਚ ਵਿੱਚ ਸੜਕਾਂ ਦਾ ਕੰਮ ਪੂਰਾ ਨਹੀਂ ਹੋਣ ਕਾਰਨ ਇਹ ਸੜਕਾਂ ਮੁਹਾਲੀ ਨਗਰ ਨਿਗਮ ਦੇ ਹੈਂਡਉਵਰ ਨਹੀਂ ਕੀਤੀਆਂ ਗਈਆਂ ਸਨ  ਜੋ ਕੰਮ ਮੁਕੰਮਲ ਹੋਣ ਉਪਰੰਤ ਹੁਣ ਮੁਹਾਲੀ ਨਗਰ ਨਿਗਮ ਨੂੰ ਸੌਂਪੀਆਂ ਜਾ ਰਹੀਆਂ ਹਨ।

ਇਕ ਹੋਰ ਮਹੱਤਵਪੂਰਨ ਮਤੇ ਰਾਹੀਂ ਮੋਹਾਲੀ ਵਿਚ ਮੱਛਰਾਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਖਾਸ ਤੌਰ ਤੇ ਡੇਂਗੂ  ਸਬੰਧੀ ਸਰਕਾਰ ਵੱਲੋਂ ਬਣਾਏ ਗਏ ਬਾਇਲਾਜ  ਨੂੰ ਪਾਸ ਕੀਤਾ ਗਿਆ। ਇਸ ਦੇ ਤਹਿਤ ਜੇਕਰ ਨਿਯਮਾਂ ਦੀ ਉਲੰਘਣਾ ਕਰਕੇ ਰਿਹਾਇਸ਼ੀ, ਕਮਰਸ਼ੀਅਲ ਜਾਂ ਉਸਾਰੀ ਦੇ ਬਿਲਡਿੰਗਾਂ ਵਿਚ ਮੱਛਰ ਪਨਪਦਾ ਹੈ ਤਾਂ  ਇਸ ਉਤੇ ਜੁਰਮਾਨਾ ਕੀਤੇ ਜਾਣ ਅਤੇ ਚਲਾਨ ਕੱਟਣ ਸਬੰਧੀ ਮਤਾ ਪਾਸ ਕੀਤਾ ਗਿਆ  ਹੈ।

ਇਸ ਤੋਂ ਇਲਾਵਾ ਲੁੱਕ ਦੇ  ਵੇਟ ਰੇਟ ਵਧਣ ਕਾਰਨ ਵੱਖ ਵੱਖ ਹੋ ਰਹੇ ਕੰਮਾਂ ਦੀ ਤਖਮੀਨਾ ਰਾਸ਼ੀ ਵਿੱਚ ਵਾਧਾ ਕਰਨ ਸਬੰਧੀ ਮਤਾ ਵੀ ਪਾਸ ਕਰ ਦਿੱਤਾ ਗਿਆ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804