ਚੜ੍ਹਦਾ ਪੰਜਾਬ

August 17, 2022 6:35 PM

ਮੁਹਾਲੀ ਦੇ ਵਸਨੀਕ ਆਪਮੁਹਾਰੇ ਸੰਭਾਲ ਰਹੇ ਹਨ ਸਿੱਧੂ ਦੀ ਚੋਣ ਮੁਹਿੰਮ : ਮੇਅਰ ਜੀਤੀ ਸਿੱਧੂ  

ਵਿਧਾਇਕ ਸਿੱਧੂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਦੇਣ ਲਈ ਖੋਲ੍ਹਿਆ ਫੇਜ਼ 1 ਵਿਚ ਇਕ ਹੋਰ ਚੋਣ ਦਫ਼ਤਰ  

ਇਲਾਕਾ ਵਾਸੀਆਂ ਨੇ ਕਿਹਾ ਹਰ ਦੁੱਖ ਸੁੱਖ ਵਿੱਚ ਪਰਿਵਾਰਕ ਮੈਂਬਰ ਬਣ ਕੇ  ਸ਼ਰੀਕ ਹੁੰਦੇ ਹਨ ਸਿੱਧੂ : ਹੁਣ ਚੋਣਾਂ ਮੌਕੇ ਸਿੱਧੂ ਦੇ ਹੱਕ ਵਿੱਚ ਖੜ੍ਹਨਾ ਸਾਡੀ ਜ਼ਿੰਮੇਵਾਰੀ  

 

ਮੋਹਾਲੀ : ਮੋਹਾਲੀ ਦੇ ਸਮੁੱਚੇ ਲੋਕ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਆਪ ਮੁਹਾਰੇ ਸੰਭਾਲ ਰਹੇ ਹਨ  ਤੇ ਹਰ ਥਾਈਂ ਸਿੱਧੂ ਦੀਆਂ ਮੀਟਿੰਗਾਂ ਵਿਚ ਗਿਣਤੀ ਵਿਚ ਜੁੜਦੇ   ਵੱਡੀ ਗਿਣਤੀ ਲੋਕ ਇਸਦੀ ਗਵਾਹੀ ਭਰਦੇ ਹਨ। ਇਹ ਗੱਲ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਫੇਜ਼ 1 ਵਿਚ ਵਿਧਾਇਕ ਸਿੱਧੂ ਦੀ ਚੋਣ ਮੁਹਿੰਮ ਨੂੰ ਹੋਰ ਹੁੰਗਾਰਾ ਦੇਣ ਲਈ ਇਕ ਹੋਰ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਨੇ ਖੁਦ ਇਸ ਚੋਣ ਦਫ਼ਤਰ ਨੂੰ ਖੋਲ੍ਹਿਆ ਹੈ ਤਾਂ ਜੋ ਇਥੋਂ ਇਸ ਇਲਾਕੇ ਦੇ ਵਿੱਚ ਸਿੱਧੂ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਤੌਰ ਤੇ ਵਧਾਇਆ ਜਾ ਸਕੇ।

ਬਲੌਂਗੀ, ਜੁਝਾਰ ਨਗਰ ਤੇ ਬੜਮਾਜਰਾ ਦੇ ਮੁਸਲਿਮ ਭਾਈਚਾਰੇ ਨੇ ਦਿੱਤਾ ਬਲਬੀਰ ਸਿੰਘ ਸਿੱਧੂ ਨੂੰ ਸਮਰਥਨ

ਉਨ੍ਹਾਂ ਇਸ ਮੌਕੇ ਸਮੂਹ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਇਸ ਸ਼ਾਨਦਾਰ ਹੁਲਾਰੇ ਸਦਕਾ ਬਲਬੀਰ ਸਿੰਘ ਸਿੱਧੂ ਦੀ ਰਿਕਾਰਡ ਤੋੜ  ਜਿੱਤ ਯਕੀਨੀ ਹੈ।  ਇਹੀ ਕਾਰਨ ਹੈ ਕਿ ਵਿਰੋਧੀਆਂ ਦੇ ਚਿਹਰਿਆਂ ਉੱਤੇ ਹਵਾਈਆਂ ਉਡਦੀਆਂ ਸਾਫ਼ ਦਿਖਾਈ ਦਿੰਦੀਆਂ ਹਨ ਅਤੇ ਉਹ ਬੁਖਲਾਹਟ ਵਿੱਚ ਇੱਧਰ ਉੱਧਰ ਦੀਆਂ ਬਿਆਨਬਾਜ਼ੀਆਂ ਕਰ ਰਹੇ ਹਨ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਵਿਰੋਧੀਆਂ ਦਾ ਮਕਸਦ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦਾ ਹੈ  ਪਰ ਮੁਹਾਲੀ ਦੇ ਲੋਕਾਂ ਵੱਲੋਂ ਖੁਦ ਅੱਗੇ ਆ ਕੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਦਫ਼ਤਰ ਖੁੱਲ੍ਹਣ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਮੁਹਾਲੀ ਦੇ ਲੋਕ ਇਨ੍ਹਾਂ ਡਰਾਮੇ ਬਾਜ਼ਾਂ ਦੀਆਂ ਕੁਚਾਲਾਂ ਵਿੱਚ ਫਸਣ ਵਾਲੇ ਨਹੀਂ ਹਨ।

ਮੋਹਾਲੀ ਮੈਡੀਕਲ ਕਾਲਜ ਤੋਂ ਹਰ ਸਾਲ ਗ੍ਰੇਜੁਏਟ ਹੋਣਗੇ 100 ਡਾਕਟਰ : ਬਲਬੀਰ ਸਿੱਧੂ

ਇਸ ਦਫਤਰ ਦੇ ਉਦਘਾਟਨ ਮੌਕੇ ਹਾਜ਼ਰ ਵੱਡੀ ਗਿਣਤੀ ਲੋਕਾਂ ਵੱਲੋਂ ਹੱਥ ਖੜ੍ਹੇ ਕਰਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਉਣ ਦਾ ਐਲਾਨ ਕੀਤਾ ਗਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੋਹਾਲੀ ਦੇ ਹਰ ਵਸਨੀਕ ਦੇ ਦੁੱਖ ਸੁੱਖ ਵਿੱਚ ਬਰਾਬਰ ਪਰਿਵਾਰ ਬਣ ਕੇ ਸ਼ਰੀਕ ਹੁੰਦੇ ਰਹੇ ਹਨ ਅਤੇ ਚੋਣਾਂ ਮੌਕੇ ਮੋਹਾਲੀ ਦੇ ਲੋਕ ਹੁਣ ਵਿਧਾਇਕ ਸਿੱਧੂ ਦਾ ਪਰਿਵਾਰ ਬਣ ਕੇ ਉਨ੍ਹਾਂ ਦੇ ਹੱਕ ਵਿਚ ਡਟ ਕੇ ਖੜ੍ਹੇ ਹਨ।

ਕੁਲਵੰਤ ਸਿੰਘ ਦੀ ਪਤਨੀ ਨੇ ਸੰਭਾਲੀ ਚੋਣ ਮੁਹਿੰਮ ਦੀ ਵਾਗਡੋਰ

ਇਸ ਮੌਕੇ ਯਸ਼ ਚੋਪੜਾ, ਰਾਕੇਸ਼ ਕੁਮਾਰ ਰਿੰਕੂ ਪ੍ਰਧਾਨ ਗੁਰੂ ਨਾਨਕ ਮਾਰਕੀਟ, ਪ੍ਰਦੀਪ ਪੱਪੀ, ਦਵਿੰਦਰ ਬਿਟੀ, ਸ਼ਾਮ ਬਾਂਸਲ ਸਾਬਕਾ ਐਮ ਸੀ, ਪਿੰਕਾ, ਅਸ਼ੋਕ ਕੌਂਡਲ, ਅਮਰਜੀਤ ਮਾਵੀ, ਨਵਾਬ, ਸੁਰਿੰਦਰ ਸ਼ਰਮਾ, ਨੀਲਮ, ਬਲਜਿੰਦਰ ਸ਼ਰਮਾ, ਯਾਦਵਿੰਦਰ ਸਿੱਧੂ, ਪਰਮਜੀਤ ਸਿੰਘ,  ਪ੍ਰੀਤਮ ਸਿੰਘ, ਪ੍ਰਧਾਨ ਗੁਰਦੁਆਰਾ ਫੇਜ਼ 1, ਜਰਨੈਲ ਸਿੰਘ, ਵਿਜੈਪਾਲ, ਐਡਵੋਕੇਟ ਸੰਦੀਪ, ਤਰਲੋਚਨ ਸਿੰਘ, ਓਮ ਪ੍ਰਕਾਸ਼ ਟੀਟੂ, ਬੈਜਨਾਥ ਸ਼ਰਮਾ, ਸੁਰਜੀਤ ਸਿੰਘ, ਰਜਿੰਦਰ ਸਿੰਘ ਭਾਰਤ ਟਰਾਂਸਪੋਰਟ, ਹਰਪ੍ਰੀਤ ਸਿੰਘ ਡਿਪਟੀ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਬੀਬੀ ਲਾਂਡਰਾਂ ਤੇ ਕੰਗ ਨੇ ਸੰਭਾਲੀ ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸੋਹਾਣਾ ਦੀ ਚੋਣ ਪ੍ਰਚਾਰ ਮੁਹਿੰਮ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819