ਚੜ੍ਹਦਾ ਪੰਜਾਬ

August 11, 2022 2:40 AM

ਕੈਪਟਨ ਨੂੰ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ “ਮਾਲੀ” ਦਾ ਠੋਕਵਾਂ ਜਵਾਬ : ਪੜ੍ਹੋ ਕਿ ਕਿਹਾ

ਚੰਡੀਗੜ੍ਹ  :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨੂੰ ਸੋਚ ਕੇ ਬੋਲਣ ਦੀ ਦਿੱਤੀ ਤਾੜਨਾ ਤੋਂ ਬਾਅਦ ਹੁਣ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਮੋੜਵਾਂ ਜਵਾਬ ਦਿੱਤਾ ਹੈ। ਮਾਲਵਿੰਦਰ ਸਿੰਘ ਮਾਲੀ ਨੇ ਸੋਸ਼ਲ ਮੀਡੀਆ ਰਾਹੀਂ ਕੈਪਟਨ ਨੂੰ ਨਿਸ਼ਾਨਾ ਬਣਾਇਆ ਹੈ।

ਮਾਲੀ ਨੇ ਲਿਖਿਆ ਕਿ : ਕੈਪਟਨ ਸਾਹਿਬ ਪੰਜਾਬ ਪੁੱਛਦੈ : ਤੂੰ ਇੱਧਰ ਉਧਰ ਕੀ ਬਾਤ ਮਤ ਕਰ ਯੇਹ ਬਤਾ ਕਾਫ਼ਲਾ ਕਿਉ ਲੁਟਾ। ਹਮੇ ਰਾਹਜਨੋ ਸੇ ਗਰਜ ਨਹੀਂ ਤੇਰੀ ਰਹਿਬਰੀ ਪੇ ਸੁਆਲ ਹੈ : ਸਹੁੰ ਖਾਕੇ ਮੁੱਕਰ ਗਿਆਂ ਹੁਣ ਵੱਸ ਨਹੀਂ ਰਾਜਿਆ ਤੇਰੇ ਵਰਗੀਆਂ ਪੰਜਾਬ ਵਿੱਚ ਬੋਲੀਆਂ ਕਿਉਂ ਪੈ ਰਹੀਆਂ ਨੇ? ਕਸ਼ਮੀਰ ਤੇ ਪਾਕਿਸਤਾਨ ਬਾਰੇ ਵਿਚਾਰਾਂ ਦੇ ਮੱਤ-ਭੇਦ ਨੇ ਤੇ ਭਾਰਤ ਦਾ ਸੰਵਿਧਾਨ ਇਸਦਾ ਹੱਕ ਦਿੰਦਾ ਹੈ। ਪਰ ਜੇ ਤੇਰੇ ਵਿਚਾਰਾਂ ਨਾਲ ਸਹਿਮਤੀ ਵੀ ਹੋ ਜਾਵੇ ਤਾਂ ਇਹ ਦੱਸ ਕਿ ਲੋਕ ਬੋਲੀ ਦੇਸ਼ਾਂ ਵਿੱਚੋਂ ਮੇਰਾ ਦੇਸ਼ ਪੰਜਾਬ ਨਹੀਂ ਸਹੀਓ ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਹੀਓ ਵਾਲਾ ਗੁਲਾਬ ਦਾ ਫੁੱਲ ਦੇਸ਼ ਪੰਜਾਬ ਉਜਾੜੇ ਵੱਲ ਕਿਸਨੇ ਤੇ ਕਿਉਂ ਤੋਰਿਆ ਹੈ? ਪੰਜਾਬ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਕਿਸਨੇ ਤੇ ਕਿਉਂ ਚਾੜਿਆ ਹੈ? ਪੰਜਾਬ ਦੇ ਨੌਜਵਾਨਾਂ ਦੀ ਵਿਦੇਸ਼ਾਂ ਵੱਲ ਦੌੜ ਕਿਉਂ ਹੈ?

ਅਰੂਸਾ ਆਲਮ ਦਾ ਵੀ ਮਾਰਿਆ ਮਿਹਣਾ

ਬਾਬਾ ਗੁਰੂ ਨਾਨਕ ਨੇ ਤਾਂ ਇਹ ਕਿਹਾ ਸੀ ਕਿ ਉੱਤਮ ਖੇਤੀ ਹੈ ਪਰ ਪੰਜਾਬ ਦਾ ਕਿਸਾਨ ਮਜ਼ਦੂਰ ਖ਼ੁਦਕੁਸ਼ੀ ਦੇ ਰਾਹ ਕਿਉਂ ਪੈ ਗਿਆ ਹੈ ਤੇ ਪੰਜਾਬੀ ਦਿੱਲੀ ਬਾਡਰਾਂ ’ਤੇ ਬੇਘਰ ਹੋਕੇ ਕਿਉਂ ਬੈਠੇ ਹਨ ? ਪੰਜਾਬ ਦਾ ਹਰ ਵਰਗ ਅੰਦੋਲਨ ਕਿਉਂ ਕਰ ਰਿਹਾ ਹੈ?

ਕੀ ਇਹ ਸਾਰੇ ਪਾਕਿਸਤਾਨ ਦੇ ਇਸ਼ਾਰੇ ’ਤੇ ਹੀ ਆਹ ਕੁੱਝ ਕਰ ਰਹੇ ਹਨ ? ਅਰੂਸਾ ਆਲਮ ਦੀ ਗੱਲ ਮੈਂ ਨਹੀਂ ਕਰ ਰਿਹਾ !!

ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈਸ ਨੋਟ ਜਿਸ ਵਿੱਚ ਮਾਲੀ ਤੇ ਗਰਗ ਨੂੰ ਤਾੜਨਾ ਕੀਤੀ ਗਈ ਹੈ,  ਸਾਂਝਾ ਕੀਤਾ ਹੈ। ਜਿਸ ਵਿਚ  ਮੁੱਖ ਮੰਤਰੀ ਨੇ ਸਿੱਧੂ ਦੇ ਸਲਾਹਕਾਰਾਂ ਨੂੰ ਭਾਰਤ ਦੀ ਸ਼ਾਂਤੀ ਨੂੰ ਖ਼ਰਾਬ ਕਰਨ ਦੀ ਸੰਭਾਵਨਾਵਾਂ ਰੱਖਦੀਆਂ ਖੁੱਲ੍ਹੇਆਮ ਰਾਸ਼ਟਰ ਵਿਰੋਧੀ ਟਿੱਪਣੀਆਂ ਕਰਨ ਤੋਂ ਤਾੜਿਆ, ਗਰਗ ਤੇ ਮਾਲੀ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਸਲਾਹ ਦੇਣ ਤੱਕ ਆਪਣਾ ਕੰਮ ਕਰਨ ਅਤੇ ਸੰਵੇਦਨਸ਼ੀਲ ਮੁੱਦਿਆਂ ਉਤੇ ਨਾ ਬੋਲਣ ਲਈ ਕਿਹਾ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792