ਚੜ੍ਹਦਾ ਪੰਜਾਬ

August 14, 2022 12:57 AM

ਮਕੈਨੀਕਲ ਸਵੀਪਿੰਗ ਦਾ ਠੇਕਾ ਹੋਣ ਉਪਰੰਤ ਸਫਾਈ ਦੀ ਵਿਵਸਥਾ ਵਿੱਚ ਆਵੇਗਾ ਭਾਰੀ ਸੁਧਾਰ : ਮੇਅਰ ਜੀਤੀ ਸਿੱਧੂ  

ਮਕੈਨੀਕਲ ਸਵੀਪਿੰਗ ਦੀ ਪ੍ਰੀ ਬਿੱਡ ਸਬੰਧੀ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੰਪਨੀਆਂ ਦੇ ਸੁਣੇ ਇਤਰਾਜ਼  

 ਪ੍ਰੀ ਬਿੱਡ ਵਿੱਚ ਤਿੰਨ ਕੰਪਨੀਆਂ ਦੇ ਨੁਮਾਇੰਦੇ ਹੋਏ ਹਾਜ਼ਰ  

18 ਮਈ ਤੱਕ ਲਏ ਜਾਣਗੇ ਟੈਂਡਰ, 19 ਮਈ ਨੂੰ ਖੁੱਲ੍ਹਣਗੇ  

ਮਕੈਨੀਕਲ ਸਵੀਪਿੰਗ ਦਾ ਠੇਕਾ ਹੋਣ ਉਪਰੰਤ ਸਫਾਈ ਦੀ ਵਿਵਸਥਾ ਵਿੱਚ ਆਵੇਗਾ ਭਾਰੀ ਸੁਧਾਰ  : ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ  

ਮੋਹਾਲੀ : 

ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਨਿੱਜੀ ਦਿਲਚਸਪੀ ਲੈਂਦੇ ਹੋਏ ਮਕੈਨੀਕਲ ਸਵੀਪਿੰਗ ਦੇ ਕੰਮ ਲਈ ਪ੍ਰੀ ਬਿੱਡ ਸਬੰਧੀ ਕੰਪਨੀਆਂ ਦੇ ਇਤਰਾਜ਼ ਸੁਣੇ। ਅੱਜ ਪ੍ਰੀ ਬਿੱਡ ਵਿਚ ਤਿੰਨ ਕੰਪਨੀਆਂ  ਗ੍ਰੀਨਵੀਰੋ, ਲਾਇਨ ਸਰਵਿਸਿਜ਼ ਅਤੇ ਪਿਆਰਾ ਸਿੰਘ ਐਂਡ ਸਨਜ਼ ਨੇ ਹਿੱਸਾ ਲਿਆ।

ਇੱਥੇ ਜ਼ਿਕਰਯੋਗ ਹੈ ਕਿ ਮੁਹਾਲੀ ਵਿੱਚ ਮਕੈਨੀਕਲ ਸਫਾਈ ਦਾ ਠੇਕਾ ਨਾ ਹੋਣ ਕਾਰਨ ਮੁੱਖ ਸੜਕਾਂ ਦੀ ਸਫਾਈ ਨਹੀਂ ਹੋ ਸਕੀ ਅਤੇ ਪੱਤਝੜ ਦੇ ਮੌਸਮ ਕਾਰਨ ਵੱਡੀ ਗਿਣਤੀ ਵਿਚ ਦਰੱਖਤਾਂ ਦੇ ਪੱਤੇ ਡਿਗਣ  ਕਾਰਨ ਅੰਦਰੂਨੀ ਸੜਕਾਂ ਤੇ ਲਗਾਏ ਗਏ ਸਫ਼ਾਈ ਸੇਵਕਾਂ ਨੂੰ ਮੁੱਖ ਸੜਕ ਤੇ ਲਗਾਇਆ ਗਿਆ  ਤੇ ਇਸ ਨਾਲ ਕੁਝ ਹੱਦ ਤੱਕ ਮੁਹਾਲੀ ਵਿੱਚ ਸਫਾਈ ਵਿਵਸਥਾ ਪ੍ਰਭਾਵਿਤ ਹੋਈ। ਇਸ ਨੂੰ ਵੇਖਦੇ ਹੋਏ ਪਹਿਲਾਂ ਤਾਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਇਸ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਤਾਂ ਜੋ ਸ਼ਹਿਰ ਵਿਚ ਸਫਾਈ ਵਿਵਸਥਾ ਵਿੱਚ ਕੋਈ ਢਿੱਲ ਨਾ ਆਵੇ ਅਤੇ ਹੁਣ ਮਕੈਨੀਕਲ ਸਵੀਪਿੰਗ ਦੀ ਪ੍ਰੀ ਬਿੱਡ ਸਬੰਧੀ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਵਿਸ਼ੇਸ਼ ਦਿਲਚਸਪੀ ਲੈ ਕੇ  ਖ਼ੁਦ  ਕੰਪਨੀਆਂ ਦੇ ਨਾਲ ਅਧਿਕਾਰੀਆਂ ਸਮੇਤ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ,ਐੱਸ ਈ ਹਰਕੀਰਤ ਸਿੰਘ, ਮੈਡੀਕਲ ਅਫਸਰ ਡਾ ਤਮੰਨਾ  ਤੇ ਨਗਰ ਨਿਗਮ ਦੇ ਹੋਰ ਅਧਿਕਾਰੀ ਹਾਜ਼ਰ ਰਹੇ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਮਕੈਨੀਕਲ ਸਵੀਪਿੰਗ ਸਬੰਧੀ ਟੈਂਡਰ ਭਰਨ ਦੀ ਆਖ਼ਰੀ ਮਿਤੀ 18 ਮਈ ਹੈ ਅਤੇ 19 ਮਈ ਨੂੰ ਇਹ ਟੈਂਡਰ ਖੋਲ੍ਹੇ ਜਾਣਗੇ ਉਸ ਤੋਂ ਬਾਅਦ ਮਕੈਨੀਕਲ ਸਵੀਪਿੰਗ ਦਾ ਕੰਮ ਠੇਕੇ ਤੇ ਦੇ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਮੁੱਖ ਸੜਕਾਂ ਦੇ ਨਾਂ ਨਾਲ ‘ਬੀ’ ਸੜਕਾਂ ਉੱਤੇ ਸਫ਼ਾਈ ਦਾ ਕੰਮ ਵੀ ਮਕੈਨੀਕਲ ਸਵੀਪਿੰਗ ਰਾਈ ਕਰਵਾਇਆ ਜਾਵੇਗਾ  ਅਤੇ ‘ਸੀ’ ਸੜਕਾਂ ਦੀ ਸਫਾਈ ਦਾ ਕੰਮ ਮੈਨੂਅਲ ਸਵੀਪਿੰਗ ਰਾਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਮਕੈਨੀਕਲ ਸਵੀਪਿੰਗ ਦਾ ਠੇਕਾ ਦਿੱਤੇ ਜਾਣ ਉਪਰੰਤ ਮੁੱਖ ਸੜਕਾਂ ਉੱਤੇ ਲਗਾਏ ਗਏ ਸਫਾਈ ਸੇਵਕਾਂ ਨੂੰ ਵਾਪਸੀ ਸੜਕਾਂ ਉੱਤੇ ਭੇਜਿਆ ਜਾਵੇਗਾ ਜਿਸ ਨਾਲ ਸ਼ਹਿਰ ਦੀ ਸਫ਼ਾਈ ਨੂੰ  ਵੱਡਾ ਹੁੰਗਾਰਾ ਮਿਲੇਗਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804