ਚੜ੍ਹਦਾ ਪੰਜਾਬ

August 13, 2022 11:50 PM

ਭਾਰਤੀ ਮੂਲ ਦੀ ਸਾਬਕਾ ਜਲ ਸੈਨਾ ਅਧਿਕਾਰੀ, ਹੈਰਿਸ ਦਾ ਰੱਖਿਆ ਸਲਾਹਕਾਰ

ਭਾਰਤੀ ਮੂਲ ਦੀ ਸਾਬਕਾ ਜਲ ਸੈਨਾ ਅਧਿਕਾਰੀ ਨੂੰ ਹੈਰਿਸ ਦਾ ਰੱਖਿਆ ਸਲਾਹਕਾਰ ਕੀਤਾ ਗਿਆ ਨਿਯੁਕਤ

ਵਾਸ਼ਿੰਗਟਨ :

ਭਾਰਤੀ ਮੂਲ ਦੀ ਅਮਰੀਕੀ ਜਲ ਸੈਨਾ ਦੀ ਸਾਬਕਾ ਅਧਿਕਾਰੀ ਸ਼ਾਂਤੀ ਸੇਠੀ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਦਾ ਕਾਰਜਕਾਰੀ ਸਕੱਤਰ ਅਤੇ ਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਪੋਲੀਟਿਕੋ ਨੇ ਉਪ ਰਾਸ਼ਟਰਪਤੀ ਦੇ ਸੀਨੀਅਰ ਸਲਾਹਕਾਰ ਹੇਰਬੇਈ ਜ਼ਿਸਕੇਂਦੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ ਸੇਠੀ ਨੂੰ ਹਾਲ ਹੀ ਵਿੱਚ ਹੈਰਿਸ ਦੇ ਦਫ਼ਤਰ ਵਿੱਚ ਨਿਯੁਕਤ ਕੀਤਾ ਗਿਆ ਹੈ।

ਉਹ ਇਕ ਮੁੱਖ ਅਮਰੀਕੀ ਜਲ ਸੈਨਾ ਦੇ ਲੜਾਕੂ ਜਹਾਜ਼ ਦੀ ਪਹਿਲੀ ਭਾਰਤੀ-ਅਮਰੀਕੀ ਕਮਾਂਡਰ ਰਹਿ ਚੁੱਕੀ ਹੈ। ਉਨ੍ਹਾਂ ਦੇ ਲਿੰਕਡਇਨ ਪ੍ਰੋਫਾਈਲ ਅਨੁਸਾਰ, ਸੇਠੀ ਦਾ ਕੰਮ ਉਪ ਰਾਸ਼ਟਰਪਤੀ ਦੇ ਦਫ਼ਤਰ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਸਤਾਵੇਜ਼ਾਂ ਦਾ ਤਾਲਮੇਲ ਕਰਨਾ ਹੈ। ਸੇਠੀ ਨੇ ਦਸੰਬਰ 2010 ਤੋਂ ਮਈ 2012 ਤੱਕ ਗਾਈਡਡ-ਮਿਜ਼ਾਈਲ ਵਿਨਾਸ਼ਕਾਰੀ ਯੂ.ਐੱਸ.ਐੱਸ. ਡੀਕੈਚਟਰ ਦੀ ਕਮਾਨ ਸੰਭਾਲੀ।

ਉਹ ਭਾਰਤ ਦਾ ਦੌਰਾ ਕਰਨ ਵਾਲੇ ਅਮਰੀਕੀ ਜਲ ਸੈਨਾ ਦੇ ਜਹਾਜ਼ ਦੀ ਪਹਿਲੀ ਮਹਿਲਾ ਕਮਾਂਡਰ ਵੀ ਸੀ। ਸੇਠੀ ਦੇ ਪਿਤਾ ਇੱਕ ਪ੍ਰਵਾਸੀ ਸਨ ਜੋ 1960 ਦੇ ਦਹਾਕੇ ਦੇ ਸ਼ੁਰੂ ਵਿੱਚ ਭਾਰਤ ਤੋਂ ਅਮਰੀਕਾ ਆਏ ਸਨ। ਹੈਰਿਸ ਅਮਰੀਕਾ ਵਿੱਚ ਉਪ ਰਾਸ਼ਟਰਪਤੀ ਚੁਣੇ ਜਾਣ ਵਾਲੀ ਭਾਰਤੀ ਮੂਲ ਦੀ ਸ਼ਖ਼ਸੀਅਤ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804