ਚੰਡੀਗੜ੍ਹ :
ਅੱਜ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਆਫ ਕਰਕੇ ਮਾਨ ਸਰਕਾਰ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਇਸ ਦਾ ਪ੍ਰਗਟਾਵਾ ਇੱਕ ਪ੍ਰੈਸ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਕੀਤਾ.
ਸਿੱਧੂ ਨੇ ਕਿਹਾ ਕਿ ਬਿਜਲੀ ਮੁਫਤ ਦੇਣਾ ਹੀ ਕਾਫੀ ਨਹੀਂ ਇਸ ਦੀ ਨਿਰਵਿਘਨ ਸਪਲਾਈ ਅਤੀ ਜਰੂਰੀ ਹੈ ਜੋ ਕਿ ਬਿਜਲੀ ਵਿਭਾਗ ਵੱਲੋਂ ਵੱਡੀ ਪੱਧਰ ਤੇ ਸੁਧਾ ਰ ਕਰਨਾ ਵੀ ਸਰਕਾਰ ਦਾ ਉਦੇਸ਼ ਹੈ। ਜੋ ਕਿ ਉਤਪਾਦਨ ਅਤੇ ਲੋੜੀਂਦੀ ਸਪਲਾਈ ਦੇ ਤਵਾਜ਼ਨ , ਵਿੱਚ ਨਿਰਵਿਘਨਤਾ ਵੀ ਜਰੂਰੀ ਹੈ।ਲੋੜੀਂਦੀ ਦੀ ਮਸ਼ੀਨਰੀ ਨੂੰ ਸਮੇਂ ਦੇ ਹਾਣ ਦੀ ਕਰਕੇ ਪੰਜਾਬ ਪਾਵਰਕਾਮ ਨਿਗਮ ਨੂੰ ਘਾਟੇ ਵਿਚੋਂ ਕੱਢਕੇ ਵਾਧੇ ਵਿੱਚ ਲੈਕੇ ਜਾਇਆ ਜਾਵੇਗਾ। ਨਵੀਂ ਭਰਤੀ, ਮੁਲਾਜ਼ਮ ਮੱਸਲੇ ਵੀ ਸੁਲਝਾਏ ਜਾਣਗੇ।ਬਿਜਲੀ ਦੀ ਚੋਰੀ, ਲੀਕੇਜ਼, ਸੰਜਮ ਵਰਤੋਂ ਬਾਰੇ ਵੀ ਸਰਕਾਰ ਨੂੰ ਲੋਕਾਂ ਦੇ ਵੱਡੇ ਸਹਿਯੋਗ ਦੀ ਜਰੂਰਤ ਹਮੇਸ਼ਾਂ ਰਹੇਗੀ। ਉਹਨਾਂ ਕਿਹਾ ਕਿ ਚੋਣਾਂ ਸਮੇਂ ਕੀਤੇ ਸਾਰੇ ਗਰੰਟੀ ਵਾਅਦੇ ਹਰ ਹਾਲਤ ਪੂਰੇ ਕੀਤੇ ਜਾਣਗੇ। ਉਹਨਾਂ ਤੋਂ ਸਹਿਯੋਗ ਮੰਗਿਆ ਕਿ ਲੰਮੇ ਸਮੇਂ ਤੋਂ ਬਿਗੜੇ ਕੰਮ ਸੰਵਾਰਨ ਲਈ ਸਮਾਂ ਤਾਂ ਲੱਗਦਾ ਹੈ, ਅੱਜ ਸਰਕਾਰ ਬਣੀਂ ਸਿਰਫ ਇੱਕ ਮਹੀਨਾ ਪੂਰਾ ਹੋਇਆ ਹੈ। ਜਦੋਂ ਕਿ ਪਿਛਲੀਆਂ ਸਾਰੀਆਂ ਸਰਕਾਰਾਂ ,ਰਹਿੰਦੇ ਚਾਰ, ਛੇ ਮਹੀਨੇ ਬਾਕੀ ਐਲਾਨ ਕਰਦੀ ਸੀ, ਭਗਵੰਤ ਮਾਨ ਸਰਕਾਰ ਕੋਲ ਛੇ ਨਹੀਂ 59 ਮਹੀਨੇ( ਚਾਰ ਸਾਲ ਗਿਆਰਾਂ ਮਹੀਨੇ) ਬਾਕੀ ਹਨ। ਪਹਿਲੀਆਂ ਪਾਰਟੀਆਂ ਐਲਾਨ ਕਰਦੀਆਂ ਸਨ ਤੇ ਆਮ ਆਦਮੀ ਪਾਰਟੀ..ਫੈਸਲਿਆਂ ਨੂੰ ਅਮਲੀ ਰੂਪ ਦਿੰਦੀ ਹੈ, ਅੱਜ ਸਮੁੱਚਾ ਪੰਜਾਬ ਪ੍ਰਸ਼ਾਸਨ ਰਿਸ਼ਵਤ ਮੁਕਤ ਹੋ ਗਿਆ ਹੈ।ਭਾਈ ਭਤੀਜਾਵਾਦ ਵੀ ਖਤਮ ਹੋ ਗਿਆ ਹੈ।ਆਗੇ ਆਗੇ ਵੇਖੋ ਹੋਤਾ ਕਿਆ ਹੈ!
ਇਸ ਮੌਕੇ ਤੇ ਉਹਨਾਂ ਦੇ ਨਾਲ ਪਾਰਟੀ ਦੇ ਯੂਥ ਆਗੂ ਤਰਨਜੀਤ ਸਿੰਘ ਪੱਪੂ, ਪੈਨਸ਼ਨਰ ਆਗੂ ਹਰਪਾਲ ਸਿੰਘ ਖਾਲਸਾ ਅਤੇ ਜਰਨੈਲ ਸਿੰਘ ਦਾਤੇਵਾਸ ਵੀ ਮੌਜੂਦ ਸਨ।
