ਸਵਰਗੀ ਅਸ਼ੋਕ ਬਾਂਸਲ ਦੇ ਕਾਵਿ-ਸੰਗ੍ਰਹਿ ਨੂੰ ਲੋਕ ਅਰਪਣ ਕਰਨ ਮੌਕੇ ਪੱਤਰਕਾਰੀ ਨਾਲ ਜੁੜੇ ਪੇਸ਼ੇਵਰਾਂ ਦੇ ਲਿਖਣ ਕੌਸ਼ਲ ਦੀ ਵੀ ਕੀਤੀ ਸ਼ਲਾਘਾ
ਚੰਡੀਗੜ : ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਲੋਕ ਸੰਪਰਕ ਨਾਲ ਜੁੜੇ ਪੇਸ਼ੇਵਰਾਂ ਨੂੰ ਆਪੋ-ਆਪਣੀਆਂ ਸਾਹਿਤਕ ਰਚਨਾਵਾਂ ਨੂੰ ਕਵਿਤਾ, ਗੱਦ-ਸ਼ੈਲੀ ਅਤੇ ਕਹਾਣੀਆਂ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਉਨਾਂ ਦੀਆਂ ਰਚਨਾਤਮਕ ਲਿਖਤਾਂ ਨੂੰ ਪਾਠਕਾਂ ਅਤੇ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਣਾ ਸਰੋਤ ਵਜੋਂ ਸੰਭਾਲਿਆ ਜਾ ਸਕੇ।
ਬੀਤੀ ਸ਼ਾਮ ਇੱਥੇ ਪੰਜਾਬ ਭਵਨ ਵਿਖੇ ਸਾਬਕਾ ਡਿਪਟੀ ਡਾਇਰੈਕਟਰ ਸਵਰਗੀ ਅਸ਼ੋਕ ਬਾਂਸਲ ਦੇ 72ਵੇਂ ਜਨਮਦਿਨ ਮੌਕੇ ਉਹਨਾਂ ਦੁਆਰਾ ਲਿਖੀ ਹਿੰਦੀ ਪੁਸਤਕ ‘ ਯਾਦੋਂ ਕਾ ਸਰਮਾਇਆ’ ਨੂੰ ਲੋਕ ਅਰਪਣ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਪੱਤਰਕਾਰੀ ਖੇਤਰ ਨਾਲ ਸਬੰਧਤ ਪੇਸ਼ੇੇਵਰਾਂ ਕੋਲ ਜਮੀਨੀ ਪੱਧਰ ‘ਤੇ ਲੋਕਾਂ ਨਾਲ ਰਾਬਤਾ ਬਣਾਉਣ ਦਾ ਚੋਖਾ ਤਜ਼ਰਬਾ ਅਤੇ ਮੁਹਾਰਤ ਹੰੁਦੀ ਹੈ ਇਸ ਤੋਂ ਇਲਾਵਾ ਉਹ ਅਕਸਰ ਜ਼ਿੰਦਗੀ ਦੀਆਂ ਤਲਖ਼ ਸੱਚਾਈਆਂ ਤੇ ਅਸਲ ਸਥਿਤੀਆਂ ਨਾਲ ਨੇੜੇ ਤੋਂ ਰੂਬਰੂ ਹੁੰਦੇ ਰਹਿੰਦੇ ਹਨ ,ਜਿਨਾਂ ਨੂੰ ਕਵਿਤਾਵਾਂ ਜਾਂ ਕਿੱਸਿਆਂ ਦੇ ਰੂਪ ਵਿੱਚ ਸਪੱਸ਼ਟ ਤੌਰ ’ਤੇ ਪ੍ਰਗਟ ਕੀਤਾ ਜਾ ਸਕਦਾ ਹੈ।
ਅਸ਼ੋਕ ਬਾਂਸਲ ਦੀ ਪਤਨੀ ਸ੍ਰੀਮਤੀ ਯੋਗਸਿ੍ਰਸ਼ਟਾ ਬਾਂਸਲ ਨੂੰ ਉਹਨਾਂ ਦੀਆਂ ਬੇਟੀਆਂ ਪਿ੍ਰਯੰਕਾ ਅਤੇ ਅੰਕਿਤਾ ਦੇ ਨਾਲ ਆਪਣੇ ਪਤੀ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਨੂੰ ਪੁਸਤਕ ਦੀ ਸ਼ਕਲ ਵਿੱਚ ਪ੍ਰਕਾਸ਼ਿਤ ਕਰਨ ਦੀ ਇਸ ਵਿਲੱਖਣ ਪਹਿਲਕਦਮੀ ਲਈ ਵਧਾਈ ਦਿੰਦੇ ਹੋਏ ਮੰਤਰੀ ਨੇ ਕਿਹਾ ਕਿ ਅਸ਼ੋਕ ਬਾਂਸਲ ਨੂੰ ਉਨਾਂ ਦੇ ਜਜ਼ਬਾਤਾਂ ਦੇ ਰਚਨਾਤਮਕ ਪ੍ਰਗਟਾਵੇ ਅਤੇ ਲੋਕ ਸੰਪਰਕ ਵਿਭਾਗ ਵਿੱਚ ਤਿੰਨ ਦਹਾਕਿਆਂ ਦੇ ਲੰਮੇ ਕਾਰਜਕਾਲ ਦੌਰਾਨ ਜੀਵਨ ਭਰ ਦੇ ਤਜ਼ਰਬੇ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨਾਂ ਆਸ ਪ੍ਰਗਟਾਈ ਕਿ ਅਜਿਹੀਆਂ ਸਾਹਿਤਕ ਗਤੀਵਿਧੀਆਂ, ਹੋਰਨਾਂ ਨੂੰ ਵੀ ਉਹਨਾਂ ਦੇ ਸੇਵਾ- ਕਾਲ ਦੌਰਾਨ ਅਜਿਹਾ ਕਰਨ ਲਈ ਪ੍ਰੇਰਿਤ ਕਰਨਗੀਆਂ।
ਇਹ ਵੀ ਪੜ੍ਹੋ : ਕੋਵਿਡ-19 ਸਬੰਧੀ ਨਵੀਆਂ ਪਾਬੰਦੀਆਂ : ਪੜ੍ਹੋ ਪੂਰੀ ਖ਼ਬਰ
ਮੰਤਰੀ ਨੇ ਰਾਜ ਸਰਕਾਰ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੰੁਚਾਉਣ ਲਈ ਲੋਕ ਸੰਪਰਕ ਵਿਭਾਗ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਵੱਖ-ਵੱਖ ਸਾਹਿਤਕ ਕਾਰਜਾਂ ਵਿੱਚ ਸੁਹਿਰਦ ਯੋਗਦਾਨ ਪਾਉਣ ਲਈ ਵੀ ਵਿਭਾਗ ਦੇ ਅਧਿਕਾਰੀਆਂ ਦੀ ਪਿੱਠ ਥਾਪੜੀ।
ਇਸ ਦੌਰਾਨ ਅਸ਼ੋਕ ਬਾਂਸਲ ਦੇ ਤਜਰਬੇਕਾਰ ਸਹਿਕਰਮੀਆਂ ਅਤੇ ਕੁਝ ਹੋਰ ਅਧਿਕਾਰੀਆਂ, ਜੋ ਹਾਲੇ ਵੀ ਵਿਭਾਗ ਵਿੱਚ ਸੇਵਾ ਨਿਭਾ ਰਹੇ ਹਨ, ਨੇ ਉਨਾਂ ਦੇ ਨਾਲ ਬਿਤਾਏ ਸੁਨਹਿਰੀ ਪਲਾਂ ਨੂੰ ‘ਪਿਆਰੀਆਂ ਯਾਦਾਂ ’ ਵਜੋਂ ਸਾਂਝਾ ਕੀਤਾ। ਬਾਅਦ ਵਿੱਚ ਉਨਾਂ ਦੀ ਬੇਟੀ ਅੰਕਿਤਾ ਨੇ ਪਰਿਵਾਰ ਵੱਲੋਂ ਧੰਨਵਾਦ ਮਤਾ ਪੇਸ਼ ਕੀਤਾ ਅਤੇ ਸਾਬਕਾ ਡਿਪਟੀ ਡਾਇਰੈਕਟਰ ਡਾ: ਉਮਾ ਸ਼ਰਮਾ ਨੇ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਕੀਤਾ।
ਇਹ ਵੀ ਪੜ੍ਹੋ : ਮੁੱਖ ਚੋਣਕਾਰ ਅਧਿਕਾਰੀ ਵਲੋਂ ਚੋਣਾਂ-2022 ਦੇ ਮੱਦੇਨਜ਼ਰ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਸਮਾਰੋਹ ਵਿੱਚ ਲੋਕ ਸੰਪਰਕ ਵਿਭਾਗ ਦੇ ਵਧੀਕ ਸਕੱਤਰ ਡਾ. ਸੇਨੂੰ ਦੁੱਗਲ, ਮੁੱਖ ਮੰਤਰੀ ਦੇ ਉੱਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ, ਮੁੱਖ ਮੰਤਰੀ ਦੇ ਵਧੀਕ ਨਿਰਦੇਸ਼ਕ (ਪ੍ਰੈਸ) ਡਾ. ਉਪਿੰਦਰ ਸਿੰਘ ਲਾਂਬਾ, ਡਾ. ਅਜੀਤ ਕੰਵਲ ਸਿੰਘ, ਰਣਦੀਪ ਸਿੰਘ ਆਹਲੂਵਾਲੀਆ (ਦੋਵੇਂ ਜੁਆਇੰਟ ਡਾਇਰੈਕਟਰ), ਰਾਜਪਾਲ ਦੇ ਡਿਪਟੀ ਡਾਇਰੈਕਟਰ (ਲੋਕ ਸੰਪਰਕ) ਸ਼ਿਖਾ ਨਹਿਰਾ, ਸਥਾਨਕ ਸਰਕਾਰਾਂ ਮੰਤਰੀ ਦੀ ਸਕੱਤਰ ਰਾਜੇਸ਼ ਕੁਮਾਰੀ, ਲੋਕ ਸੰਪਰਕ ਅਧਿਕਾਰੀ ਕਰਨ ਮਹਿਤਾ ਅਤੇ ਕੁਲਤਾਰ ਮੀਆਂਪੁਰੀ ਸ਼ਾਮਲ ਸਨ।
ਇਹ ਵੀ ਪੜ੍ਹੋ : ਸਹਿਕਾਰੀ ਖੰਡ ਮਿੱਲਾਂ ਵੱਲੋੋਂ ਗੰਨਾਂ ਕਾਸ਼ਤਕਾਰਾਂ ਨੂੰ ਬਣਦੀ ਕੁੱਲ ਅਦਾਇਗੀ ਦਾ ਭੁਗਤਾਨ ਹੋਵੇਗਾ ਇਸ ਦਿਨ : ਪੜ੍ਹੋ ਪੂਰੀ ਖ਼ਬਰ
ਇਸ ਸਮਾਗਮ ਵਿੱਚ ਸਾਬਕਾ ਜੁਆਇੰਟ ਡਾਇਰੈਕਟਰਾਂ ਡਾ. ਮੇਘਾ ਸਿੰਘ ਸ਼ੇਰਗਿੱਲ ਅਤੇ ਸਾਧੂ ਸਿੰਘ ਬਰਾੜ ਤੋਂ ਇਲਾਵਾ ਸਾਬਕਾ ਏ.ਪੀ.ਆਰ.ਓ. ਪ੍ਰੇਮ ਵਿਜ, ਪੰਜਾਬ ਯੂਨੀਵਰਸਿਟੀ ਦੇ ਸਾਬਕਾ ਲੋਕ ਸੰਪਰਕ ਡਾਇਰੈਕਟਰ ਸੰਜੀਵ ਤਿਵਾੜੀ ਅਤੇ 6ਵੇਂ ਵਿੱਤ ਕਮਿਸ਼ਨ ਦੇ ਚੇਅਰਮੈਨ ਦੇ ਓਐਸਡੀ ਸੁਨੀਲ ਜੰਡ ਵੀ ਮੌਜੂਦ ਸਨ।
