ਚੜ੍ਹਦਾ ਪੰਜਾਬ

August 11, 2022 1:13 AM

ਬੇਰੋਜ਼ਗਾਰ ਨੌਜਵਾਨਾਂ ਲਈ ਮੁਫਤ ਆਨਲਾਈਨ ਕੋਚਿੰਗ ਸ਼ੁਰੂ ਕਰਨ ਦੀ ਤਿਆਰੀ

ਐਸ.ਏ.ਐਸ. ਨਗਰ:    ਜ਼ਿਲ੍ਹਾ ਪ੍ਰਸ਼ਾਸਨ ਬੇਰੋਜ਼ਗਾਰ ਨੌਜਵਾਨਾਂ ਨੂੰ ਪੰਜਾਬ ਘਰ-ਘਰ ਰੋਜ਼ਗਾਰ ਅਤੇ ਕਰੋਬਾਰ ਮਿਸ਼ਨ ਅਧੀਨ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਪ੍ਰਦਾਨ ਕਰਨ ਲਈ ਤਿਆਰ ਹੈ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਕਿਹਾ ਕਿ ਰਾਜ ਸਰਕਾਰ ਨੇ ਐਸ.ਐਸ.ਸੀ., ਬੈਂਕ ਪੀਓ/ਕਲੈਰੀਕਲ, ਆਰਆਰਬੀ, ਸੀਈਟੀ, ਪੀਪੀਐਸਸੀ, ਪੀਐਸਐਸਐਸਬੀ ਅਤੇ ਹੋਰ ਵਿਭਾਗੀ ਪ੍ਰੀਖਿਆਵਾਂ ਤੋਂ ਲੈ ਕੇ ਘੱਟੋ ਘੱਟ ਇੱਕ ਲੱਖ ਨੌਜਵਾਨਾਂ ਨੂੰ ਕਈ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਆਨਲਾਈਨ ਸਿਖਲਾਈ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਕਾਂਸਟੇਬਲ ਅਤੇ ਕਲੈਰੀਕਲ ਅਸਾਮੀਆਂ ਲਈ ਆਨਲਾਈਨ ਕੋਚਿੰਗ ਲਈ ਪਹਿਲਾ ਬੈਚ ਸਤੰਬਰ ਦੇ ਪਹਿਲੇ ਹਫ਼ਤੇ ਤੋਂ ਸ਼਼ੁਰੂ ਹੋਣ ਦੀ ਉਮੀਦ ਹੈ। ਉਮੀਦਵਾਰਾਂ ਨੇ ਕਲੈਰੀਕਲ ਬੈਚ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਲਈ ਗਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ, ਜਦੋਂ ਕਿ ਬਾਰ੍ਹਵੀਂ ਜਮਾਤ ਪਾਸ ਕਰਨ ਵਾਲੇ ਉਮੀਦਵਾਰ ਪੁਲਿਸ ਕਾਂਸਟੇਬਲ ਭਰਤੀ ਦੇ ਬੈਚ ਲਈ ਅਰਜ਼ੀ ਦੇ ਸਕਦੇ ਹਨ।
ਡੀਸੀ ਨੇ ਅੱਗੇ ਕਿਹਾ ਕਿ ਚਾਹਵਾਨ ਉਮੀਦਵਾਰ ਲਾਭ ਪ੍ਰਾਪਤ ਕਰਨ ਲਈ ਵੈਬਸਾਈਟ ਉਤੇ ਲਾਗਇਨ ਕਰਕੇ ਇਨ੍ਹਾਂ ਕਲਾਸਾਂ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਸਾਰੀਆਂ ਸਟਰੀਮਾਂ ਦੇ ਗਰੈਜੂਏਟ ਇਨ੍ਹਾਂ ਕਲਾਸਾਂ ਲਈ ਅਰਜ਼ੀ ਦੇ ਸਕਦੇ ਹਨ, ਜਦੋਂ ਕਿ ਅੰਡਰ ਗ੍ਰੈਜੂਏਟ, ਆਪਣੀਆਂ ਕਲਾਸਾਂ ਲਈ ਦਾਖਲਾ ਲੈ ਸਕਦੇ ਹਨ।
ਸ਼੍ਰੀ ਦਿਆਲਨ ਨੇ ਇਹ ਵੀ ਦੱਸਿਆ ਕਿ ਕੋਚਿੰਗ ਇੱਕ ਵਿਸ਼ਾ-ਮਾਹਿਰ ਅਧਿਆਪਕ ਵੱਲੋਂ ਦਿੱਤੀ ਜਾਵੇਗੀ, ਜੋ ਮੁਕਾਬਲੇ ਦੀ ਪ੍ਰੀਖਿਆ ਦੇ ਸਿਲੇਬਸ ਅਨੁਸਾਰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਪੜ੍ਹਾਉਣ ਦੇ ਸਮਰੱਥ ਹੈ। ਉਨ੍ਹਾਂ ਦੱਸਿਆ ਕਿ ਇਹ ਕੋਚਿੰਗ ਇੱਕ ਆਨਲਾਈਨ ਪਲੇਟਫਾਰਮ ਰਾਹੀਂ ਮੁਹੱਈਆ ਕਰਵਾਈ ਜਾਵੇਗੀ, ਜਿਸ ਦਾ ਸਿੱਧਾ ਪ੍ਰਸਾਰਣ ਸਾਰੇ ਰਾਜ ਵਿੱਚ ਕੀਤਾ ਜਾਵੇਗਾ ਅਤੇ ਉਮੀਦਵਾਰ ਡੈਸਕਟੌਪ/ਲੈਪਟਾਪ ਅਤੇ ਸਮਾਰਟਫੋਨ ਰਾਹੀਂ ਲੈਕਚਰ ਲੈ ਸਕਦੇ ਹਨ।
ਡੀਸੀ ਨੇ ਕਿਹਾ ਕਿ ਉਮੀਦਵਾਰ ਆਪਣੀ ਕੋਚਿੰਗ ਪੂਰੀ ਹੋਣ ਤੋਂ ਬਾਅਦ ਇਕ ਸਾਲ ਅਤੇ ਅੱਠ ਮਹੀਨਿਆਂ ਲਈ ਸੋਧ ਲਈ ਲਾਈਵ ਰਿਕਾਰਡ ਕੀਤੇ ਲੈਕਚਰ ਸੁਣ ਸਕਦੇ ਹਨ। ਇਸ ਤੋਂ ਇਲਾਵਾ, ਉਮੀਦਵਾਰਾਂ ਨੂੰ ਹੋਰ ਵਿਸ਼ਾ ਵਸਤੂ, ਵੀਡੀਓ, ਨੋਟਸ ਅਤੇ ਹੋਰ ਅਧਿਐਨ ਸਮੱਗਰੀ ਪ੍ਰਦਾਨ ਕੀਤੀ ਜਾਏਗੀ, ਜਿਸ ਤੋਂ ਬਾਅਦ ਨਿਯਮਤ ਅਭਿਆਸ ਅਤੇ ਮੌਕ ਟੈਸਟ ਲਏ ਜਾਣਗੇ। ਉਨ੍ਹਾਂ ਕਿਹਾ ਕਿ ਬੈਚ ਦੀ ਮਿਆਦ ਘੱਟੋ ਘੱਟ ਚਾਰ ਮਹੀਨਿਆਂ ਦੀ ਹੋਵੇਗੀ ਅਤੇ ਕੋਚਿੰਗ ਹਫ਼ਤੇ ਵਿੱਚ ਛੇ ਦਿਨ 1.30 ਘੰਟੇ ਦੇ ਦੋ ਸੈਸ਼ਨਾਂ ਵਿੱਚ ਦਿੱਤੀ ਜਾਵੇਗੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792