ਚੰਡੀਗੜ੍ਹ : ਆਪਣੀ ਬੇਬਾਕ ਰਾਏ ਦੇਣ ਲਾਇ ਜਾਣੇ ਜਾਂਦੇ ਮਾਲਵਿੰਦਰ ਮਾਲੀ ਨੇ ਕੈਪਟਨ ਅਤੇ ਅਰੂਸਾ ਦੀਆਂ ਫੋਟੋਆ ਆਪਣੇ ਫੇਸਬੁੱਕ ਤੇ ਸ਼ੇਅਰ ਕੀਤੀ ਹਨ ਅਤੇ ਲਿਖਿਆ ਹੈ । “ਕੈਪਟਨ ਸਾਹਿਬ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਨਾਲ ਸਿਆਸੀ ਲੜਾਈ ਵਿੱਢਕੇ ਸਾਬਤ ਕਰ ਦਿੱਤਾ ਹੈ ਕਿ ਹੁਣ ਤੁਹਾਡੀ ਸਿਆਸੀ ਔਕਾਤ ਇੰਨੀ ਹੀ ਰਹਿ ਗਈ ਹੈ.
ਤੁਹਾਡੇ ਕੌਮੀ ਸੁਰੱਖਿਆ ਤੇ ਪੰਜਾਬ ਪ੍ਰਸ਼ਾਸਨ ਦੇ ਸਲਾਹਕਾਰ ਬੀਬੀ ਅਰੂਸਾ ਆਲਮ ਜੀ ਹਨ। ਮੈਂ ਪਹਿਲਾਂ ਇਹੀ ਸਮਝਦਾ ਸੀ ਕਿ ਇਹ ਤੁਹਾਡਾ ਨਿੱਜੀ ਮਸਲਾ ਹੈ ਤੇ ਮੈਂ ਕਦੇ ਇਹ ਸੁਆਲ ਹੀ ਨਹੀ ਉਠਾਇਆ ਸੀ। ਪਰ ਹੁਣ ਤੁਸੀਂ ਨਵਜੋਤ ਸਿੱਧੀ ਦੇ ਨਿੱਜੀ ਸਲਾਹਕਾਰਾਂ ਦੇ ਨਿੱਜੀ ਵਿਚਾਰਾਂ ਦਾ ਮੁੱਦਾ ਕਾਂਗਰਸ ਪਾਰਟੀ ਦੀ ਸਿਆਸਤ ਤੇ ਦੇਸ਼ ਦੀ ਕੌਮੀ ਸੁਰੱਖਿਆ ਨਾਲ ਜੋੜ ਲਿਆ ਹੈ ਇਸਦਾ ਭਾਵ ਹੈ ਕਿ ਕੁੱਝ ਵੀ ਨਿੱਜੀ ਨਹੀ ਹੁੰਦਾ। ਸੋ ਇਸ ਕਰਕੇ ਮੈਨੂੰ ਇਹ ਪੋਸਟ ਪਾਊਣ ਲਈ ਤੁਸੀਂ ਮਜਬੂਰ ਕਰ ਦਿੱਤਾ ਹੈ
1.ਆਹ ਤਸਵੀਰਾਂ ਕੀ ਸੰਕੇਤ ਦੇ ਰਹੀਆਂ ਹਨ ?
2. ਤੁਸੀਂ ਬੀਬੀ ਅਰੂਸਾ ਆਲਮ ਕਦੋਂ ਪੰਜਾਬ ਕਾਂਗਰਸ ਵਿੱਚ ਸ਼ਾਮਿਲ ਕੀਤੀ ਹੈ?
3. ਪੰਜਾਬ ਦੇ ਡੀ ਜੀ ਪੀ ਤੇ ਮੁੱਖ ਸਕੱਤਰ ਪਾਕਿਸਤਾਨੀ ਨਾਗਰਿਕ ਬੀਬੀ ਅਰੂਸਾ ਆਲਮ ਦਾ ਅਸ਼ੀਰਵਾਦ ਕਿਉਂ ਲੈ ਰਹੇ ਨੇ?
ਪਾਕਿਸਤਾਨੀ ਨਾਗਰਿਕ ਬੀਬੀ ਅਰੂਸਾ ਆਲਮ ਬਾਰੇ ਸੁਣਿਆ ਹੈ ਕਿ ਉਹ ਡਿਫੈਂਸ ਮਾਮਲਿਆਂ ਦੇ ਮਾਹਰ ਪੱਤਰਕਾਰ ਹਨ ਤੇ ਉਹਨਾ ਦਾ ਨਰਿੰਦਰ ਮੋਦੀ ਦੇ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨਾਲ ਵੀ ਗੂੜਾ ਸੰਬੰਧ ਹੈ ਤੇ ਇਸੇ ਕਰਕੇ ਉਹਨਾ ਨੂੰ ਭਾਰਤ ਦੇ ਵੀਜ਼ੇ ਤੇ ਤੁਹਾਡੇ ਸਿਸਵਾਂ ਫ਼ਾਰਮ ਵਿੱਚ ਲਗਾਤਾਰ ਰਹਿਣ ਵਿੱਚ ਪੰਜਾਬ ਤੇ ਕੇਂਦਰ ਸਰਕਾਰ ਵੱਲੋਂ ਰਲਕੇ ਕੋਈ ਕਾਨੂੰਨੀ ਮੁਸ਼ਕਿਲ ਵੀ ਨਹੀ ਆਉਣ ਦਿੱਤੀ ਜਾ ਰਹੀ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਕਰਤਾਰਪੁਰ ਲਾਂਘੇ ਵੇਲੇ ਨਵਜੋਤ ਸਿੱਧੂ ਦੇ ਵਿਚਾਰਾਂ ਖਿਲਾਫ ਤੁਹਾਡਾ ਡੱਟਕੇ ਸਾਥ ਦੇਣ ਵਾਲੀ ਬੀਬਾ ਹਰਸਿਮਰਤ ਕੋਰ ਬਾਦਲ ਵੀ ਅਰੂਸਾ ਦੇ ਭਾਰਤ ਲਈ ਵੀਜ਼ੇ ਸੰਬੰਧੀ ਉਸਦੀ ਬਹੁਤ ਮੱਦਦਗਾਰ ਰਹੀ ਹੈ
ਭਾਰਤ ਸਰਕਾਰ ਦੇ ਪਾਕਿਸਤਾਨ ਦੇ ਨਾਗਰਿਕਾਂ ਨੂੰ ਭਾਰਤ ਦਾ ਵੀਜ਼ਾ ਦੇਣ ਦੇ ਨਿਯਮ ਹਨ। ਉਹਨਾ ਨੂੰ ਵੀਜ਼ਾ ਠੋਸ ਮਕਸਦ ਤੇ ਤਹਿਸ਼ੁਦਾ ਥਾਂਵਾਂ ‘ਤੱਕ ਜਾਣ ਲਈ ਤੇ ਨਿਸਚਿਤ ਸਮੇਂ ਤੇ ਇਲਾਕਾਈ ਸੀਮਾ ਲਈ ਹੀ ਦਿੱਤਾ ਜਾਂਦਾ ਹੈ।
ਪਰ ਬੀਬਾ ਅਰੂਸਾ ਆਲਮ ਨੂੰ ਭਾਰਤ ਅੰਦਰ ਆਊਣ , ਵਿਚਰਨ ਤੇ ਰਹਿਣ ਲਈ ਐਨੀ ਖੁੱਲ ਕਿਹੜੇ ਨਿਯਮਾਂ ਅਨੁਸਾਰ ਦਿੱਤੀ ਜਾਂਦੀ ਰਹੀ ਹੈ? ਮੋਦੀ ਸਰਕਾਰ ਕੋਲ ਇਸਦਾ ਕੋਈ ਜਬਾਬ ਹੈ
ਕੈਪਟਨ ਸਾਹਿਬ ਤੁਹਾਡੇ ਆਰਥਕ ਸਲਾਹਕਾਰ ਭਰਤਇੰਦਰ ਚਾਹਲ ਬਾਰੇ ਤਾਂ ਮੈਨੂੰ ਇੰਨੀ ਜਾਣਕਾਰੀ ਹੈ ਕਿ ਤੁਸੀ ਉਹ ਸੁਣਕੇ ਖ਼ੁਦ ਵੀ ਹੈਰਾਨ ਰਹਿ ਜਾਵੋਗੇ। ਜਦੋਂ ਮੈਂ ਤੁਹਾਡੇ ਇਸ ਮੀਡੀਏ ਸਲਾਹਕਾਰ ਨਾਲ ਲੋਕ ਸੰਪਰਕ ਅਫਸਰ ਸੀ ਤਾਂ ਇਸਨੇ ਹਿਮਾਚਲ ਅੰਦਰ ਇਕ ਅਜਿਹੀ ਕੋਠੀ ਬਣਾਈ ਸੀ ਜਿਸਦਾ ਸਾਰਾ ਸਮਾਨ ਵਿਦੇਸ਼ ਤੋਂ ਮੰਗਵਾਇਆ ਸੀ। ਜਦੋਂ ਇਸਨੂੰ ਵਿਜੀਲੈਂਸ ਨੇ ਗਿਰਫਤਾਰ ਕੀਤਾ ਸੀ ਤਾਂ ਇਸ ਕੋਠੀ ਦਾ ਜ਼ਿਕਰ ਵੀ ਆਇਆ ਸੀ ਤੇ ਰੌਲਾ ਵੀ ਪਿਆ ਸੀ ਕਿ ਇਹ ਕੋਠੀ ਹਿਮਾਚਲ ਦੇ ਕਿਸੇ ਵੱਡੇ ਅਫਸਰ ਦੇ ਬੇਟੇ ਦੇ ਨਾਮ ‘ਤੇ ਬੇਨਾਮੀ ਜਾਇਦਾਦ ਚਹਿਲ ਸਾਹਿਬ ਦੀ ਹੀ ਹੈ
ਹੁਣ ਵੀ ਚਰਚਾ ਹੈ ਕਿ ਹੁਣ ਪੰਜਾਬ ਪ੍ਰਸ਼ਾਸਨ ਵਿੱਚ ਸਾਰੀਆਂ ਤਬਦੀਲੀਆਂ ਮੋਦੀ ਦੇ ਸੁਖਬੀਰ ਬਾਦਲ ਦੀ ਚਾਹਤ ਅਨੁਸਾਰ ਹੀ ਹੋ ਰਹੀਆਂ ਹਨ ਤੇ ਤੁਹਾਡੇ ਤਾਂ ਦਸਤਖ਼ਤ ਹੀ ਹੋ ਰਹੇ ਹਨ, ਸਚਾਈ ਕੀ ਹੈ? ਇਹ ਤੁਸੀ ਜਾਣੋ”
