ਕਾਂਗਰਸ ਵਲੋਂ ਕਰਵਾਏ ਵਿਕਾਸ ਨਾਲ ਹੋਰਨਾਂ ਪਾਰਟੀਆਂ ਦੇ ਆਗੂ ਹੋ ਰਹੇ ਹਨ ਕਾਂਗਰਸ ਵਿੱਚ ਸ਼ਾਮਿਲ : ਜੀਤੀ ਸਿੱਧੂ
ਵਾਰਡ ਨੰਬਰ 20 ਤੋਂ ਚੋਣ ਲੜਣ ਵਾਲਾ ਅਕਾਲੀ ਉਮੀਦਵਾਰ ਬੀਰ ਦਵਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਿਲ
ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ : ਮੁਹਾਲੀ ਵਿੱਚ ਨਗਰ ਨਿਗਮ ਵਲੋਂ ਸ਼ਹਿਰ ਵਿੱਚ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਨਤੀਜਾ ਹੈ ਕਿ ਦੂਜੀਆਂ ਪਾਰਟੀਆਂ ਦੇ ਆਗੂ ਕਾਂਗਰਸ ਵਿੱਚ ਧੜਾਧੜ ਸ਼ਾਮਿਲ ਹੋ ਰਹੇ ਹਨ।
ਨਿਗਮ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਦੇ ਮੁਕਾਬਲੇ ਵਾਰਡ ਨੰਬਰ 20 ਤੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਣ ਵਾਲੇ ਉਮੀਦਵਾਰ ਬੀਰ ਦਵਿੰਦਰ ਸਿੰਘ ਨੇ ਅਕਾਲੀ ਦਲ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਅਤੇ ਸ੍ਰੀ ਰਿਸ਼ਵ ਜੈਨ ਦੀ ਪ੍ਰੇਰਨਾ ਸਦਕਾ ਉਹਨਾਂ ਕਾਂਗਰਸ ਵਿੰਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ।
ਸਥਾਨਕ ਫੇਜ਼ 11 ਵਿੱਚ ਪੈਂਦੇ ਵਾਰਡ ਨੰਬਰ 19 ਵਿੱਚ 12 ਲੱਖ ਰੁਪਏ ਦੇ ਖਰਚੇ ਨਾਲ ਬਣਾਈ ਜਾਣ ਵਾਲੀ ਦੀਵਾਰ ਦੇ ਕੰਮ ਦੀ ਰਸਮੀ ਸ਼ੁਰੂਆਤ ਕਰਦਿਆਂ ਨਗਰ ਨਿਗਮ ਐਸ ਏ ਐਸ ਨਗਰ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੁ ਨੇ ਕਿਹਾ ਕਿ ਵੱਖ ਵੱਖ ਵਾਰਡਾਂ ਵਿੱਚ ਬਿਨਾ ਕਿਸੇ ਪੱਖਪਾਤ ਤੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਸ ਮੌਕੇ ਸ੍ਰੀਮਤੀ ਰਾਜ ਰਾਣੀ ਜੈਨ ਨੇ ਕਿਹਾ ਕਿ ਚੋਣਾਂ ਮੌਕੇ ਉਹਨਾਂ ਵਲੋਂ ਵਸਨੀਕਾਂ ਨਾਲ ਵਾਇਦਾ ਕੀਤਾ ਗਿਆ ਸੀ ਕਿ ਇਸ ਦੀਵਾਰ ਦੀ ਉਸਾਰੀ ਕਰਵਾਈ ਜਾਵੇਗੀ ਅਤੇ ਅੱਜ ਇਹ ਕੰਮ ਸ਼ੁਰੂ ਹੋ ਗਿਆ ਹੈ।
ਇਸ ਮੌਕੇ ਸ੍ਰੀ ਰਿਸ਼ਵ ਜੈਨ ਨੇ ਕਿਹਾ ਕਿ ਉਹਨਾਂ ਵਲੋਂ ਵਾਰਡ ਵਾਸੀਆਂ ਨਾਲ ਜਿਹੜੇ ਵਾਇਦੇ ਕੀਤੇ ਗਏ ਸਨ ਉਹ ਸਾਰੇ ਕੰਮ ਇੱਕ ਇੱਕ ਕਰਕੇ ਮੁਕੰਮਲ ਕਰਵਾਏ ਜਾ ਰਹੇ ਹਨ ਅਤੇ ਵਿਕਾਸ ਕਾਰਜ ਇਸੇ ਤਰ੍ਹਾਂ ਜਾਰੀ ਰਹਿਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਕੁਲਵੰਤ ਸਿੰਘ ਕਲੇਰ, ਗੌਰਵ ਜੈਨ, ਗੁਰਦੁਆਰਾ ਫੇਜ਼ 11 ਦੇ ਪ੍ਰਧਾਨ ਹਰਪਾਲ ਸਿੰਘ ਸੋਢੀ, ਮਾਰਕੀਟ ਫੇਜ਼ 11 ਦੇ ਪ੍ਰਧਾਨ ਸੋਹਨ ਲਾਲ, ਇਕਬਾਲ ਖਾਨ, ਚਮਨ, ਪਵਨ ਜਗਦੰਬਾ, ਰਾਜ ਕੁਮਾਰ ਵੀ ਹਾਜਿਰ ਸਨ।
ਇਹ ਵੀ ਪੜ੍ਹੋ : ਨਗਰ ਨਿਗਮ ਮੀਟਿੰਗ : ਟੇਬਲ ਆਈਟਮ ਲਿਆ ਕੇ ਵਧਾਈਆਂ ਆਪਣੀਆਂ ਤਨਖਾਹਾਂ
