ਚੜ੍ਹਦਾ ਪੰਜਾਬ

August 11, 2022 1:48 AM

ਬਲੌਂਗੀ ਦੇ ਵਸਨੀਕ ਨੇ ਗੁਆਂਢੀਆਂ ‘ਤੇ ਲਾਏ ਕੁੱਟਮਾਰ ਕਰਨ ਦੇ ਦੋਸ਼

ਬਲੌਂਗੀ ਦੇ ਵਸਨੀਕ ਨੇ ਗੁਆਂਢੀਆਂ ‘ਤੇ ਲਾਏ ਕੁੱਟਮਾਰ ਕਰਨ ਦੇ ਦੋਸ਼

-ਪੁਲਿਸ ਉੱਤੇ ਵੀ ਲਾਏ ਕਾਰਵਾਈ ਨਾ ਕਰਨ ਦੇ ਦੋਸ਼

ਮੁਹਾਲੀ :  ਬਲੌਂਗੀ ਦੇ ਆਜ਼ਾਦ ਨਗਰ ਵਿੱਚ ਰਹਿਣ ਵਾਲੇ ਇੱਕ ਵਸਨੀਕ ਨੇ ਆਪਣੇ ਗੁਆਂਢੀ ਅਤੇ ਉਸ ਦੇ ਕਰੀਏਦਾਰਾਂ ਵਲੋਂ ਉਸ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਪੀੜਤ ਦਾ ਕਹਿਣਾ ਹੈ ਕਿ ਉਸ ਉੱਤੇ ਕੀਤੇ ਹਮਲੇ ਨੂੰ ਅੱਜ ਕਰੀਬ 2 ਮਹੀਨੇ ਹੋ ਗਏ ਹਨ ਪਰ ਉਸ ਦੀ ਸ਼ਿਕਾਇਤ ਦੇਣ ਮਗਰੋਂ ਪੁਲਿਸ ਵੱਲੋਂ ਹੁਣ ਤੱਕ ਹਮਲਾਵਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।ਪੀੜਤ ਨੇ ਐਸਐਸਪੀ ਮੁਹਾਲੀ ਨੂੰ ਮੰਗ ਕੀਤੀ ਹੈ ਕਿ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

 

ਪ੍ਰੈਸ ਕਾਨਫਰੰਸ ਦੌਰਾਨ ਦੀਪਲੇਸ਼ ਠਾਕੁਰ ਨੇ ਦੱਸਿਆ ਕਿ ਬਲੌਂਗੀ ਦੇ ਆਜ਼ਾਦ ਨਗਰ ਵਿੱਚ ਉਸ ਦਾ ਮਕਾਨ ਨੰਬਰ -2424 ਗਲੀ ਨੰਬਰ-8 ਹੈ। ਪੀੜਤ ਦਾ ਕਹਿਣਾ ਹੈ ਕਿ ਬੀਤੀ 15 ਮਾਰਚ ਨੂੰ ਉਸਦੇ ਗੁਆਂਢੀਆਂ ਨੇ ਉਸ ਦੇ ਘਰ ਅੱਗੇ ਆਪਣਾ ਮੋਟਰਸਾਈਕਲ ਲਾ ਕੇ ਰਾਹ ਬੰਦ ਕਰ ਦਿੱਤਾ ਸੀ। ਜਦੋਂ ਉਸ ਨੇ ਆਪਣੇ ਗੁਆਂਢੀਆਂ ਨੂੰ ਮੋਟਰਸਾਈਕਲ ਹਟਾਉਣ ਲਈ ਕਿਹਾ ਤਾਂ ਉਸ ਦੇ ਗੁਆਂਢੀ ਨੇ ਆਪਣੇ ਕਰਾਏਦਾਰ ਅਤੇ ਹੋਰ ਸਾਥੀਆਂ ਨੂੰ ਮੌਕੇ ‘ਤੇ ਸੱਦ ਲਿਆ। ਜਿਨ੍ਹਾਂ ਨੇ ਉਸ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਲੋਕ ਉਸ ਦਾ ਬਚਾਅ ਕਰਨ ਆਏ ਤਾਂ ਹਮਲਾਵਰ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਉਥੋਂ ਫਰਾਰ ਹੋ ਗਏ। ਉਸ ਨੂੰ ਜ਼ਖਮੀ ਹਾਲਤ ਵਿਚ ਫੇਜ਼-6 ਦੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਜਿਥੇ ਉਸਦੇ ਸਿਰ, ਮੂੰਹ ਅਤੇ ਨੱਕ ‘ਤੇ ਕਰੀਬ 16 ਟਾਂਕੇ ਲੱਗੇ।

ਉਸ ਵੱਲੋਂ ਬਲੌਂਗੀ ਥਾਣੇ ਵਿੱਚ ਹਮਲਾਵਰਾਂ ਦੇ ਖ਼ਿਲਾਫ਼ ਲਿਖਤ ਸ਼ਿਕਾਇਤ ਗਈ ਸੀ ਪਰ ਪੁਲਿਸ ਵਲੋਂ ਉਸ ਦੀ ਸ਼ਿਕਾਇਤ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸ ਮਾਮਲੇ ਸੰਬੰਧੀ ਜਦੋਂ ਥਾਣਾ ਮੁੱਖੀ ਸੁਨੀਲ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਝਗੜੇ ਦੌਰਾਨ ਦੋਵਾਂ ਧਿਰਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਜਿਸ ਕਰਕੇ ਦੋਹਾਂ ਧਿਰਾਂ ਖਿਲਾਫ 7/51 ਕੀਤੀ ਗਈ ਸੀ।
ਦੀਪਲੇਸ਼ ਠਾਕੁਰ ਦੀ ਐਮਐਲਆਰ ਰਿਪੋਰਟ ਨਹੀਂ ਆਈ ਹੈ। ਜਦੋਂ ਰਿਪੋਰਟ ਆਈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792