ਬਲਬੀਰ ਸਿੱਧੂ ਨੇ ਮੋਹਾਲੀ ਵਿਧਾਨ ਸਭਾ ਸੀਟ ਤੋਂ ਆਪਣਾ ਨਾਮਜਦਗੀ ਪੱਤਰ ਦਾਖਲ ਕੀਤਾ
ਮੋਹਾਲੀ : ਪੰਜਾਬ ਦੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਮੋਹਾਲੀ ਵਿਧਾਨ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਦੇ ਤੌਰ ਤੇ ਆਪਣਾ ਨਾਮਜਦਗੀ ਪੱਤਰ ਦਾਖਲ ਕੀਤਾ |
ਨਾਮਜਦਗੀ ਦਾਖਲ ਕਰਨ ਦੇ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਕਾਂਗਰਸ ਪੰਜਾਬ ਵਿਚ ਫਿਰ ਤੋਂ ਸਰਕਾਰ ਬਣਾਉਣ ਜਾ ਰਹੀ ਹੈ | ਜਿੱਥੋਂ ਤੱਕ ਮੋਹਾਲੀ ਸੀਟ ਦੀ ਗੱਲ ਹੈ ਤਾਂ ਅਸੀਂ ਇਸਨੂੰ ਫਿਰ ਤੋਂ ਵੱਡ ਅੰਤਰ ਨਾਲ ਜਿੱਤਾਂਗੇ, ਬਲਬੀਰ ਸਿੱਧੂ ਨੇ ਕਿਹਾ .
ਮੋਹਾਲੀ ਵਿਧਾਨ ਸਭਾ ਸੀਟ ‘ਤੇ ਇਸ ਵਾਰ ਫਾਈਵ ਕਾਰਨਰ ਦੀ ਲੜਾਈ ‘ਤੇ ਮੀਡੀਆ ਦੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਉਹ 2002 ਤੋਂ ਚੋਣ ਲੜ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਚਾਹੇ ਚੋਣ ਤਿ੍ਕੋਣਾ ਹੋਵੇ ਜਾਂ ਫਾਈਵ ਕਾਰਨਰ, ਮੋਹਾਲੀ ਵਿਚ ਕਾਂਗਰਸ ਦਾ ਇੱਕ ਇਨਟੈਕਟ ਵੋਟ ਬੈਂਕ ਹੈ |
ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਭਲਾਈ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ ਹਨ | ਪਿਛਲੇ ਪੰਜ ਸਾਲਾਂ ਵਿਚ ਅਸੀਂ ਮੋਹਾਲੀ ਵਿਚ ਵੱਡੇ ਪੱਧਰ ਤੇ ਵਿਕਾਸ ਕੀਤਾ ਹੈ | ਮੋਹਾਲੀ ਦੇ ਲੋਕਾਂ ਨੂੰ ਕਾਂਗਰਸ ਅਤੇ ਮੇਰੇ ‘ਤੇ ਵਿਸ਼ਵਾਸ ਹੈ | ਇਸ ਲਈ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨੇ ਉਮੀਦਵਾਰ ਚੋਣ ਲੜ ਰਹੇ ਹਨ | ਮੋਹਾਲੀ ਦੇ ਲੋਕ ਵਿਕਾਸ ਚਾਹੁੰਦੇ ਹਨ ਅਤੇ ਇਸ ਵਾਰ ਵੀ ਉਹ ਪ੍ਰਚੰਡ ਬਹੁਮਤ ਨਾਲ ਕਾਂਗਰਸ ਦੀ ਜਿੱਤ ਸੁਨਿਸ਼ਚਿਤ ਕਰਨ ਜਾ ਰਹੇ ਹਨ |
ਸਿੱਧੂ ਨੇ ਅੱਗੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਅਸੀਂ ਆਪਣੇ ਪਿਛਲੇ ਪੰਜ ਸਾਲ ਵਿਚ ਆਪਣੇ ਕੰਮ ਦੇ ਪ੍ਰਦਰਸ਼ਨ ‘ਤੇ ਵੋਟ ਮੰਗ ਰਹੇ ਹਾਂ | ਅਸੀਂ ਝੂਠੇ ਪ੍ਰਚਾਰ ਜਾਂ ਵਿਰੋਧੀਆਂ ਦੇ ਖਿਲਾਫ ਮਾੜਾ ਪ੍ਰਚਾਰ ਅਤੇ ਇਲਜਾਮ ਲਗਾ ਕੇ ਵੋਟਾਂ ਨਹੀਂ ਮੰਗ ਰਹ | ਸਾਡਾ ਏਜੰਡਾ ਸਾਡੇ ਚੋਣ ਅਭਿਆਨ ਦੇ ਪਹਿਲੇ ਦਿਨ ਤੋਂ ਹੀ ਸਾਫ ਹੈ ਕਿ ਅਸੀਂ ਆਪਣੇ ਰਿਪੋਰਟ ਕਾਰਡ ਦੇ ਅਧਾਰ ਤੇ ਫਿਰ ਤੋਂ ਲੋਕਾਂ ਦੀ ਅਦਾਲਤ ਵਿਚ ਜਾਵਾਂਗੇ |
ਸਿੱਧੂ ਨੇ ਦਾਅਵਾ ਕੀਤਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੋਹਾਲੀ ਦੇ ਵੋਟਰ 2017 ਵਿਚ ਮੇਰੀ ਪਿਛਲੀ ਜਿੱਤ ਦੇ ਅੰਤਰ ਨਾਲੋਂ ਵੀ ਜਿਆਦਾ ਅੰਤਰ ਨਾਲ ਮੋਹਾਲੀ ਤੋਂ ਮੇਰੀ ਚੌਥੀ ਸਿੱਧੀ ਜਿੱਤ ਸੁਨਿਸ਼ਚਿਤ ਕਰਨਗੇ |
ਮੋਹਾਲੀ ਵਿਚ ਆਪਣੀਆਂ ਵਿਕਾਸ ਪਰਿਯੋਜਨਾਵਾਂ ਦੇ ਬਾਰੇ ਵਿਚ ਗੱਲਬਾਤ ਕਰਦੇ ਹੋਏ ਸਿੱਧੂ ਨੇ ਕਿਹਾ ਕਿ 86 ਵਿਦਿਆਰਥੀ ਮੈਡੀਕਲ ਕਾਲਜ, ਮੋਹਾਲੀ ਵਿਚ ਦਾਖਲਾ ਲੈ ਚੁੱਕੇ ਹਨ ਅਤੇ ਇਸੇ ਹਫਲੇ 14 ਹੋਰ ਵਿਦਿਆਰਥੀ ਦਾਖਲਾ ਲੈਣਗੇ |
ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਮੋਹਾਲੀ ਦੇ ਸਾਡੇ ਬੱਚੇ ਹੁਣ ਮੋਹਾਲੀ ਵਿਚ ਮੈਡੀਕਲ ਸਿੱਖਿਆ ਪ੍ਰਾਪਤ ਕਰ ਸਕਣਗੇ | ਸੈਕਟਰ 77 ਵਿਚ 150 ਕਰੋੜ ਦੇ ਨਵੇਂ ਬੱਸ ਸਟੈਂਡ ਅਤੇ ਸੈਕਟਰ 83 ਵਿਚ 145 ਕਰੋੜ ਰੁਪਏ ਦੇ ਸੀਵਰੇਜ ਟ੍ਰੀਟਮੈਂਟ ਪਲਾਂਟ ਦਾ ਕੰਮ ਚਾਲੂ ਹੈ | ਲਾਂਡਰਾਂ ਚੌਂਕ ਤੇ ਜਾਮ ਦੀ ਸਮੱਸਿਆ ਦਾ ਹੱਲ ਹੋ ਗਿਆ ਹੈ | ਉਨ੍ਹਾਂ ਨੇ ਦੱਸਿਆ ਕਿ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਦੇ ਲਈ ਸੈਕਟਰ 78 ਵਿਚ 15 ਕਰੋੜ ਰੁਪਏ ਦੀ ਲਾਗਤ ਨਾਲ ਭਗਤ ਆਸਾ ਰਾਮ ਬੈਦਵਾਣ ਆਡਿਟੋਰੀਅਮ ਬਣਾਇਆ ਜਾ ਰਿਹਾ ਹੈ |
ਉਨ੍ਹਾਂ ਕਿਹਾ, ਮੋਹਾਲੀ ਦੇ ਸੈਕਟਰ 66 ਵਿਚ ਇੱਕ ਨਵਾਂ ਸਿਵਲ ਹਸਪਤਾਲ ਬਣਾਇਆ ਜਾ ਰਿਹਾ ਹੈ ਅਤੇ ਮੋਹਾਲੀ ਵਿਚ ਨਰਸਿੰਗ ਕਾਲਜ ਦਾ ਨੀਂਵ ਪੱਥਰ ਰੱਖਿਆ ਗਿਆ ਹੈ | ਸ਼ਹਿਰ ਵਿਚ ਪਾਣੀ ਦੀ ਮੁਸ਼ਕਿਲ ਨੂੰ ਦੂਰ ਕਰਨ ਦੇ ਲਈ 375 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤੇ ਗਏ ਵਾਟਰ ਟ੍ਰੀਟਮੈਂਟ ਪਲਾਂਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ |
