ਚੜ੍ਹਦਾ ਪੰਜਾਬ

August 14, 2022 12:01 PM

ਬਲਬੀਰ ਸਿੰਘ ਸਿੱਧੂ ਹਰ ਕਸਵੱਟੀ ਤੇ ਖਰਾ ਉਤਰਿਆ ਆਗੂ ; ਨਹੀਂ ਲਗਾਵਾਂਗੇ ਹੋਰ ਕਿਸੇ ਉਮੀਦਵਾਰ ਨੂੰ ਮੂੰਹ: ਇਲਾਕਾ ਵਾਸੀ  

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਕਈ ਥਾਈਂ ਕੀਤਾ ਚੋਣ ਪ੍ਰਚਾਰ  

ਮੁਹਾਲੀ ਵਿੱਚ ਹੋਏ ਵਿਕਾਸ ਦੇ ਦਮ ਤੇ ਲੋਕਾਂ ਤੋਂ ਮੰਗੀਆਂ ਵੋਟਾਂ  

ਬਲਬੀਰ  ਸਿੰਘ ਸਿੱਧੂ ਹਰ ਕਸਵੱਟੀ ਤੇ ਖਰਾ ਉਤਰਿਆ ਆਗੂ ; ਨਹੀਂ ਲਗਾਵਾਂਗੇ ਹੋਰ ਕਿਸੇ ਉਮੀਦਵਾਰ  ਨੂੰ ਮੂੰਹ  : ਇਲਾਕਾ ਵਾਸੀ  

ਮੁਹਾਲੀ : ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਜੋ ਕਿ ਮੁਹਾਲੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ, ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਅਤੇ  ਸ਼ਹਿਰੀ ਇਲਾਕੇ ਜੁਝਾਰ ਨਗਰ, ਚੱਪੜਚਿੜੀ ਖੁਰਦ, ਫੇਜ਼ 4, ਫੇਜ਼ 1  ਵਿਚ ਜ਼ਬਰਦਸਤ ਚੋਣ ਪ੍ਰਚਾਰ ਕੀਤਾ। ਇਸ ਮੌਕੇ ਜੁਝਾਰ ਨਗਰ ਵਿਚ ਮੁਸਲਿਮ ਭਾਈਚਾਰੇ ਨੇ ਵੱਡਾ ਇਕੱਠ ਕਰਕੇ ਬਲਬੀਰ ਸਿੰਘ ਸਿੱਧੂ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ।


ਇਸ ਮੌਕੇ ਵੱਖ ਵੱਖ ਚੋਣ ਮੀਟਿੰਗਾਂ ਵਿੱਚ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਪਿਛਲੇ 15 ਵਰ੍ਹਿਆਂ ਤੋਂ ਲਗਾਤਾਰ ਇਸ ਇਲਾਕੇ ਦੀ ਪ੍ਰਤੀਨਿਧਤਾ ਵਿਧਾਇਕ ਵਜੋਂ ਕਰਦੇ ਆ ਰਹੇ ਹਨ ਅਤੇ ਉਨ੍ਹਾਂ ਨੇ ਇਸ ਪੂਰੇ ਹਲਕੇ ਅਤੇ ਮੋਹਾਲੀ ਸ਼ਹਿਰ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਅੱਜ ਵੀ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਕੰਮ ਬਲਬੀਰ ਸਿੰਘ ਸਿੱਧੂ ਦੀ ਅਣਥੱਕ ਮਿਹਨਤ ਦੀ ਬਦੌਲਤ ਹੀ ਚੱਲ ਰਹੇ ਹਨ  ਅਤੇ ਇਨ੍ਹਾਂ ਕੰਮਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਨਾਲ ਬਲਬੀਰ ਸਿੰਘ ਸਿੱਧੂ ਨੇ ਇਲਾਕੇ ਦੀ ਸੇਵਾ ਕੀਤੀ ਹੈ ਉਸ ਨੂੰ ਵੇਖਦੇ ਹੋਏ ਉਹ ਭਾਰੀ ਬਹੁਮਤ ਨਾਲ ਬਲਬੀਰ ਸਿੰਘ ਸਿੱਧੂ ਨੂੰ ਜਤਾ ਕੇ ਮੁੜ ਵਿਧਾਨ ਸਭਾ ਵਿੱਚ ਭੇਜਣ।

ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਨੂੰ ਉਨ੍ਹਾਂ ਨੇ ਚੰਗੀ ਤਰ੍ਹਾਂ ਘੋਖਿਆ ਤੇ ਪਰਖਿਆ ਹੋਇਆ ਹੈ  ਅਤੇ ਬਲਬੀਰ ਸਿੰਘ ਸਿੱਧੂ ਉਨ੍ਹਾਂ ਦੀ ਹਰ ਕਸਵੱਟੀ ਤੇ ਹਮੇਸ਼ਾ ਖਰ੍ਹੇ ਉਤਰਦੇ ਹਨ। ਲੋਕਾਂ ਦਾ ਕਹਿਣਾ ਸੀ ਕਿ ਨਵਾਂ 9 ਦਿਨ ਹੁੰਦਾ ਹੈ ਅਤੇ ਪੁਰਾਣਾ 100 ਦਿਨ ਹੁੰਦਾ ਹੈ ਇਸ ਲਈ ਉਹ ਕਿਸੇ ਵੀ ਤਰ੍ਹਾਂ ਦਾ ਤਜਰਬਾ ਕਰਨ ਦੇ ਚੱਕਰ ਵਿਚ ਨਹੀਂ ਫਸਣ ਵਾਲੇ ਤੇ ਕਿਸੇ ਵੀ ਹੋਰ ਉਮੀਦਵਾਰ ਨੂੰ ਮੂੰਹ ਨਹੀਂ ਲਗਾਉਣਗੇ।

ਇਸ ਮੌਕੇ ਜੁਝਾਰ ਨਗਰ ਵਿਚ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਬਾਂਹ ਹਮੇਸ਼ਾਂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨਹੀਂ ਫੜੀ ਹੈ ਅਤੇ  ਹਮੇਸ਼ਾਂ ਉਨ੍ਹਾਂ ਦੇ ਨਾਲ ਪਰਿਵਾਰਕ ਮੈਂਬਰ ਬਣ ਕੇ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਦੀ ਵਾਰੀ ਆਈ ਹੈ ਤਾਂ ਉਹ ਖ਼ੁਦ ਬਲਬੀਰ ਸਿੰਘ ਸਿੱਧੂ ਦੀ ਚੋਣ ਅੱਗੇ ਹੋ ਕੇ ਲੜ ਰਹੇ ਹਨ ਅਤੇ ਬਲਬੀਰ ਸਿੰਘ ਸਿੱਧੂ ਨੂੰ ਰਿਕਾਰਡਤੋੜ ਵੋਟਾਂ ਨਾਲ ਜਿਤਾਉਣਾ ਹੀ ਉਨ੍ਹਾਂ ਦਾ ਇੱਕੋ ਇਕ ਟੀਚਾ ਹੈ।

ਇਸ ਮੌਕੇ ਗੁਰਪ੍ਰੀਤ ਸਿੰਘ ਢੀਂਡਸਾ ਸਰਪੰਚ, ਜੁਝਾਰ ਨਗਰ, ਰਾਜੂ ਸਰਪੰਚ,  ਸਲੀਮ ਖਾਨ, ਮੁਹੰਮਦ ਅੰਤਜਾਰ ਉਰਫ ਬਾਬੂ, ਹੈਪੀ ਮਲਿਕ, ਸੋਮਿਨ ਖਾਨ, ਮੋਨੀ ਪੰਚ, ਅਲਤਾਫ ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਬਲਾਕਾਂ ਦੇ ਪਤਵੰਤੇ ਸੱਜਣ ਹਾਜ਼ਰ ਰਹੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806