ਚੜ੍ਹਦਾ ਪੰਜਾਬ

August 14, 2022 12:26 AM

ਬਲਬੀਰ ਸਿੰਘ ਸਿੱਧੂ ਵਲੋਂ ਹਲਕੇ ਦੀਆਂ ਜਮੀਨਾਂ ਹੜੱਪਣ ਵਿਰੁੱਧ ਡੱਟ ਕੇ ਖੜੀ ਹੈ, ਆਪ

ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਮੋਹਾਲੀ ਹਲਕੇ ਦੇ ਲੋਕ , ਨਜਾਇਜ ਤਰੀਕੇ ਨਾਲ ਦੱਬੀਆਂ ਸ਼ਾਮਲਾਟਾਂ ਸਿੱਧੂ ਤੋਂ ਖੋਹ ਕਿ ਆਪ ਦੀ ਸਰਕਾਰ ਆਉਣ ਤੇ ਲੋਕਾਂ ਨੂੰ ਵਾਪਿਸ ਕੀਤੀਆਂ ਜਾਣਗੀਆਂ: ਮਨਵਿੰਦਰ ਸਿੰਘ ਕੰਗ

ਮੋਹਾਲੀ :   ਅੱਜ ਆਮ ਆਦਮੀ ਪਾਰਟੀ ਵਲੋਂ ਮੋਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਵਿਰੁੱਧ 7 ਫੇਸ ਮੋਹਾਲੀ ਵਿੱਚ ਸ਼ਾਮਲਾਟ ਦੇ ਜਮੀਨੀ ਘੁਟਾਲੇ ਨੂੰ ਲੈਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੁਤਲਾ ਫੂਕ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਸਿੱਧੂ ਦੇ ਅਸਤੀਫੇ ਦੀ ਮੰਗ ਕੀਤੀ ।
ਇਸ ਮੌਕੇ ਤੇ ਜਿਲ੍ਹਾ ਪ੍ਰਧਾਨ ਗੋਵਿੰਦਰ ਮਿੱਤਲ ਨੇ ਮੁਜਾਹਰੇ ਦੀ ਅਗਵਾਈ ਕਰਦੇ ਸਿੱਧੂ ਵਿਰੁੱਧ ਬੋਲਦਿਆ ਕਿਹਾ ਕਿ ਮੋਹਾਲੀ ਸ਼ਹਿਰ ਦਾ ਸਰਕਾਰੀ ਸਿਸਟਮ ਸਿੱਧੂ ਦੀ ਕਾਰਪੋਰੇਸ਼ਨ ਕੰਪਨੀ ਚਲਾ ਰਹੀ ਹੈ ਜਿਸ ਵਿੱਚ ਭੋਲੇ ਲੋਕਾਂ ਫਸਾ ਕਿ ਸ਼ਾਮਲਾਟਾਂ ਅਤੇ ਮਜਬੂਰ ਲੋਕਾਂ ਦੀਆਂ ਜਮੀਨਾਂ ਹੜੱਪਣ ਦਾ ਕੰਮ ਕੀਤਾ ਜਾ ਰਿਹਾ ।

ਮਿੱਤਲ  ਨੇ ਬੋਲਦਿਆ ਕਿਹਾ ਕਿ ਆਪ ਆਪਣਾ ਵਿਰੋਧੀ ਧਿਰ ਦਾ ਫਰਜ ਅਦਾ ਕਰਦੀ ਹੋਈ ਸਿੱਧੂ ਦੀਆਂ ਕੋਝੀਆਂ ਚਾਲਾਂ ਕਾਮਯਾਬ ਨਹੀ ਹੋਣ ਦੇਵੇਗੀ ਤੇ ਕੈਪਟਨ ਨੂੰ ਸਿੱਧੂ ਦਾ ਅਸਤੀਫ਼ਾ ਲੈਣ ਲਈ ਸੜਕ ਤੋਂ ਲੈਕੇ ਸੰਸਦ ਤੱਕ ਘੇਰੇਗੀ ।
ਪਾਰਟੀ ਦੇ ਬੁਲਾਰੇ ਮਨਵਿੰਦਰ ਸਿੰਘ ਕੰਗ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਲੈਂਡ ਮਾਫੀਆ ਤੋਂ ਡਰਨ ਦੀ ਲੋੜ ਨਹੀਂ ਆਪ ਹਮੇਸ਼ਾ ਲੋਕਾਂ ਦੇ ਹੱਕ ਵਿੱਚ ਖੜੀ ਹੈ ਤੇ ਸਿੱਧੂ ਨੇ ਜੋ ਪਰਿਵਾਰਕ ਲੈਂਡਚੈਸਟਰ ਕੰਪਨੀ ਰਾਂਹੀ ਜਮੀਨਾ ਹੜੱਪੀਆਂ ਨਹੀ ਦੇਵਾਂਗੇ ।

ਡਾਕਟਰ ਸੰਨੀ ਆਹਲੂਵਾਲੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੁੰਦਿਆਂ ਆਮ ਲੋਕਾਂ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਲੈਂਡ ਮਾਫੀਆ ਨੂੰ ਇਕ ਇੰਚ ਵੀ ਜਮੀਨ ਹੜੱਪਣ ਨਹੀਂ ਦੇਵਾਂਗੇ ਅਤੇ ਕੋਰਟ ਵਿੱਚ ਚੈਲੰਜ ਕੀਤਾ ਜਾਏਗਾ ਤੇ ਆਮ ਲੋਕਾਂ ਨੂੰ ਇਨਸਾਫ ਦਿਵਾਇਆ ਜਾਏਗਾ ।
ਜਿਲ੍ਹਾ ਸਕੱਤਰ ਪ੍ਰਭਜੋਤ ਕੌਰ ਨੇ ਇਲਾਕਾ ਨਿਵਾਸੀਆ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਆਪ ਦਾ ਸਾਥ ਦੇਵੋ ਤਾਂ ਕਿ ਭਿਰਸ਼ਟਾਚ ਨੂੰ ਖਤਮ ਕਰਕੇ ਆਮ ਲੋਕਾਂ ਦੇ ਕੰਮ ਕਰਨ ਵਾਲੀ ਸਰਕਾਰ ਬਣ ਸਕੇ ।
ਇਸ ਮੌਕੇ ਸਵੀਟੀ ਸ਼ਰਮਾ , ਕਸ਼ਮੀਰ ਕੌਰ , ਸਵਰਨ ਸ਼ਰਮਾ ,ਗੁਰਮੇਜ ਸਿੰਘ ਕਾਹਲੋਂ , ਬਹਾਦਰ ਸਿੰਘ ਚਹਿਲ , ਵਨੀਤ ਵਰਮਾ , ਗੁਰਤੇਜ ਪੰਨੂ , ਕੁਲਜੀਤ ਰੰਧਾਵਾ , ਜਗਦੇਵ ਮਲੋਆ , ਮਨਦੀਪ ਮਟੌਰ , ਗੁਰਮੇਲ ਸਿੱਧੂ ਆਦਿ ਹਾਜ਼ਰ ਰਹੇ ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804