ਚੜ੍ਹਦਾ ਪੰਜਾਬ

August 17, 2022 6:47 PM

ਬਲਬੀਰ ਸਿੰਘ ਸਿੱਧੂ ਦੇਖੇ ਪਰਖੇ ਅਤੇ ਵਿਸ਼ਵਾਸ ਤੇ ਖਰੇ ਉਤਰੇ ਆਗੂ; ਕੁਲਵੰਤ ਸਿੰਘ ਲੋਕਾਂ ਦਾ ਨਕਾਰਿਆ  : ਮੇਅਰ ਜੀਤੀ ਸਿੱਧੂ  

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਵੱਖ ਵੱਖ ਪਿੰਡਾਂ ਵਿੱਚ ਕੀਤੀਆਂ ਬਲਬੀਰ ਸਿੰਘ ਸਿੱਧੂ ਦੇ ਹੱਕ ਵਿਚ ਚੋਣ ਮੀਟਿੰਗਾਂ  

ਬਲਬੀਰ ਸਿੰਘ ਸਿੱਧੂ ਦੇਖੇ ਪਰਖੇ ਅਤੇ ਵਿਸ਼ਵਾਸ ਤੇ ਖਰੇ ਉਤਰੇ ਆਗੂ; ਕੁਲਵੰਤ ਸਿੰਘ ਲੋਕਾਂ ਦਾ ਨਕਾਰਿਆ  : ਮੇਅਰ ਜੀਤੀ ਸਿੱਧੂ  

ਕੁਲਵੰਤ ਸਿੰਘ ਦੇ ਸਤਾਏ ਵਾਰਡ ਵਾਸੀ ਖੁਦ ਹਲਕੇ ਦੇ ਲੋਕਾਂ ਨੂੰ ਕਰ ਰਹੇ ਜਾਗਰੂਕ ; ਇਸ ਦੇ ਝਾਂਸੇ ਵਿਚ ਨਾ ਆਇਓ 

ਮੁਹਾਲੀ : ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਕਾਂਗਰਸ ਪਾਰਟੀ ਦੇ ਮੋਹਾਲੀ ਹਲਕੇ ਤੋਂ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੇ ਹੱਕ ਵਿੱਚ ਵੱਖ ਵੱਖ ਪਿੰਡਾਂ ਵਿੱਚ ਚੋਣ ਮੀਟਿੰਗਾਂ  ਨੂੰ ਸੰਬੋਧਨ ਕੀਤਾ।


ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਵਿਚਾਲੇ ਜੇਕਰ ਤੁਲਨਾ ਕੀਤੀ ਜਾਵੇ ਤਾਂ ਬਲਬੀਰ ਸਿੰਘ ਸਿੱਧੂ ਜਿੱਥੇ ਇਸ ਹਲਕੇ ਦੇ ਲੋਕਾਂ ਦੇ ਦੇਖੇ ਪਰਖੇ ਅਤੇ ਵਿਸ਼ਵਾਸ ਤੇ ਖਰੇ ਉਤਰੇ ਹੋਏ ਆਗੂ ਹਨ ਜੋ ਹਰ ਸਮੇਂ ਲੋਕਾਂ ਲਈ ਉਪਲੱਬਧ ਹਨ ਅਤੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਵੇਲੇ ਉਨ੍ਹਾਂ ਦੇ ਨਾਲ ਖੜ੍ਹੇ ਹਨ, ਉੱਥੇ ਦੂਜੇ ਪਾਸੇ ਕੁਲਵੰਤ ਸਿੰਘ ਨੂੰ ਵੀ ਲੋਕਾਂ ਨੇ ਪਰਖਿਆ ਹੋਇਆ ਹੈ ਜਿਨ੍ਹਾਂ ਨੇ ਉਸ ਨੂੰ ਐਮ ਸੀ ਦੀਆਂ ਚੋਣਾਂ ਵਿੱਚ ਜਿਤਾਇਆ ਸੀ ਅਤੇ ਕਾਂਗਰਸ ਪਾਰਟੀ ਦੀ ਬਦੌਲਤ ਉਹ ਮੇਅਰ ਬਣਿਆ ਸੀ ਪਰ ਉਸ ਨੇ ਕਦੇ ਲੋਕਾਂ ਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਮਝਿਆ ਲੋਕਾਂ ਦੀਆਂ ਦੁੱਖ ਤਕਲੀਫਾਂ ਤੋਂ ਉਸਨੇ ਕੀ ਹੱਲ ਕਰਨੀਆਂ ਸਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਨੂੰ  2021 ਦੀਆਂ ਨਗਰ ਨਿਗਮ ਚੋਣਾਂ ਵਿਚ ਉਸ ਦੇ ਵਾਰਡ ਦੇ ਲੋਕਾਂ ਨੇ ਬੁਰੀ ਤਰ੍ਹਾਂ ਹਰਾਇਆ  ਤੇ ਲੋਕਾਂ ਦੇ ਨਕਾਰੇ ਹੋਏ ਆਗੂ ਨੂੰ ਸਿਰਫ ਇਕ ਧਨਾਢ ਅਤੇ ਵਿਅਕਤੀ ਹੋਣ ਕਾਰਨ ਆਮ ਆਦਮੀ  ਪਾਰਟੀ ਨੇ ਟਿਕਟ ਦਿੱਤੀ ਹੈ ਜਿਸ ਤੋਂ ਆਮ ਆਦਮੀ ਪਾਰਟੀ ਦਾ ਕਿਰਦਾਰ ਵੀ ਸਾਫ਼ ਹੋ ਜਾਂਦਾ ਹੈ ਇੱਥੇ ਇਹ ਕਿੰਨੀ ਕੁ ਆਮ ਲੋਕਾਂ  ਦੀ ਪਾਰਟੀ ਹੈ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਸਮਾਂ ਹੁਣ ਕੋਈ ਤਜਰਬਾ ਕਰਨ ਦਾ ਨਹੀਂ ਹੈ  ਕਿਉਂਕਿ ਲੋਕ ਪਹਿਲਾਂ ਹੀ ਕੁਲਵੰਤ ਸਿੰਘ ਵਰਗੇ ਆਗੂ ਨੂੰ ਜਿਤਾ ਕੇ ਬਹੁਤ ਮਾੜਾ ਤਜਰਬਾ ਹਾਸਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦੇ ਵਾਰਡ ਦੇ ਲੋਕ ਖੁਦ ਹਲਕੇ ਦੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਸ ਦੀ ਅਸਲੀਅਤ ਬਿਆਨ ਕਰ ਰਹੇ ਹਨ  ਤਾਂ ਜੋ ਮੋਹਾਲੀ ਦੇ ਲੋਕ ਇਸ ਦੇ ਝਾਂਸੇ ਆਉਣ ਦੀ ਗਲਤੀ ਨਾ ਕਰਨ।

ਇਨ੍ਹਾਂ ਰੈਲੀਆਂ ਵਿੱਚ ਜੰਗ ਬਹਾਦਰ ਸਿੰਘ ਕੁੰਭਡ਼ਾ, ਅਜੈਬ ਸਿੰਘ ਬਾਕਰਪੁਰ , ਬਲਬੀਰ ਸਿੰਘ ਗੋਬਿੰਦਗਡ਼੍ਹ, ਰਮਸ਼ੇਰ, ਨਾਜਰ ਸਿੰਘ ਪੰਚ, ਸਵਰਨ ਸਿੰਘ, ਅਸ਼ੋਕ ਕੁਮਾਰ ਸਾਬਕਾ ਪੰਚ,  ਬੰਟੀ, ਇੰਦਰਪੁਰੀ ਜਗੀਰ ਪੰਚ ਤੇ ਹੋਰ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819