ਚੜ੍ਹਦਾ ਪੰਜਾਬ

August 13, 2022 11:24 PM

ਫੇਜ਼ 11 ਦੇ ਨੇਬਰਹੁੱਡ ਪਾਰਕ ਵਿੱਚ ਵਰ੍ਹਿਆਂ ਤੋਂ ਬੰਦ ਪਿਆ ਫੁਹਾਰਾ ਚਾਲੂ ਕਰਵਾਇਆ  

ਫੇਜ਼ 11 ਦੇ ਨੇਬਰਹੁੱਡ ਪਾਰਕ ਵਿੱਚ ਵਰ੍ਹਿਆਂ ਤੋਂ ਬੰਦ ਪਿਆ ਫੁਹਾਰਾ ਚਾਲੂ ਕਰਵਾਇਆ  

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਲੋਕ ਅਰਪਿਤ ਕੀਤਾ  

ਮੋਹਾਲੀ:   ਫੇਜ਼ ਗਿਆਰਾਂ ਵਿੱਚ ਕੌਂਸਲਰ ਹਰਸ਼ਪ੍ਰੀਤ ਕੌਰ ਭਮਰਾ ਦੇ ਵਾਰਡ ਨੰਬਰ  21 ਵਿੱਚ ਪੈਂਦੇ ਨੇਬਰਹੁੱਡ ਪਾਰਕ ਵਿਖੇ ਵਰ੍ਹਿਆਂ ਤੋਂ ਬੰਦ ਪਿਆ ਫੁਹਾਰਾ ਚਾਲੂ ਕਰਵਾਇਆ ਗਿਆ ਹੈ। ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੌਕੇ ਤੇ ਪੁੱਜ ਕੇ ਇਸ ਨੂੰ ਲੋਕ ਅਰਪਿਤ ਕੀਤਾ। ਇਸ ਮੌਕੇ  ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਸਮਾਜ ਸੇਵੀ ਗੁਰਚਰਨ ਸਿੰਘ ਭੰਮਰਾ, ਵਾਰਡ ਦੇ ਕੌਂਸਲਰ ਹਰਸ਼ਪ੍ਰੀਤ ਕੌਰ ਭਮਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਮੌਕੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਫੁਹਾਰਾ ਕਈ ਵਰ੍ਹਿਆਂ ਤੋਂ ਬੰਦ ਪਿਆ ਸੀ ਅਤੇ ਇਸ ਦੀ ਸਾਰੀ ਮਸ਼ੀਨਰੀ ਬਦਲੀ ਗਈ ਹੈ ਅਤੇ ਇਸਨੂੰ  ਮੁੜ ਚਾਲੂ ਕਰਵਾਇਆ ਗਿਆ ਹੈ  ਜਿਸ ਨਾਲ ਇਸ ਪਾਰਕ ਦੀ ਖੂਬਸੂਰਤੀ ਵਿਚ ਚਾਰ ਚੰਨ ਲੱਗਣਗੇ ਅਤੇ ਸੈਰ ਕਰਨ ਲਈ ਆਉਂਦੇ ਲੋਕਾਂ ਨੂੰ ਵੀ ਫੁਹਾਰਾ ਵਧੀਆ ਨਜ਼ਾਰਾ ਪੇਸ਼ ਕਰੇਗਾ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਗਮਾਡਾ ਤੋਂ ਮੋਹਾਲੀ ਦੇ ਪਾਰਕ ਨਗਰ ਨਿਗਮ ਦੇ ਅਧੀਨ ਆਉਣ ਉਪਰੰਤ ਤੇ ਨਵੀਂ ਨਗਰ ਨਿਗਮ ਦੇ  ਹੋਂਦ ਵਿੱਚ ਆਉਣ ਤੋਂ ਬਾਅਦ ਪਾਰਕਾਂ ਵਿੱਚ  ਲਗਾਤਾਰ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਮੋਹਾਲੀ ਵਿਚ ਵੱਡੀ ਗਿਣਤੀ ਵਿੱਚ ਪਾਰਕਾਂ ਦੇ ਅੰਦਰ ਓਪਨ ਏਅਰ ਜਿਮ ਵੀ ਲਗਾਏ ਗਏ ਹਨ ਤਾਂ ਜੋ ਮੋਹਾਲੀ ਦੇ ਲੋਕਾਂ ਨੂੰ  ਆਪਣੇ ਘਰਾਂ ਦੇ ਨੇਡ਼ੇ ਕਸਰਤ ਕਰਨ ਦੀ ਸੁਵਿਧਾ ਹਾਸਲ ਹੋ ਸਕੇ  ਅਤੇ ਉਨ੍ਹਾਂ ਨੂੰ ਉੱਚ ਮਿਆਰ ਦੀਆਂ ਕਸਰਤ ਕਰਨ ਵਾਲੀਆਂ ਮਸ਼ੀਨਾਂ ਦੀ ਸੁਵਿਧਾ ਮਿਲ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਾਰਕਾਂ ਵਿੱਚ ਲਾਈਟਾਂ, ਵਾਕਿੰਗ ਟਰੈਕ, ਵੈਦਰ ਸ਼ੈਲਟਰ ਆਦਿ ਬਣਾਏ ਗਏ ਹਨ ਅਤੇ ਪਾਰਕਾਂ ਦੀ ਸਾਫ ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਇਸ ਮੌਕੇ ਵਾਰਡ ਦੀ ਕੌਂਸਲਰ ਹਰਸ਼ਪੀਤ ਕੌਰ ਭੰਮਰਾ ਨੇ ਮੇਅਰ ਅਤੇ ਡਿਪਟੀ ਮੇਅਰ ਦਾ ਇੱਥੇ ਆਉਣ ਤੇ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਮੋਹਾਲੀ ਵਿਚ ਪੂਰੀ ਪਾਰਦਰਸ਼ਤਾ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਹੁਣ ਉਨ੍ਹਾਂ ਦੇ ਵਾਰਡ ਵਿਚ ਵਰ੍ਹਿਆਂ ਤੋਂ ਬੰਦ ਪਿਆ ਇਹ ਫੁਹਾਰਾ ਚਾਲੂ ਕਰਵਾਇਆ ਗਿਆ ਹੈ।

ਸਮਾਜ ਸੇਵੀ ਗੁਰਚਰਨ ਸਿੰਘ ਭੰਮਰਾ ਨੇ ਇੱਥੇ ਆਏ ਮੇਅਰ, ਡਿਪਟੀ ਮੇਅਰ ਅਤੇ ਸਮੂਹ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804