ਚੜ੍ਹਦਾ ਪੰਜਾਬ

August 14, 2022 12:47 PM

ਫਰਜ਼ੀ ਐਸ ਸੀ ਸਰਟੀਫਿਕੇਟ ਬਣਾ ਕੇ ਨਿਯੁਕਤੀਆਂ ਪਾਉਣ ਦੇ ਇੱਕ ਮਾਮਲੇ ਦਾ ਪਰਦਾਫਾਸ਼

ਸਬੂਤ ਦੇਣ ਮਗਰੋਂ ਵੀ ਅਧਿਕਾਰੀ ਨਹੀਂ ਕਰ ਰਹੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ

ਅਨੁਸੂਚਿਤ ਜਾਤੀ ਦੇ ਲੋਕਾਂ ਵਲੋਂ ਵਿਜੀਲੈਂਸ ਤੋਂ ਜਾਂਚ ਕਰਾਉਣ ਦੀ ਕੀਤੀ ਮੰਗ

ਮੁਹਾਲੀ: ਅਤਿਆਚਾਰ ‘ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਕੁੰਬੜਾ ਵਲੋਂ ਸੋਮਵਾਰ ਨੂੰ ਫਰਜ਼ੀ ਐਸ ਸੀ ਸਰਟੀਫਿਕੇਟ ਬਣਾ ਕੇ ਨਿਯੁਕਤੀਆਂ ਪਾਉਣ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਪਿੰਡ ਕੁੰਬੜਾ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਦੱਸਿਆ ਕਿ ਪਿੰਡ ਸੂਰਲ ਕਲਾ ਬਲਾਕ ਰਾਜਪੁਰਾ ਜਿਲਾ ਪਟਿਆਲਾ ਦੇ ਰਾਜਪੂਤ ਜਾਤੀ ਨਾਲ ਸਬੰਧਤ ਸਰਪੰਚ ਕਸ਼ਮੀਰ ਚੰਦ ਅਤੇ ਮੈਂਬਰ ਪੰਚਾਇਤ ਪਾਲੀ ਰਾਮ ਵਲੋਂ ਜਾਅਲੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾ ਕੇ ਨਿਯੁਕਤੀ ਲਿੱਤੀ ਗਈ ਹੈ। ਉਨ੍ਹਾਂ ਮਾਮਲੇ ਦੀ ਗੰਭੀਰਤਾ ਦੱਸਦਿਆਂ ਕਿਹਾ ਕਿ ਪਿੰਡ ਦੇ ਲੋਕਾਂ ਵਲੋਂ ਉਨ੍ਹਾਂ ਤੱਕ ਪਹੁੰਚ ਕੀਤੀ ਗਈ ਤਾਂ ਉਹ ਇਸ ਫਰਜ਼ੀਵਾੜੇ ਦਾ ਕਾਲਾ ਚਿੱਠਾ ਲੈ ਕੇ ਉੱਚ ਅਧਿਕਾਰੀਆਂ ਕੋਲ ਗਏ ਪਰ ਕਿਸੇ ਵੀ ਅਧਿਕਾਰੀ ਵਲੋਂ ਅਨੁਸੂਚਿਤ ਜਾਤੀ ਦੇ ਬਣਾਏ ਗਏ ਜਾਅਲੀ ਸਰਟੀਫਿਕੇਟਾਂ ਦੀ ਪੜਤਾਲ ਨਹੀਂ ਕੀਤੀ ਗਈ। ਉਨ੍ਹਾਂ ਹੁਣ ਇਸ ਮਾਮਲੇ ਦੀ ਵਿਜੀਲੈਂਸ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਦਰਅਸਲ ਪਿੰਡ ਸੂਰਲ ਦੀ ਸਰਪੰਚੀ ਅਤੇ ਪੰਚੀ ਦੀ ਸੀਟ ਰਿਜਰਵ ਸੀ,ਉਪਰੋਕਤ ਦਿਤੇ ਗਏ ਨਾਮ ਜਿਵੇਂ ਕਿ ਕਸ਼ਮੀਰ ਚੰਦ ਪਾਲੀ ਰਾਮ ਨੂੰ ਲੋਕਾਂ ਦੇ ਅੱਖਾਂ ਵਿਚ ਘੱਟਾ ਪਾ ਕੇ ਅਤੇ ਸਰਕਾਰੀ ਅਫਸਰਾਂ ਨੂੰ ਗੁੰਮਰਾਹ ਕਰਕੇ ਆਪਣੇ ਅਨਸੂਚਿਤ ਨਾਲ ਸਬੰਧਤ ਸਰਟੀਫਿਕੇਟ ਬਣਵਾ ਕੇ ਰਿਜਰਵ ਲੋਕਾਂ ਨਾਲ ਧੋਖਾਧੜੀ ਕੀਤੀ ਹੈ ਅਤੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਹੱਕ ਵੀ ਮਾਰ ਲਿਆ ਹੈ। ਜਿਸ ਦੀਆਂ ਹੁਣ ਸਰਕਾਰੀ ਰਿਕਾਰਡ ਵਿਚ ਰਾਜਪੂਤ ਜਾਤੀ ਨਾਲ ਸਬੰਧਤ ਹੋਣ ਦੇ ਸਬੂਤ ਵੀ ਪ੍ਰਾਪਤ ਕਰ ਲਏ ਹਨ।ਜਿਸ ਦੀਆਂ ਤਸਦੀਕ ਸ਼ੁਦਾ ਕਾਪੀਆਂ ਉਨ੍ਹਾਂ ਕੋਲ ਹਨ।

 

ਇਸ ਸਬੰਧ ਵਿਚ ਜੋ ਕਿ ਪਹਿਲਾ ਪੰਚਾਇਤ ਵਿਭਾਗ ਡਾਇਰੈਕਟਰ ਨੂੰ ਵੀ ਦਰਖਾਸਤ ਦਿੱਤੀ ਸੀ ਜਿਸ ਦੇ ਸਬੰਧ ਵਿੱਚ ਉਨ੍ਹਾਂ ਵੱਲੋਂ ਮਾਨਯੋਗ ਹਾਈਕੋਰਟ ਵਿਖੇ ਰਿਟ ਪਾਈ ਗਈ ਜਿਸ ਦਾ ਨੰਬਰ CWP 2396/2020 ਹੈ।ਜਿਸ ਵਿਚ ਛੇ ਹਫਤਿਆ ਦਾ ਟਾਇਮ ਦਿੱਤਾ ਗਿਆ ਸੀ। ਟਾਇਮ ਦੀ ਕਦਰ ਨਾ ਕਰਦੇ ਹੋਏ ਡਾਇਰੈਕਟਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਮਾਨਯੋਗ ਹਾਈਕੋਰਟ ਵੱਲੋਂ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਇਸ ਸਬੰਧ ਵਿੱਚ ਅਨੁਸੂਚਿਤ ਜਾਤੀ ਵਿਭਾਗ ਮੋਹਾਲੀ ਫੇਸ ਸਕਨਿਊਟਰੀ ਕਮੇਟੀ ਕੋਲ ਵੀ ਇਸ ਅਧੀਨ ਕਾਰਵਾਈ ਚਲ ਰਹੀ ਹੈ। ਜਿਸ ਦਾ ਕੁਝ ਸਮੇਂ ਵਿੱਚ ਹੀ ਫੈਸਲਾ ਲੈਣਾ ਹੁੰਦਾ ਹੈ। ਪਰੰਤੂ ਸਕਨਿਊਟਰੀ ਕਮੇਟੀ ਵੱਲੋਂ ਬਹੁਤ ਲੰਮੇਂ ਸਮੇਂ ਤੋਂ ਲਟਕਾਇਆ ਜਾ ਰਿਹਾ ਹੈ, ਜਿਸ ਦਾ ਕੋਈ ਉਨ੍ਹਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾ ਰਿਹਾ ਹੈ । ਵਿਭਾਗ ਦੇ ਅਫਸਰਾਂ ਵੱਲੋਂ ਦੋਸ਼ੀਆਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ।ਸਮੇਂ ਤੇ ਸਮਾਂ ਦਿੱਤਾ ਜਾਂਦਾ ਆ ਰਿਹਾ ਹੈ।ਦੋਸੀਆਂ ਉਪਰ ਕੋਈ ਕਾਰਵਾਈ ਨਹੀਂ ਕੀਤੀ ਗਈ ।

 

ਉਨ੍ਹਾਂ ਵਿਜੀਲੈਂਸ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਪੜਤਾਲ ਕਰਕੇ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਤੁਰੰਤ ਆਹੁਦੇ ਤੋਂ ਬਰਖਾਸਤ ਕੀਤਾ ਜਾਵੇ।ਤਾਂ ਕਿ ਕੋਈ ਵੀ ਵਿਆਕਤੀ ਕਿਸੇ ਅਨੁਸੂਚਿਤ ਜਾਤੀ ਦਾ ਹੱਕ ਨਾ ਮਾਰ ਸਕੇ ਅਤੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਵਾ ਸਕੇ। ਉਨ੍ਹਾਂ ਦੱਸਿਆ ਕਿ ਜਦੋਂ  ਪਿੰਡ ਵਾਸੀਆਂ ‘ਚ ਸ਼ਾਮਿਲ ਪਾਲਾ ਸਿੰਘ ਸ਼ਿਕਾਇਤ ਕਰਤਾ ਅਤੇ ਹੋਰ ਸਹਿਯੋਗੀ ਰੁਪਿੰਦਰ ਸਿੰਘ, ਜਸਵਿੰਦਰ ਸਿੰਘ, ਰਤਾਰ ਸਿੰਘ ਨੇ ਜਦੋਂ ਦਰਖਾਸਤ ਦੇ ਕੇ ਕਾਰਵਾਈ ਕਰਵਾਉਣਾ ਚਾਰੀ ਤਾਂ ਇਹਨਾਂ ਵੱਲੋਂ ਸਿਆਸੀ ਦਬਾਓ ਪਾ ਕੇ ਝੂਠੇ ਪਰਚੇ ਕਰਵਾਏ ਗਏ , ਧਮਕੀਆਂ ਦਿੱਤੀਆਂ ਗਈਆਂ । ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਜਾਨ ਮਾਲ ਦਾ ਖਤਰਾ ਹੈ, ਇਸ ਸਬੰਧ ਵਿੱਚ ਵੀ ਸਾਡੇ ਵੱਲ ਬਹੁਤ ਦਰਖਾਸਤ ਦਿੱਤੀਆਂ ਗਈਆਂ ਪਰੰਤੂ ਦੋਸ਼ੀਆਂ ਖਿਲਾਫ ਕੋਈ ਰਵਾਈ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦੀ ਤੇ ਜਲਦੀ ਇਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807