ਚੜ੍ਹਦਾ ਪੰਜਾਬ

August 14, 2022 12:44 PM

ਪੰਜਾਬ ਵਿੱਚ ਇੱਟਾਂ ਮਹਿੰਗੀਆਂ ਹੋਣ ਦੇ ਖਦਸ਼ੇ,  ਅਖੀਰ ਹੋਇਆ ਕਿ : ਪੜ੍ਹੋ ਪੂਰੀ ਖ਼ਬਰ  

ਪੰਜਾਬ ਵਿੱਚ ਇੱਟਾਂ ਮਹਿੰਗੀਆਂ ਹੋਣ ਦੇ ਖਦਸ਼ੇ  ਅਖੀਰ ਹੋਇਆ ਕਿ : ਪੜ੍ਹੋ ਪੂਰੀ ਖ਼ਬਰ  

ਦਰਸ਼ਨ ਸਿੰਘ ਦਰਸ਼ਕ : ਪਟਿਆਲਾ-ਪੰਜਾਬ ਵਿੱਚ ਰੇਤਾ-ਬਜਰੀ ਪਹਿਲਾਂ ਹੀ ਮਹਿੰਗੇ ਚੱਲ ਰਹੇ ਹਨ , ਹੁਣ ਮਕਾਨ ਬਣਾਉਣ ਵਾਲਿਆਂ ਲਈ ਇਕ ਹੋਰ ਵੱਡੀ ਸਮੱਸਿਆ ਪੈਦਾ ਹੋਣ ਵਾਲੀ ਹੈ ਕਿ ਇਥੇ ਇੱਟਾਂ ਵੀ ਮਹਿੰਗੀਆਂ ਹੋ ਸਕਦੀਆਂ ਨੇ। ਅਜਿਹਾ ਇਸ ਲਈ ਨਹੀਂ ਕਿ ਭੱਠਾ ਮਾਲਕਾਂ ਨੇ ਇੱਟਾਂ ਦੀਆਂ ਕੀਮਤਾਂ ਵਧਾਉਣੀਆਂ ਹਨ ਬਲਕਿ ਇਸ ਲਈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ੍ਰ. ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਜੇਕਰ ਹਾਈ ਕਮਾਨ ਨੇ ਮੈਨੂੰ ਆਪਣੀ ਮਰਜ਼ੀ ਨਾਲ ਫੈਸਲੇ ਹੀ ਨਹੀਂ ਕਰਨ ਦਿੱਤੇ ਤਾਂ ਮੈਂ ਇੱਟ ਨਾਲ ਇੱਟ ਖੜਕਾ ਦਵਾਂਗਾ। ਸਿੱਧੂ ਜੇਕਰ ਅਜਿਹਾ ਕਰਦੇ ਹਨ ਤਾਂ ਉਨਾਂ ਨੂੰ ਬਹੁਤ ਇੱਟਾਂ ਦੀ ਲੋੜ ਹੈ ਕਿਉਂਕਿ ਪੰਜਾਬ ਵਿੱਚ ਕਾਂਗਰਸ ਵਿੱਚ ਅਤੇ ਕਾਂਗਰਸ ਤੋਂ ਬਾਹਰ ਅਣਗਿਣਤ ਵਿਰੋਧੀ ਹਨ।

ਇਹ ਵੀ ਪੜ੍ਹੋ :  ਬੀਰ ਦਵਿੰਦਰ ਸਿੰਘ ਕਾਂਗਰਸ ਵਿੱਚ ਸ਼ਾਮਿਲ : ਹੋਰ ਪਾਰਟੀਆਂ ਦੇ ਆਗੂ ਹੋ ਰਹੇ ਕਾਂਗਰਸ ਵਿੱਚ ਸ਼ਾਮਿਲ : ਜੀਤੀ ਸਿੱਧੂ 


ਇਕ ਬਜੁਰਗ ਨੂੰ ਪੁੱਛਿਆ ਗਿਆ ਕਿ ਇੱਟ ਨਾਲ ਇੱਟ ਖੜਕਾਉਣ ਦਾ ਅਰਥ ਕੀ ਹੁੰਦਾ ਹੈ ਤਾਂ ਉਨਾਂ ਦੱਸਿਆ ਕਿ ਇਸ ਮਤਲਬ ਹੈ ਲੜਨਾ ਜਾਂ ਢਹਿ ਢੇਰੀ ਕਰਨਾ।

ਹੁਣ ਸਿੱਧੂ ਦੀ ਗੱਲ ਕਰਦੇ ਹਾਂ ਤਾਂ ਉਹ ਪਿਛਲੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ  ਨਾਲ ਸਿਆਸੀ ਟਕਰਾਓ ਵਿੱਚ ਆਏ ਹੋਏ ਹਨ। ਪੰਜਾਬ ਦੇ ਲੋਕਾਂ ਨੂੰ ਲੱਗਦਾ ਹੈ ਕਿ ਕਦੇ ਸਿੱਧੂ ਧੜਾ ਭਾਰੂ ਹੋ ਗਿਆ ਹੈ ਤੇ ਕਦੇ ਲੱਗਦਾ ਹੈ ਕਿ ਕੈਪਟਨ ਧੜਾ ਭਾਰੂ ਹੋ ਗਿਆ ਹੈ। ਸਿੱਧੂ ਨੇ ਆਪਣੇ ਧੜੇ ਨੂੰ ਹੋਰ ਜ਼ਿਆਦਾ ਸ਼ਕਤੀਸ਼ਾਲੀ ਬਣਾਉਣ ਲਈ ਕਈ ਸਲਾਹਕਾਰ ਵੀ ਲਗਾ ਲਏ। ਉਨਾਂ ਨੇ ਸਲਾਹਾਂ ਅਜਿਹੀਆਂ ਦਿੱਤੀਆਂ ਕਿ ਕਾਂਗਰਸ ਹਾਈ ਕਮਾਨ ਹੀ ਨਰਾਜ਼ ਹੋ ਗਈ ਅਤੇ ਵਿਰੋਧੀ ਧਿਰਾਂ ਨੂੰ ਕਾਂਗਰਸ ਨੂੰ ਨਿਸ਼ਾਨਾ ਬਣਾਉਣ ਦਾ ਮੌਕਾ ਮਿਲ ਗਿਆ।

ਇਸ ਘਟਨਾਕ੍ਰਮ ਵਿੱਚ ਜਦੋਂ ਅਜਿਹਾ ਲੱਗਿਆ ਕਿ ਸਿੱਧੂ ਦਾ ਦਬਦਬਾ ਦਾ ਵਧਦਾ ਜਾ ਰਿਹਾ ਹੈ ਤਾਂ ਚਾਰ ਕੈਬਨਿਟ ਮੰਤਰੀਆਂ ਅਤੇ ਕੁਝ ਵਿਧਾਇਕਾਂ ਨੇ ਕੈਪਟਨ ਖਿਲਾਫ ਬਗਾਵਤ ਦਾ ਝੰਡਾ ਚੁੱਕ ਲਿਆ ਪਰ ਇਹ ਝੰਡਾ ਹਾਲੇ ਦਿੱਲੀ ਵੀ ਨਹੀਂ ਪਹੁੰਚਿਆ ਸੀ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਦੇਹਰਾਦੂਨ ਇਹ ਕਹਿ ਕੇ ਪਾੜ ਦਿੱਤਾ ਕਿ ਪੰਜਾਬ ਚੋਣਾਂ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੀ ਲੜੀਆਂ ਜਾਣੀਆਂ ਹਨ। ਬੱਸ ਫਿਰ ਕੀ ਸੀ ਕਿ ਜਿਹੜੇ ਵਿਧਾਇਕ ਇਹ ਆਸ ਰੱਖਦੇ ਸਨ ਕਿ ਨਵਜੋਤ ਸਿੱਧੂ ਉਨਾਂ ਨੂੰ ਟਿੱਕਟ ਦਿਵਾਉਗਾ ਓਹੀ ਹੁਣ ਕੈਪਟਨ ਅਮਰਿੰਦਰ ਸਿੰਘ ਨਾਲ ਰਾਤ ਨੂੰ ਭੋਜਨ ਸਾਂਝਾ ਕਰ ਰਹੇ ਹਨ।

ਇਹ ਵੀ ਪੜ੍ਹੋ :  ਨਗਰ ਨਿਗਮ ਮੀਟਿੰਗ : ਟੇਬਲ ਆਈਟਮ ਲਿਆ ਕੇ ਵਧਾਈਆਂ ਆਪਣੀਆਂ ਤਨਖਾਹਾਂ


ਸਿੱਧੂ ਧੜੇ ਨੂੰ ਕੁਝ ਤਾਂ ਕੇਂਦਰੀ ਹਾਈ ਕਮਾਨ ਨੇ ਝਟਕਾ ਦੇ ਦਿੱਤਾ ਹੈ ਉਤੋਂ ਹਾਲਾਤ ਨੂੰ ਦੇਖਦੇ ਹੋਏ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਆਪਣੀ ‘ਕੰਸਲਟੈਂਸੀ’ ਦੀ ਦੁਕਾਨ ਬੰਦ ਕਰ ਲਈ। ਹੁਣ ਸਿੱਧੂ ਨੂੰ ਗੁੱਸਾ ਚੜ ਗਿਆ ਹੈ ਤੇ ਉਹ ਕਹਿ ਰਿਹਾ ਹੈ ਕਿ ਉਹ ਇੱਟ ਨਾਲ ਇੱਟ ਖੜਕਾ ਦੇਵੇਗਾ। ਹੁਣ ਇਹ ਇੱਟਾਂ ਕਿਸ ਕਿਸ ਨਾਲ ਖੜਕਾਉਣੀਆਂ ਹਨ ਉਨਾਂ ਦੇ ਨਾਮ ਵੀ ਗਿਣਵਾ ਦਿੰਦੇ ਹਾਂ। ਇਹ ਨਾਮ ਹਨ ਕੈਪਟਨ ਅਮਰਿੰਦਰ ਸਿੰਘ ਤੇ ਉਨਾਂ ਦੇ ਸਮਰਥਕ, ਬਾਦਲ ਪਰਿਵਾਰ, ਕੇਜਰੀਵਾਲ ਅਤੇ ਉਸ ਦੇ ਸਾਥੀ, ਫਿਰ ਆ ਗਈ ਕੇਂਦਰੀ ਹਾਈਕਮਾਨ।

ਪੰਜਾਬ ਵਿਚਲੇ ਲੀਡਰਾਂ ਨਾਲ ਇਹ ਇੱਟਾਂ ਖੜਕਾਉਣੀਆਂ ਸੌਖੀਆਂ ਹਨ ਪਰ ਜਦੋਂ ਗੱਲ ਕੇਂਦਰੀ ਹਾਈ ਕਮਾਨ ਦੀ ਚੱਲਦੀ ਹੈ ਤਾਂ ਉਥੇ ਤਾਂ ਟਰਾਲੀ ਪੰਜਾਬ ਵਿਚੋਂ ਭਰ ਕੇ ਲਿਜਾਣੀ ਪਉ। ਇਸ ਨਾਲ ਭੱਠਿਆਂ ਵਾਲੇ ਅਤੇ ਟਰਾਲੀਆਂ ਵਾਲੇ ਖੁਸ਼ ਹਨ ਕਿ ਹੁਣ ਜਿਸ ਪ੍ਰਕਾਰ ਇੱਟਾਂ ਖੜਕਣਗੀਆਂ ਇਸ ਨਾਲ ਇੱਟਾਂ ਵੀ ਮਹਿੰਗੀਆਂ ਹੋਣਗੀਆਂ ਅਤੇ ਨਵਜੋਤ ਸਿੰਘ ਸਿੱਧੂ ਟਰਾਲੀਆਂ ਰਾਹੀਂ ਇੱਟਾਂ ਭਰ ਕੇ ਦਿੱਲੀ ਲੈ ਕੇ ਜਾਣਗੇ ਕਿਉਂਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਰੰਯਕਾ ਗਾਂਧੀ ਨਾ ਤਾਂ ਫੈਸਲਾ ਲੈਣ ਲਈ ਖੁੱਲ ਦੇਣ ਵਾਲੇ ਹਨ ਅਤੇ ਨਾ ਉਹ ਇੱਟਾਂ ਖਾਣ ਲਈ ਪੰਜਾਬ ਹੀ ਆਉਣ ਵਾਲੇ ਹਨ। ਲੋਕ ਚੁਟਕੀਆਂ ਲੈਣ ਲੈ ਕੇ ਗੱਲਾਂ ਕਰ ਰਹੇ ਹਨ 

ਦਰਸ਼ਨ ਸਿੰਘ ਦਰਸ਼ਕ  :  98555-08918 

——————————————————-

Disclaimer: The opinions expressed within this article are the personal opinions of the Writer/Author. The facts and opinions appearing in the article do not reflect the views of Dawnpunjab.com or dawnpunjab.com/punjabi (ਚੜ੍ਹਦਾ ਪੰਜਾਬ) / Dawn Punjab TV does not assume any responsibility or liability for the same.

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807