ਚੜ੍ਹਦਾ ਪੰਜਾਬ

August 14, 2022 12:16 PM

ਪੰਜਾਬ ਨੂੰ ਡਾਕਟਰ ਸਵੈਮਾਨ ਦੇ ਪੰਜਾਬ ਮਾਡਲ ਦੀ ਲੋੜ : ਰਵਨੀਤ ਬਰਾੜ

ਪੰਜਾਬ ਨੂੰ ਡਾਕਟਰ ਸਵੈਮਾਨ ਦੇ ਪੰਜਾਬ ਮਾਡਲ ਦੀ ਲੋੜ : ਰਵਨੀਤ ਬਰਾੜ

“ਰਵਾਇਤੀ ਪਾਰਟੀਆਂ ਦੇ ਏਜੰਡੇ ਹਾਈਕਮਾਂਡ ਕਲਚਰ, ਜਾਤੀ ਅਤੇ ਧਰਮ ਦੀ ਸਿਆਸਤ ਤੋਂ ਹੁੰਦੇ ਹਨ ਪ੍ਰੇਰਿਤ।”

ਮੋਹਾਲੀ : 

ਸੰਯੁਕਤ ਸਮਾਜ ਮੋਰਚਾ ਕਿਸਾਨ ਅੰਦੋਲਨ ਵਿੱਚੋਂ ਨਿਕਲੀ ਹੋਈ ਪਾਰਟੀ ਹੈ। ਇਸ ਵਿੱਚ ਕੋਈ ਹਾਈਕਮਾਂਡ ਕਲਚਰ ਨਾ ਹੋ ਕੇ ਅੰਦਰੂਨੀ ਲੋਕਤੰਤਰ ਹੈ ਜਿਸ ਵਿੱਚ ਪੰਜਾਬ ਵਿੱਚ ਜ਼ਮੀਨੀ ਪੱਧਰ ਤੇ ਜੁੜੇ ਹੋਏ ਲੋਕ ਕੰਮ ਕਰ ਰਹੇ ਹਨ। ਪੰਜਾਬ ਨੂੰ ਦਿੱਲੀ ਹਾਈਕਮਾਂਡ ਤੋਂ ਬਣੇ ਕੇ ਆਏ ਮਾਡਲ ਨਹੀਂ ਬਲਕਿ ਡਾਕਟਰ ਸਵੈਮਾਨ ਦੇ ਮਾਡਲ ਦੀ ਲੋੜ ਹੈ ਜਿਸ ਦੇ ਤਹਿਤ ਸਮੁੱਚੇ ਪੰਜਾਬ ਵਿੱਚ ਇਕਸਾਰ, ਹਰ ਇਕ ਵਰਗ ਦਾ ਸਮਾਨੰਤਰ ਵਿਕਾਸ ਹੋਵੇਗਾ। ਇਹੀ ਵਜ੍ਹਾ ਹੈ ਕਿ ਪੰਜਾਬ ਵਿੱਚ ਸੰਯੁਕਤ ਸਮਾਜ ਮੋਰਚਾ ਬਣਾਉਣ ਦੀ ਲੋੜ ਪਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਯੁਕਤ ਸਮਾਜ ਮੋਰਚੇ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਰਵਨੀਤ ਬਰਾਡ਼ ਨੇ ਕੀਤਾ।

ਕਿਸਾਨ ਅੰਦੋਲਨ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਕੈਲੀਫੋਰਨੀਆਂ ਤੋਂ ਵਾਪਸ ਆਏ ਡਾ ਸਵੈਮਾਨ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੌਰਾਨ ਵੱਡੀ ਸੇਵਾ ਕੀਤੀ ਅਤੇ ਸਮੇਂ ਸਮੇਂ ਤੇ ਆਪਣੇ ਵਿਚਾਰ ਰੱਖੇ ਜੋ ਕਿ ਪੰਜਾਬ ਦੇ ਲੋਕਾਂ ਵਿੱਚ ਬਹੁਤ ਮਕਬੂਲ ਹੋਏ। ਡਾ ਸਵੈਮਾਨ ਹੁਣ 9 ਫਰਵਰੀ ਨੂੰ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਵਨੀਤ ਬਰਾੜ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਮੋਹਾਲੀ ਪਹੁੰਚ ਰਹੇ ਹਨ।

9 ਫਰਵਰੀ ਨੂੰ ਮੋਹਾਲੀ ਦੌਰੇ ਦੌਰਾਨ ਡਾ ਸਵੈਮਾਨ ਇਕ ਪਾਸੇ ਜਿਥੇ ਸੰਯੁਕਤ ਸਮਾਜ ਮੋਰਚਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ ਉਥੇ ਨਾਲ ਹੀ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸਤੋਂ ਇਲਾਵਾ ਮੋਹਾਲੀ ਵਿੱਚ ਇਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਨਾਲ ਵੀ ਮੁਲਾਕਾਤ ਕਰਦੇ ਹੋਏ ਵੱਖ ਵੱਖ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ।

ਬੀਤੇ ਕੱਲ੍ਹ ਨਵਜੋਤ ਸਿੱਧੂ ਦਾ ਪੰਜਾਬ ਮਾਡਲ ਫੇਲ੍ਹ ਕਰਦਿਆਂ ਕਾਂਗਰਸ ਪਾਰਟੀ ਹਾਈ ਕਮਾਂਡ ਵੱਲੋਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੇ ਪ੍ਰਤੀਕਰਮ ਦਿੰਦਿਆਂ ਰਵਨੀਤ ਬਰਾਡ਼ ਨੇ ਕਿਹਾ ਕਿ ਹੋਰਨਾਂ ਪਾਰਟੀਆਂ ਵਿੱਚ ਕਿਸੇ ਵੀ ਲੋਕਪੱਖੀ ਏਜੰਡੇ ਨੂੰ ਲਾਗੂ ਕਰਨ ਤੋਂ ਪਹਿਲਾਂ ਵੋਟਾਂ ਦੀ ਸਮੀਕਰਨ, ਜਾਤੀ, ਧਰਮ ਅਤੇ ਹੋਰਨਾਂ ਖਿੱਤਿਆ ਦੇ ਅਧਾਰ ਤੇ ਦੇਖੀ ਜਾਂਦੀ ਹੈ। ਵੈਸੇ ਵੀ ਦਿੱਲੀ ਤੋਂ ਆਈ ਹਾਈ ਕਮਾਂਡ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਬਹੁਤ ਮਾਮੂਲੀ ਜਾਣਕਾਰੀ ਹੈ।

ਰਵਨੀਤ ਬਰਾੜ ਨੇ ਅਖੀਰ ਵਿੱਚ ਕਿਹਾ ਕਿ ਹੁਣ ਪੰਜਾਬ ਵਿਚ ਡਾਕਟਰ ਸਵੈਮਾਨ ਦਾ ਪੰਜਾਬ ਮਾਡਲ ਚੱਲੇਗਾ ਜਿਸ ਵਿੱਚ ਪੰਜਾਬ ਦੇ ਹਰ ਵਰਗ ਦੀ ਤਰੱਕੀ ਨੂੰ ਅੱਗੇ ਰੱਖ ਕੇ ਨੀਤੀਆਂ ਬਣਾਈਆਂ ਜਾਣਗੀਆਂ ਅਤੇ ਇਸ ਨੂੰ ਦਿੱਲੀ ਤੋਂ ਆਈ ਕੋਈ ਹਾਈ ਕਮਾਂਡ ਕੰਟਰੋਲ ਨਹੀਂ ਕਰੇਗੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807