ਚੜ੍ਹਦਾ ਪੰਜਾਬ

August 14, 2022 11:10 AM

ਪੰਜਾਬੀ ਜੋੜੇ,ਪਤੀ ਨੂੰ 10 ਤੇ ਪਤਨੀ ਨੂੰ 9 ਸਾਲ ਦੀ ਸ਼ਜਾ : ਕੋਕੀਨ ਸਮੱਗਲਿੰਗ ਦਾ ਦੋਸ਼

ਟੋਰੰਟੋ : ਅਲਬਰਟਾ ਸੂਬੇ ਦੇ ਸ਼ਹਿਰ ਲੈਥਬ੍ਰਿਜ ਦੀ ਇਕ ਅਦਾਲਤ ਨੇ ਕੈਨੇਡਾ ਦੇ ਕੂਟਸ ਬਾਰਡਰ ਰਾਹੀਂ ਕੈਨੇਡਾ ’ਚ ਕੋਕੀਨ ਸਮੱਗਲਿੰਗ ਕਰਨ ਦੇ ਦੋਸ਼ ਹੇਠ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਸਨੀਕ ਪੰਜਾਬੀ ਜੋੜੇ ਨੂੰ ਸਜ਼ਾ ਸੁਣਾਈ ਗਈ। ਪਤੀ ਨੂੰ 10 ਸਾਲ ਅਤੇ ਉਸ ਦੀ ਪਤਨੀ ਨੂੰ 9 ਸਾਲ ਦੀ ਸਜ਼ਾ ਕੱਟਣੀ ਪਵੇਗੀ। ਕੈਨੇਡੀਅਨ ਅਦਾਲਤ ਵਲੋਂ ਇਹ ਸਜ਼ਾ 99.5 ਕਿਲੋ ਦੇ ਕਰੀਬ ਕੋਕੀਨ ਸਮੱਗਲਿੰਗ ਕਰਨ ਦੀ ਕੋਸ਼ਿਸ਼ ਹੇਠ ਸੁਣਾਈ ਗਈ ਹੈ।

ਦੱਸਣਯੋਗ ਹੈ ਕਿ ਪੰਜਾਬੀ ਮੂਲ ਦਾ ਜੋੜਾ ਪਤੀ ਗੁਰਮਿੰਦਰ ਸਿੰਘ ਤੂਰ ਅਤੇ ਉਸ ਦੀ ਪਤਨੀ ਕਿਰਨਦੀਪ ਕੌਰ ਤੂਰ ਨੂੰ ਦਸੰਬਰ ਸੰਨ 2017 ’ਚ ਕੈਨੇਡਾ ਬਾਰਡਰ ਸਰਵਿਸਜ਼ ਐਜੰਸੀ (ਸੀ. ਬੀ. ਐੱਸ. ਏ.) ਵਲੋਂ ਕੂਟਸ ਬਾਰਡਰ ’ਤੇ ਉਨ੍ਹਾਂ ਦਾ ਸਬਜ਼ੀਆਂ ਦੀ ਡਲਿਵਰੀ ਕਰਨ ਵਾਲਾ ਟਰੱਕ ਜਦੋਂ ਰੋਕਿਆ ਗਿਆ ਸੀ, ਉਦੋਂ ਦੋਵੇਂ ਆਪਣੇ ਕਮਰਸ਼ੀਅਲ (ਸਬਜ਼ੀਆਂ) ਦੇ ਟਰੱਕ ਟਰੇਲਰ ਰਾਹੀਂ ਕੈਲੀਫੋਰਨੀਆ ਤੋਂ ਏਅਰਡਰੀ (ਅਲਬਰਟਾ) ਕੈਨੇਡਾ ਵਿਚ ਕੋਕੀਨ ਦੀ ਡਲਿਵਰੀ ਕਰਨ ਜਾ ਰਹੇ ਸਨ। ਕੈਨੇਡਾ ਬਾਰਡਰ ਸਰਵਿਸਜ ਏਜੰਸੀ ਨੇ ਇੰਨਾ ਦੇ ਟਰੱਕ ਦੀ ਜਦੋਂ ਤਲਾਸ਼ੀ ਲਈ ਤਾਂ ਟਰੱਕ ਵਿਚ ਲੁਕੋ ਕੇ ਰੱਖੀ ਹੋਈ 99.5 ਕਿਲੋ ਕੋਕੀਨ ਬਰਾਮਦ ਹੋਈ ਸੀ, ਜਿਸ ਦੀ ਬਾਜ਼ਾਰੀ ਕੀਮਤ 5 ਤੋਂ 8 ਮਿਲੀਅਨ ਡਾਲਰ ਦੇ ਕਰੀਬ ਬਣਦੀ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806