ਚੜ੍ਹਦਾ ਪੰਜਾਬ

August 11, 2022 1:06 AM

ਪ੍ਰਾਈਵੇਟ ਸਕੂਲਾਂ ਦੀਆਂ ਫ਼ੀਸਾਂ ਤੋਂ ਪੀੜਤ ਮਾਪਿਆਂ ਦੇ ਵਫ਼ਦ ਨੇ ਕੀਤੀ ਕੁਲਵੰਤ ਸਿੰਘ ਨਾਲ ਮੁਲਾਕਾਤ

ਕਿਹਾ : ਕੋਰੋਨਾ ਕਾਲ ਦੇ ਵਿੱਚ ਵੀ ਮਾਪਿਆਂ ਤੋਂ ਪ੍ਰਾਈਵੇਟ ਸਕੂਲਾਂ ਨੇ ਬਟੋਰੀਆਂ ਫੀਸਾਂ

ਕੁਲਵੰਤ ਸਿੰਘ ਨੇ ਵਫ਼ਦ ਨੂੰ ਦਿੱਤਾ ਭਰੋਸਾ ਕਿਹਾ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨਗੇ ਮਾਪਿਆਂ ਦੀਆਂ ਮੰਗਾਂ

ਮੁਹਾਲੀ:  ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਮੁਹਾਲੀ ਹਲਕੇ ਦੇ ਲੋਕਾਂ ਦਾ ਇਕ ਵਫ਼ਦ ਅੱਜ ਸ਼ਾਮ ਸਾਢੇ ਪੰਜ ਵਜੇ ਉਨ੍ਹਾਂ ਦੀ ਦਫ਼ਤਰ ਸੈਕਟਰ 79 ਵਿਚ ਮਿਲਿਆ । ਇਸ ਵਫ਼ਦ ਵਿਚ ਵੱਡੀ ਗਿਣਤੀ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਸ਼ਾਮਲ ਸਨ । ਇਸ ਵਫ਼ਦ ਨੇ ਆਪਣੀਆਂ ਸਮੱਸਿਆਵਾਂ ਬਾਰੇ ਆਪ ਆਗੂ ਕੁਲਵੰਤ ਸਿੰਘ ਨੂੰ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਮੁਹਾਲੀ ਹਲਕੇ ਵਿੱਚ ਪੈਂਦੇ ਪ੍ਰਾਈਵੇਟ ਸਕੂਲਾਂ ਵੱਲੋਂ ਮੋਟੀਆਂ ਫੀਸਾਂ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ । ਮਾਪਿਆਂ ਨੇ ਕੁਲਵੰਤ ਸਿੰਘ ਨੂੰ ਕਿਹਾ ਕਿ ਕੋਰੋਨਾ ਕਾਲ ਦੇ ਵਿੱਚ ਵੀ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਗਿਆ ਤੇ ਇਸ ਦੌਰਾਨ ਉਨ੍ਹਾਂ ਤੋਂ ਪ੍ਰਾਈਵੇਟ ਸਕੂਲਾਂ ਨੇ ਲਗਾਤਾਰ ਸਕੂਲ ਬੰਦ ਹੋਣ ਦੇ ਬਾਵਜੂਦ ਵੀ ਫੀਸਾਂ ਲਈਆਂ । ਇਸ ਮੌਕੇ ਇਸ ਵਫ਼ਦ ਨੇ ਕੁਲਵੰਤ ਸਿੰਘ ਬੇਨਤੀ ਕੀਤੀ ਕਿ ਇਨ੍ਹਾਂ ਪ੍ਰਾਈਵੇਟ ਸਕੂਲਾਂ ਦੇ ਖ਼ਿਲਾਫ਼ ਕੋਈ ਨਾ ਕੋਈ ਠੋਸ ਨੀਤੀ ਬਣਾਈ ਜਾਣੀ ਚਾਹੀਦੀ ਹੈ ਜਿਸ ਤੇ ਚੱਲਦੀ ਹੋਈ ਮਾਪਿਆਂ ਦੀ ਜੇਬ ਦੇ ਉੱਤੇ ਵਿੱਤੀ ਬੋਝ ਨਾ ਪਵੇ ।

ਇਸ ਦੌਰਾਨ ਆਪ ਆਗੂ ਕੁਲਵੰਤ ਸਿੰਘ ਨੇ ਇਨ੍ਹਾਂ ਸਾਰੇ ਮਾਪਿਆਂ ਦੀਆਂ ਸਮੱਸਿਆਵਾਂ ਬੜੇ ਧਿਆਨ ਨਾਲ ਸੁਣੀਆਂ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਚੋਣ ਮੈਨੀਫੈਸਟੋ ਵਿਚ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਸ਼ਾਮਲ ਕਰਨਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣਗੀਆਂ ।

ਦੱਸਣਾ ਬਣਦਾ ਹੈ ਕਿ ਇਸ ਵਫ਼ਦ ਵੱਲੋਂ ਮੰਗੀਆਂ ਗਈਆਂ ਮੰਗਾਂ ਵਿੱਚ ਮੁੱਖ ਤੌਰ ਤੇ ਵਿਧਾਨ ਸਭਾ ਦੇ ਵਿੱਚ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁੱਦਾ ਚੁੱਕਣ ਦੀ ਅਪੀਲ , ਹਰ ਸਕੂਲ ਵਿੱਚ ਲੋੜਵੰਦ ਬੱਚਿਆਂ ਨੂੰ 25 ਪ੍ਰਤੀਸ਼ਤ ਮੁਫ਼ਤ ਸਿੱਖਿਆ ਦੇਣ ਦੀ ਮੰਗ , ਸਕੂਲ ਵਿੱਚੋਂ ਚੁਣੇ ਜਾਣ ਵਾਲੇ ਪੇਰੈਂਟਸ ਐਸੋਸੀਏਸ਼ਨ ਦੇ ਨੁਮਾਇੰਦੇ ਮਾਪਿਆਂ ਵਿਚੋਂ ਹੀ ਚੁਣੇ ਜਾਣ ਦੀ ਮੰਗ , ਕੋਰੋਨਾ ਕਾਲੋਨੀ ਵਿਚ ਟਰਾਂਸਪੋਰਟਰਾਂ ਨੂੰ ਬਣਦੀ ਤਨਖਾਹ ਦਿੱਤੇ ਜਾਣ ਦੀ ਮੰਗ, ਸਕੂਲਾਂ ਦੁਆਰਾ ਆਨਲਾਈਨ ਪੜ੍ਹਾਈ/ਆਫਲਾਈਨ ਪੜ੍ਹਾਈ ਵਿੱਚ ਫੀਸਾਂ ਦਾ ਅੰਤਰ ਨਿਰਧਾਰਿਤ ਕਰਨ ਦੀ ਮੰਗ, ਆਨਲਾਈਨ ਪੜ੍ਹਾਈ ਦੌਰਾਨ ਪ੍ਰਾਈਵੇਟ ਸਕੂਲਾਂ ਦੁਆਰਾ ਥੋਪੇ ਗਏ ਫੰਡਾਂ ਤੋਂ ਰਾਹਤ ਦੀ ਮੰਗ, ਪ੍ਰਾਈਵੇਟ ਸਕੂਲਾਂ ਵੱਲੋਂ ਲਗਾਏ ਜਾ ਰਹੇ ਸਾਲਾਨਾ ਫੰਡਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਾਏ ਜਾਣ ਦੀ ਮੰਗ, ਸਕੂਲ ਆਪਣੀਆਂ ਬੈਲੈਂਸ ਸ਼ੀਟਾਂ ਸਿੱਖਿਆ ਵਿਭਾਗ ਕੋਲ ਜਮ੍ਹਾਂ ਕਰਵਾ ਕੇ ਹਰ ਸਾਲ ਸਰਵਜਨਿਕ ਕਰਨ ਦੀ ਮੰਗ, ਸਕੂਲ ਦੁਆਰਾ ਨਿਰਧਾਰਿਤ ਪੇਰੈਂਟਸ ਐਸੋਸੀਏਸ਼ਨ ਦੇ ਮੈਂਬਰ ਸਿਰਫ਼ ਮਾਪਿਆਂ ਵਿਚੋ ਹੀ ਚੁਣੇ ਜਾਣ ਦੀ ਮੰਗ,ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੀ ਨੌਕਰੀ ਨੂੰ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ, ਸਕੂਲਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਤੋਂ ਵਾਧੂ ਕੰਮ ਨਾ ਲਏ ਜਾਣ ਦੀ ਮੰਗ, ਸਕੂਲ ਮਾਲਕਾਂ ਵੱਲੋਂ ਅਧਿਆਪਕਾਂ ਦੀ ਤਨਖ਼ਾਹ ਵਿੱਚੋਂ ਕੀਤੀ ਜਾ ਰਹੀ ਗ਼ੈਰਕਾਨੂੰਨੀ ਵਸੂਲੀ ਬੰਦ ਕਰਾਏ ਜਾਣ ਦੀ ਮੰਗ, ਕੋਰੋਨਾ ਕਾਲ ਦੌਰਾਨ ਪ੍ਰਾਈਵੇਟ ਸਕੂਲਾਂ ਦੇ ਟ੍ਰਾਂਸਪੋਰਟ ਵਰਕਰਾਂ ਦੀ ਪੂਰੀ ਤਨਖ਼ਾਹ ਦਿਵਾਏ ਜਾਣ ਦੀ ਮੰਗ, ਕੋਰੋਨਾ ਕਾਲ ਦੌਰਾਨ ਸਕੂਲ ਮਾਲਕਾਂ ਵੱਲੋਂ ਸਕੂਲ ਸਟਾਫ ਅਤੇ ਮਾਪਿਆਂ ਦੀ ਹੋਈ ਲੁੱਟ ਦੀ ਬਰੀਕੀ ਨਾਲ ਜਾਂਚ ਕਰਵਾਉਣ ਸਬੰਧੀ ਮੰਗਾਂ ਸ਼ਾਮਿਲ ਹਨ । ਆਪ ਆਗੂ ਕੁਲਵੰਤ ਸਿੰਘ ਨੂੰ ਮਿਲਣ ਦੇ ਦੌਰਾਨ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਦਾਊਂ ਹਿਰਦੇਪਾਲ ਔਲਖ ਅਤੇ ਮੁਨੀਸ਼ ਸੋਨੀ, ਗੁਰਿੰਦਰ ਸਿੰਘ, ਨਵਤੇਜ ਸਿੰਘ , ਕੁਲਦੀਪ ਕੁਮਾਰ,ਵਿਜੈ, ਜਸਕੀਰਤ ਸਿੰਘ, ਤਲਵਿੰਦਰ ਸਿੰਘ, ਨਿਰਮਲ ਸਿੰਘ ਮੁੱਖ ਤੌਰ ਤੇ ਹਾਜ਼ਰ ਸਨ ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792