ਚੜ੍ਹਦਾ ਪੰਜਾਬ

August 14, 2022 11:16 AM

ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਲੰਕਣ ਵਾਸਤੇ ਡੇਟਸ਼ੀਟ ਜਾਰੀ

ਚੜ੍ਹਦਾ ਪੰਜਾਬ ਬਿਊਰੋ / ਚੰਡੀਗੜ੍ਹ :  ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਲੰਕਣ ਕਰਨ ਦੇ ਵਾਸਤੇ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪੇਪਰ 7 ਅਗਸਤ ਤੋਂ ਸ਼ੁਰੂ ਹੋਣਗੇ ਅਤੇ 13 ਅਗਸਤ 2021 ਨੂੰ ਸਮਾਪਤ ਹੋਣਗੇ।

ਇਹ ਵੀ ਪੜ੍ਹੋ : ਸਕਾਲਰਸ਼ਿਪ ਘਪਲਾ : ਕੈਪਟਨ ਸਰਕਾਰ ਤੋਂ ਸੀਬੀਆਈ ਜਾਂਚ ਕਰੇਗੀ ਅਤੇ ਸੱਚਾਈ ਲੱਭੇਗੀ: – ਚੁੱਘ

 ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨੈਸਨਲ ਅਚੀਵਮੈਂਟ ਸਰਵੇ ਨਵੰਬਰ ਵਿੱਚ ਹੋਵੇਗਾ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਇਮਰੀ ਵਿਦਿਆਰਥੀਆਂ ਦੇ ਸਿੱਖਿਆ ਦੇ ਪੱਧਰ ਦਾ ਮੁਲੰਕਣ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਦੀਆਂ ਘਾਟਾਂ- ਕਮਜ਼ੋਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਤਿਆਰੀ ਕਰਵਾਈ ਜਾ ਸਕੇ। ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੰਜਾਬੀ, ਅੰਗਰੇਜ਼ੀ, ਗਣਿਤ ਅਤੇ ਸਵਾਗਤ ਜਿੰਦਗੀ/ਜੀ. ਕੇ. ਦੇ ਪੇਪਰ ਹੋਣਗੇ। ਇਸ ਤੋਂ ਇਲਾਵਾ ਤੀਸਰੀ, ਚੌਥੀ ਅਤੇ ਪੰਜਵੀਂ ਕਲਾਸ ਦਾ ਵਾਤਾਵਰਣ ਸਿੱਖਿਆ ਦਾ ਇਮਤਿਹਾਨ ਲਿਆ ਜਾਵੇਗਾ ਜਦਕਿ ਚੌਥੀ ਅਤੇ ਪੰਜਵੀਂ ਦਾ ਹਿੰਦੀ ਦਾ #Exam ਵੀ ਹੋਵੇਗਾ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806