ਚੜ੍ਹਦਾ ਪੰਜਾਬ

August 11, 2022 1:28 AM

ਪ੍ਰਚੰਡ ਬਹੁਮਤ ਨਾਲ ਬਲਬੀਰ ਸਿੰਘ ਸਿੱਧੂ ਨੂੰ ਜਿਤਾ ਕੇ ਭੇਜਾਂਗੇ ਵਿਧਾਨ ਸਭਾ ਵਿੱਚ  : ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਵੈੱਲਫੇਅਰ ਐਸੋਸੀਏਸ਼ਨ  

ਮੋਹਾਲੀ ਦਾ ਪੁਜਾਰੀ ਵਰਗ ਖੁੱਲ੍ਹ ਕੇ ਆਇਆ ਬਲਬੀਰ ਸਿੰਘ ਸਿੱਧੂ ਦੇ ਸਮਰਥਨ ਵਿੱਚ  

 ਪ੍ਰਚੰਡ ਬਹੁਮਤ ਨਾਲ ਬਲਬੀਰ ਸਿੰਘ ਸਿੱਧੂ ਨੂੰ ਜਿਤਾ ਕੇ ਭੇਜਾਂਗੇ ਵਿਧਾਨ ਸਭਾ ਵਿੱਚ  : ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਵੈੱਲਫੇਅਰ ਐਸੋਸੀਏਸ਼ਨ  

ਸਰਕਾਰ ਬਣਨ ਤੇ ਪੁਜਾਰੀ ਵਰਗ ਵਾਸਤੇ ਬਣਾਵਾਂਗੇ ਮੋਹਾਲੀ ਵਿਚ ਭਵਨ  : ਬਲਬੀਰ ਸਿੰਘ ਸਿੱਧੂ  

 ਮੁਹਾਲੀ :    ਹਲਕੇ  ਦੇ ਵੱਖ ਵੱਖ ਮੰਦਰਾਂ ਵਿਚ ਪੂਜਾ ਅਰਚਨਾ ਕਰਨ ਵਾਲੇ ਪੁਜਾਰੀ ਵਰਗ ਨੇ ਕੇਂਦਰੀ  ਮੰਦਰ  ਪੁਜਾਰੀ ਪਰੀਸ਼ਦ ਵੈਲਫੇਅਰ ਐਸੋਸੀਏਸ਼ਨ ਦੇ ਬੈਨਰ ਹੇਠ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਦੇ ਸਮਰਥਨ ਦਾ ਖੁੱਲ੍ਹਾ ਐਲਾਨ ਕੀਤਾ ਹੈ। ਇਸ ਸਮਰਥਨ ਦੇ ਨਾਲ ਬਲਬੀਰ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਤਾਕਤ ਮਿਲੀ ਹੈ।

ਇਕ ਚੋਣ ਮੀਟਿੰਗ ਵਿੱਚ ਪੂਰੇ ਮੁਹਾਲੀ ਹਲਕੇ ਦੇ ਵੱਖ ਵੱਖ ਮੰਦਰਾਂ ਤੋਂ ਭਾਰੀ ਗਿਣਤੀ ਵਿਚ ਆਏ ਪੁਜਾਰੀ ਵਰਗ ਨੇ  ਕਿਹਾ ਕਿ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਬਲਬੀਰ ਸਿੰਘ ਸਿੱਧੂ ਸਮਾਜ ਦੇ ਨਾਲ ਜੁੜੇ ਇੱਕ ਅਜਿਹੇ ਨੇਤਾ ਹਨ ਜੋ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਡਟ ਕੇ ਨਾਲ ਖੜ੍ਹਦੇ ਹਨ। ਇਸ ਮੌਕੇ ਪੁਜਾਰੀ ਵਰਗ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਬਲਬੀਰ ਸਿੰਘ ਸਿੱਧੂ ਹਮੇਸ਼ਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮੰਦਰਾਂ ਦੇ ਪੁਜਾਰੀਆਂ ਦੀ ਸ਼ਖ਼ਸੀਅਤ ਦਾ ਸਨਮਾਨ ਕਰਦੇ ਹਨ ਅਤੇ ਹਰੇਕ ਵਰਗ  ਦੀ ਮਦਦ ਕਰਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਵਿਤਕਰਾ ਰਹਿਤ ਰਾਜਨੀਤੀ ਕਰਦੇ ਹਨ ਅਤੇ ਹਰ ਧਰਮ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਅਤੇ ਸਮਾਜਿਕ ਭਾਈਚਾਰੇ ਨੂੰ ਮਜ਼ਬੂਤ ਕਰਨ ਲਈ  ਉਪਲੱਬਧ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਨੂੰ ਪ੍ਰਚੰਡ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਆ ਜਾਵੇਗਾ।

ਇਸ ਮੌਕੇ ਪੁਜਾਰੀ ਪ੍ਰੀਸ਼ਦ ਨੇ ਬਲਬੀਰ ਸਿੰਘ ਸਿੱਧੂ ਨੂੰ ਕਿਹਾ ਕਿ ਮੁਹਾਲੀ ਵਿੱਚ ਪੁਜਾਰੀ ਪਰੀਸ਼ਦ ਦਾ ਭਵਨ ਬਣਾਇਆ ਜਾਵੇ  ਜਿੱਥੇ ਉਹ ਆਪਣੇ ਪ੍ਰੋਗਰਾਮ ਕਰ ਸਕਣ।

ਇਸ ਮੌਕੇ ਬੋਲਦਿਆਂ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ  ਉਨ੍ਹਾਂ ਨੇ ਹਮੇਸ਼ਾਂ ਹੀ ਮੋਹਾਲੀ ਵਿਚ ਬਿਨਾਂ ਕਿਸੇ ਵਿਤਕਰੇ ਦੇ ਹਰੇਕ ਵਰਗ ਦੀ ਬਿਹਤਰੀ ਲਈ ਕੰਮ ਕੀਤਾ ਹੈ  ਤੇ ਉਹ  ਮੰਦਰਾਂ ਦੇ ਪੁਜਾਰੀਆਂ ਦਾ ਖਾਸ ਤੌਰ ਤੇ ਸਤਿਕਾਰ ਕਰਦੇ ਹਨ ਕਿਉਂਕਿ ਇਹ ਵਰਗ ਮੋਹਾਲੀ ਦੇ ਲੋਕਾਂ ਨੂੰ ਧਰਮ ਕਰਮ ਨਾਲ ਜੋੜਦਾ ਹੈ  ਜੋ ਕਿ ਸਭ ਤੋਂ ਵੱਡੇ ਪੁੰਨ ਦਾ ਕੰਮ ਹੈ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੇ ਉਹ ਮੁਹਾਲੀ ਵਿੱਚ  ਪੁਜਾਰੀ ਵਰਗ ਵਾਸਤੇ ਉਨ੍ਹਾਂ ਦੀ ਲੋੜ ਅਨੁਸਾਰ ਭਵਨ ਬਣਾ ਕੇ ਦੇਣਗੇ।

ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਜਸਵਿੰਦਰ ਸ਼ਰਮਾ, ਪਰਦੀਪ ਨਵਾਬ,  ਕੇਂਦਰੀ ਮੰਦਰ ਪੁਜਾਰੀ ਪ੍ਰੀਸ਼ਦ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਚਾਰੀਆ ਜਗਦੀਸ਼ ਰਤੂੜੀ,  ਪੈਟਰਨ ਸੁੰਦਰਲਾਲ ਬਿਜਲਵਾਣ, ਚੇਅਰਮੈਨ ਪੰਡਿਤ ਲੱਕੀ ਸ਼ਰਮਾ, ਮੁੱਖ ਸਲਾਹਕਾਰ ਸ਼ਿਵਾਨੰਦ ਜੋਸ਼ੀ, ਜਨਰਲ ਸਕੱਤਰ ਯੋਗੇਸ਼ਵਰ ਪ੍ਰਸਾਦ ਜਸਵਾਲ, ਖਜ਼ਾਨਚੀ ਸਰਵੇਸ਼ਵਰ ਗੌੜ, ਮੁੱਖ ਕਸਟੋਡੀਅਨ ਆਚਾਰਿਆ ਵੀਰੇਂਦਰ ਸ਼ਾਸਤਰੀ, ਉਪ ਪ੍ਰਧਾਨ ਗੋਪਾਲ ਮਣੀ, ਸਾਬਕਾ ਸਕੱਤਰ ਸੋਹਣ ਲਾਲ ਸ਼ਾਸਤਰੀ, ਸਾਬਕਾ ਖ਼ਜ਼ਾਨਚੀ ਕਿਸ਼ੋਰ ਸ਼ਾਸਤਰੀ, ਲੇਖਾਕਾਰ ਰਾਜੇਸ਼ ਗੌੜ, ਸੀਨੀਅਰ ਮੈਂਬਰ ਰਾਮ ਸ਼ੰਕਰ ਥਮਾਲੀਆਲ, ਨੱਥੀ ਲਾਲ ਸ਼ਰਮਾ ਸਮੇਤ ਸੰਸਥਾ ਦੇ ਸਮੂਹ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792