ਚੰਡੀਗੜ੍ਹ: ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਦੇ ਬਾਹਰ ਹੰਗਾਮਾ ਹੋਇਆ, ਜਿੱਥੇ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਦੇ ਪੈਰਾ ਖਿਡਾਰੀ ਪਹੁੰਚੇ , ਜਿਨ੍ਹਾਂ ਨੇ ਆਪਣੇ ਜਿੱਤੇ ਮੈਡਲ / ਅਵਾਰਡ ਸੜਕਾਂ ‘ਤੇ ਰੱਖੇ ਅਤੇ ਪੰਜਾਬ ਸਰਕਾਰ ਤੋਂ ਪੁੱਛਿਆ, ਸਾਨੂੰ ਨੌਕਰੀ ਕਿਯੂੰ ਨਹੀਂ ।
ਪੈਰਾ ਖਿਡਾਰੀਆਂ ਦੀ ਇਕ ਹੀ ਮੰਗ ਸੀ ਕਿ ਨੌਕਰੀ । ਉਨ੍ਹਾਂ ਦੱਸਿਆ ਕੀ ਪੰਜਾਬ ਸਰਕਾਰ ਨੂੰ ਕਈ ਵਾਰ ਅਪੀਲ ਕੀਤੀ ਹੈ, ਕਿ ਉਹਨਾ ਵਲੋਂ ਵੀ ਦੇਸ਼ ਲਈ ਮੈਡਲ ਲਿਆਉਣਾ ਵੱਡੀ ਗੱਲ ਹੈ, ਪਰ ਪੰਜਾਬ ਸਰਕਾਰ ਉਨ੍ਹਾਂ ਦੀ ਕਦਰ ਨਹੀਂ ਕਰਦੀ ਕਿ ਹਰ ਵਾਰ ਉਨ੍ਹਾਂ ਨੂੰ ਨੌਕਰੀ ਦਾ ਵਾਅਦਾ ਕੀਤਾ ਜਾਂਦਾ ਹੈ ਪਰ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ ਜਾਂਦੀ , ਉਹ ਆਪਣੇ ਖਰਚੇ ਕਿਵੇਂ ਚਕੱਦੇ ਹਨ, ਉਹ ਆਪਣੀ ਖੁਰਾਕ ਦਾ ਖਰਚਾ ਕਿਵੇਂ ਕਰਨ।
ਇਹ ਵੀ ਪੜ੍ਹੋ : 4 ਸਤੰਬਰ ਤੋਂ ਪੰਜਾਬ ਭਰ ਵਿੱਚ ਕਲਮਛੋੜ ਹੜਤਾਲ ਦੀ ਚੇਤਾਵਨੀ
ਪੁਲਿਸ ਨੇ ਇਨ੍ਹਾਂ ਪੈਰਾਲਿੰਪਿਕਸ ਖਿਡਾਰੀਆਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਵੀ ਕੀਤੀ, ਪਰ ਉਹ ਆਪਣੀ ਮੰਗ ‘ਤੇ ਅੜੇ ਰਹੇ, ਇਹ ਕਹਿੰਦੇ ਹੋਏ ਕਿ ਉਹ ਉਦੋਂ ਤੱਕ ਪ੍ਰਦਰਸ਼ਨ ਜਾਰੀ ਰੱਖਣਗੇ ਜਦੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਨਹੀਂ ਮਿਲਦੇ।
