ਚੜ੍ਹਦਾ ਪੰਜਾਬ

August 11, 2022 1:35 AM

ਪੁਰਾਣੇ ਠੇਕੇਦਾਰਾਂ ਦਾ ਸਮਾਂ ਵਧਾਇਆ : ਨਗਰ ਨਿਗਮ ਮੀਟਿੰਗ

ਟਾਇਲਟ ਬਲਾਕਾਂ ਦੇ ਰੱਖ ਰਖਾਓ ਦਾ ਕੰਮ : ਪੁਰਾਣੇ ਠੇਕੇਦਾਰਾਂ ਦਾ ਸਮਾਂ ਵਧਾਇਆ  

ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ : ਅੱਜ ਨਗਰ ਨਿਗਮ ਮੀਟਿੰਗ ਦੌਰਾਨ  ਇੱਕ ਟੇਬਲ ਆਈਟਮ ਰਾਹੀਂ ਮੋਹਾਲੀ ਵਿਚ ਪੈਂਦੀਆਂ ਬੀ ਰੋਡ ਸੜਕਾਂ ਨੂੰ ਵੀ ਮਕੈਨੀਕਲ ਤੌਰ ਤੇ ਸਫ਼ਾਈ ਦੇ ਹੇਠ ਲਿਆਉਣ ਲਈ ਮਤਾ ਪਾਸ ਕੀਤਾ ਗਿਆ ਹੈ।

ਇਸ ਤੋਂ ਬਿਨਾਂ ਟਾਇਲਟ ਬਲਾਕਾਂ ਦੇ ਰੱਖ ਰ ਖਾਓ  ਨਾਲ ਸਬੰਧਤ ਮਤੇ ਵੀ ਪਾਸ ਕਰ ਦਿੱਤੇ  ਗਏ ਜੋ ਵੱਖ ਵੱਖ ਜ਼ੋਨਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਟੈਂਡਰ ਨਾ ਹੋਣ ਕਾਰਨ ਪਿਛਲੇ ਠੇਕੇਦਾਰਾਂ ਨੂੰ ਹੀ ਤਿੰਨ ਮਹੀਨਿਆਂ ਲਈ  ਲਈ ਕੰਮ ਅੱਗੇ ਵੀ ਦੇ ਦਿੱਤਾ ਗਿਆ ਹੈ।

ਇਹ ਵੀ ਪੜ੍ਹੋਨਗਰ ਨਿਗਮ ਮੀਟਿੰਗ : ਟੇਬਲ ਆਈਟਮ ਲਿਆ ਕੇ ਵਧਾਈਆਂ ਆਪਣੀਆਂ ਤਨਖਾਹਾਂ

ਵਿਤਕਰੇ ਦਾ ਦੋਸ਼
ਮੀਟਿੰਗ ਵਿੱਚ ਵਿਰੋਧੀ ਕੌਂਸਲਰਾਂ ਨੇ ਆਪੋ ਆਪਣੇ ਵਾਰਡਾਂ ਵਿਚ ਵਿਤਕਰੇ ਦਾ ਦੋਸ਼ ਲਗਾਇਆ ਜਿਸ ਤੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਹ ਪੂਰੇ ਸ਼ਹਿਰ ਦੇ ਮੇਅਰ ਹਨ ਅਤੇ ਕਿਸੇ ਵੀ  ਵਾਰਡ ਨਾਲ ਵਿਤਕਰਾ ਨਹੀਂ ਕੀਤਾ ਜਾ ਰਿਹਾ।

ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਹ ਜੋ ਵੀ ਸਮੱਸਿਆਵਾਂ ਵਿਰੋਧੀਆਂ ਨੇ ਦੱਸੀਆਂ ਹਨ ਉਹ ਉਨ੍ਹਾਂ ਦੇ ਪਹਿਲਾਂ ਹੀ ਧਿਆਨ ਵਿੱਚ ਹਨ ਅਤੇ ਇੱਕ ਹਫ਼ਤੇ ਦੇ ਅੰਦਰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ ਵਿਚ ਇਹੀ ਵਿਰੋਧੀ ਕੌਂਸਲਰ ਨਿਗਮ ਵੱਲੋਂ ਕਰਵਾਏ ਜਾ ਰਹੇ ਕੰਮ ਦੀ ਸ਼ਲਾਘਾ ਕਰਨਗੇ।

ਇਹ ਵੀ ਪੜ੍ਹੋਨਗਰ ਨਿਗਮ ਮੀਟਿੰਗ : ਕਰਮਚਾਰੀ ਕੇਸਰ ਸਿੰਘ ਨੂੰ ਕੀਤਾ ਬਰਖਾਸਤ 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792