ਚੜ੍ਹਦਾ ਪੰਜਾਬ

August 14, 2022 12:27 AM

ਪੀ.ਵਾਈ.ਡੀ.ਬੀ. ਦੇ ਚੇਅਰਮੈਨ ਬਿੰਦਰਾ ਵੱਲੋਂ 44 ਕੋਰੋਨਾ ਯੋਧਿਆਂ ਦਾ ਸਨਮਾਨ 

ਚੜ੍ਹਦਾ ਪੰਜਾਬ ਬਿਊਰੋ / ਚੰਡੀਗੜ੍ਹ :    ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇੱਥੇ ਕੋਵਿਡ-19 ਦੌਰਾਨ ਮਨੁੱਖਤਾ ਦੀ ਨਿਸ਼ਕਾਮ ਅਤੇ ਅਣਥੱਕ ਸੇਵਾਵਾਂ ਕਰਨ ਵਾਲੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਕੋਰੋਨਾ ਯੋਧਿਆਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ।

ਪੰਜਾਬ ਭਵਨ ਵਿਖੇ ਸੰਖੇਪ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਸ੍ਰੀ ਬਿੰਦਰਾ ਨੇ ਕਿਹਾ ਕਿ ਇਸ ਮਾਰੂ ਮਹਾਂਮਾਰੀ, ਜੋ ਪੂਰੀ ਦੁਨੀਆਂ ਵਿੱਚ ਫੈਲ ਚੁੱਕੀ ਹੈ, ਨੇ ਬਹੁਤ ਕੀਮਤੀ ਜਾਨਾਂ ਲੈ ਲਈਆਂ ਹਨ ਪਰ ਮੁਸ਼ਕਿਲ ਦੀ ਇਸ ਘੜੀ ਵਿੱਚ ਕੋਰੋਨਾ ਯੋਧਿਆਂ ਜਿਵੇਂ ਡਾਕਟਰ, ਸਿਹਤ ਸੰਭਾਲ ਕਰਮਚਾਰੀਆਂ, ਪੁਲਿਸ ਕਰਮਚਾਰੀਆਂ, ਗੈਰ ਸਰਕਾਰੀ ਸੰਸਥਾਵਾਂ ਅਤੇ ਪੰਜਾਬ ਦੇ ਨੌਜਵਾਨਾਂ ਨੇ ਮੋਹਰਲੀ ਕਤਾਰ ਵਿੱਚ ਰਹਿੰਦਿਆਂ ਆਪਣੀ ਜਾਨ ਖਤਰੇ ਵਿਚ ਪਾ ਕੇ ਮਨੁੱਖਤਾ ਦੀ ਸੇਵਾ ਕੀਤੀ। ਉਨਾਂ ਕਿਹਾ “ਮੈਂ ਪੰਜਾਬ ਸਰਕਾਰ ਦੀ ਤਰਫੋਂ ਇਨਾਂ ਕੋਰੋਨਾ ਯੋਧਿਆਂ ਦਾ ਧੰਨਵਾਦ ਕਰਦਾ ਹਾਂ, ਜਿਨਾਂ ਨਾ ਸਿਰਫ ਸਾਵਧਾਨੀ ਅਤੇ ਸੁਚੱਜੇ ਢੰਗ ਨਾਲ ਇਨਾਂ ਹਾਲਾਤ ਦਾ ਸਾਹਮਣਾ ਕੀਤਾ, ਸਗੋਂ ਜੰਿਦਗੀ ਵਿੱਚ ਉਮੀਦ ਦੀ ਇੱਕ ਕਿਰਨ ਵੀ ਜਗਾਈ।“ ਇਸ ਮੌਕੇ ਕੋਵਿਡ ਸੰਕਟ ਦੌਰਾਨ ਨਿਸ਼ਕਾਮ ਸੇਵਾਵਾਂ ਦੇਣ ਵਾਲੇ 44 ਕੋਰੋਨਾ ਯੋਧਿਆਂ ਨੂੰ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ : ਨਵ-ਨਿਯੁਕਤ ਖੇਤੀਬਾੜੀ ਵਿਕਾਸ ਅਫ਼ਸਰਾਂ ਦੀ ਸਿਖਲਾਈ ਸਫ਼ਲਤਾਪੂਰਵਕ ਮੁਕੰਮਲ 

ਬਿੰਦਰਾ ਨੇ ਦੱਸਿਆ ਕਿ ਪੰਜਾਬ ਯੂਥ ਵਿਕਾਸ ਬੋਰਡ ਨੇ ਕੋਵਿਡ ਹੈਲਪਲਾਈਨ ਨੰਬਰ -95772-00003 ਜਾਰੀ ਕਰਨ ਦੇ ਨਾਲ ਨਾਲ 2500 ਤੋਂ ਵੱਧ ਪ੍ਰਮਾਣਿਤ ਪੀ.ਪੀ.ਈ. ਕਿੱਟਾਂ ਵੰਡੀਆਂ, ਕੋਰੋਨਾ ਯੋਧਿਆਂ ਲਈ ਬੀਮੇ ਵਜੋਂ 25 ਲੱਖ ਰੁਪਏ, ਸੀ.ਐਸ.ਆਰ. ਫੰਡਾਂ ਰਾਹੀਂ ਲਗਭਗ 25 ਲੱਖ ਰੁਪਏ ਦੀ ਲਾਗਤ ਨਾਲ ਸਾਹਨੇਵਾਲ ਵਿੱਚ ਗੈਸ ਵਾਲੇ ਤਿੰਨ ਸ਼ਮਸ਼ਾਨਘਾਟ, 300 ਮੁਫਤ ਟੀਕਾਕਰਨ ਕੈਂਪ ਲਗਾਉਣ ਤੋਂ ਇਲਾਵਾ ਮਹਾਂਮਾਰੀ ਦੇ ਸਮੇਂ ਦੌਰਾਨ 9000 ਤੋਂ ਵੱਧ ਵਿਦਿਆਰਥੀਆਂ ਦੀ ਫੀਸ ਮੁਆਫ ਕਰਵਾਈ। ਯੂਥ ਡਿਵੈਲਪਮੈਂਟ ਬੋਰਡ ਨੇ ਉਨਾਂ ਵਿਦਿਆਰਥੀਆਂ ਦੀ ਵੀ ਘਰ ਵਾਪਸ ਪਰਤਣ ਵਿਚ ਸਹਾਇਤਾ ਕੀਤੀ, ਜੋ ਲਾਕਡਾਊਨ ਕਰਕੇ ਦੂਜੇ ਰਾਜਾਂ ਵਿੱਚ ਰਹਿ ਗਏ ਸਨ।

ਇਹ ਵੀ ਪੜ੍ਹੋ : ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਲੰਕਣ ਵਾਸਤੇ ਡੇਟਸ਼ੀਟ ਜਾਰੀ

ਇਸ ਦੌਰਾਨ ਸਿਵਲ ਸਰਜਨ ਮੁਹਾਲੀ ਦੇ ਦਫ਼ਤਰ ਤੋਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਡਿਪਟੀ ਮੈਡੀਕਲ ਕਮਿਸਨਰ ਡਾ. ਦਲਜੀਤ ਸਿੰਘ, ਐਸ.ਐਮ.ਓ. ਡਾ. ਐਚ.ਐਸ. ਚੀਮਾ, ਜ਼ਿਲਾ ਟੀਕਾਕਰਨ ਅਫਸਰ ਡਾ. ਗਿਰੀਸ਼ ਡੋਗਰਾ, ਜ਼ਿਲਾ ਸਿਹਤ ਅਫਸਰ ਡਾ. ਸੁਭਾਸ ਕੁਮਾਰ, ਐਮ.ਓ. ਡਾ. ਤਰਨਜੋਤ ਕੌਰ, ਸਹਾਇਕ ਹਸਪਤਾਲ ਮੈਨੇਜਰ ਡਾ. ਬਬਨਦੀਪ ਕੌਰ, ਮੈਡੀਕਲ ਸਪੈਸ਼ਲਿਸਟ ਐਸ.ਡੀ.ਐਚ. ਡੇਰਾਬੱਸੀ ਡਾ. ਸੰਦੀਪ ਕੁਮਾਰ, ਸਰਜਰੀ ਸਪੈਸ਼ਲਿਸਟ ਐਸ.ਡੀ.ਐਚ. ਖਰੜ  ਡਾ. ਧਰਮਿੰਦਰ ਸਿੰਘ ,ਮੈਡੀਕਲ ਅਫ਼ਸਰ ਐਸ.ਡੀ.ਐਚ. ਖਰੜ ਡਾ. ਕਮਲਪ੍ਰੀਤ ਕੌਰ, ਐਮ.ਓ. ਮੋਹਾਲੀ ਡਾ. ਹਰਪ੍ਰੀਤ ਕੌਰ, ਐਮ.ਓ. ਮੋਹਾਲੀ ਡਾ. ਬਲਵਿੰਦਰ ਕੌਰ, ਐਮ.ਓ. ਮੋਹਾਲੀ ਡਾ. ਵਿਕਰਮ ਸਿੰਗਲਾ, ਐਮ.ਓ.  ਮੋਹਾਲੀ ਡਾ. ਇਸ਼ਾ,  ਐਮ.ਓ. ਪੀ.ਐਚ.ਸੀ.  ਘੜੂੰਆਂ ਡਾ. ਨਵਨੀਤ, ਐਪੀਡੈਮੀਓਲੌਜਿਸਟ ਡਾ. ਹਰਮਨਦੀਪ ਕੌਰ, ਮਾਈਕ੍ਰੋਬਾਇਓਲੌਜਿਸਟ ਮਿਸ ਦੀਪਿਕਾ, ਹੈਲਥ ਇੰਸਪੈਕਟਰ ਸ੍ਰੀ ਭੁਪਿੰਦਰ ਸਿੰਘ, ਪੀ.ਏ. ਸ੍ਰੀ ਦਵਿੰਦਰ ਸਿੰਘ, ਮੀਡੀਆ ਇੰਚਾਰਜ ਸ੍ਰੀ ਬਲਜਿੰਦਰ ਸਿੰਘ, ਡੀਈਓ (ਆਈ.ਡੀ.ਐਸ.ਪੀ.) ਦਫਤਰ ਸ੍ਰੀ ਪਰਮਜੀਤ ਸਿੰਘ, ਡੀ.ਐਮ. (ਆਈਡੀਐਸਪੀ) ਦਫਤਰ ਸ੍ਰੀਮਤੀ ਮੀਨਾਕਸੀ ਸੋਨੀ, ਸਟਾਫ ਨਰਸ ਐਸਡੀਐਚ ਖਰੜ ਸ੍ਰੀਮਤੀ ਪ੍ਰਦੀਪ ਕੌਰ ਅਤੇ ਸ੍ਰੀਮਤੀ ਹਰਪ੍ਰੀਤ ਕੌਰ, ਸੀ.ਏ. (ਈ.ਪੀ.ਆਈ.) ਸ੍ਰੀਮਤੀ ਨੀਰਜ, ਵਾਰਡ ਅਟੈਂਡੈਂਟ ਸੁਲਤਾਨ, ਮਾਈਕ੍ਰੋਬਾਇਓਲੋਜਿਸਟ ਮਿਸ ਅਨੀਤਾ, ਸਟਾਫ ਨਰਸ ਸ੍ਰੀਮਤੀ ਪਰਮਜੀਤ ਕੌਰ ਅਤੇ ਸੰਦੀਪ ਕੌਰ, ਏ.ਐਨ.ਐਮ. ਐਸਡੀਐਚ ਡੇਰਾਬੱਸੀ ਸ੍ਰੀਮਤੀ ਰੇਸਮ ਕੌਰ, ਏ.ਐਨ.ਐਮ. ਜ਼ਿਲਾ ਮੋਹਾਲੀ ਸ੍ਰੀਮਤੀ ਮਨਪ੍ਰੀਤ ਕੌਰ, ਐਲ.ਟੀ. ਐਸਡੀਐਚ ਡੇਰਾਬੱਸੀ ਸ੍ਰੀਮਤੀ ਦੀਪਿਕਾ,ਐਲਐਚਵੀ ਐਸ.ਡੀ.ਐਚ. ਡੇਰਾਬੱਸੀ ਸ੍ਰੀਮਤੀ ਰਜਨੀ, ਐਲ.ਟੀ. ਜ਼ਿਲਾ ਮੋਹਾਲੀ ਸ੍ਰੀਮਤੀ ਸਰਬਜੋਤ ਕੌਰ ਅਤੇ ਸ੍ਰੀਮਤੀ ਪਰਮਿੰਦਰ ਕੌਰ, ਐਮਐਲਟੀ ਐਸ.ਡੀ.ਐਚ. ਖਰੜ ਸ੍ਰੀ ਹਰਵਿੰਦਰ ਸਿੰਘ, ਐਮ.ਪੀ.ਐਚ.ਵੀ. (ਮੇਲ) ਸ੍ਰੀ ਬਲਜੀਤ ਸਿੰਘ, ਡਰਾਇਵਰ ਸ੍ਰੀ ਜਗਦੇਵ ਸਿੰਘ, ਦਰਜਾ-4 ਕਰਮਚਾਰੀ ਸ੍ਰੀ ਮਨਜੀਤ ਸਿੰਘ, ਐਨਐਚਐਮ ਸ੍ਰੀ ਧਰਮਦਾਸ, ਸ੍ਰੀ ਸੰਦੀਪ ਕੁਮਾਰ ਅਤੇ ਸ੍ਰੀ ਵਿਵੇਕ ਕੁਮਾਰ, ਮੇਨ ਸਟੋਰ ਕੋਵਿਡ ਸ੍ਰੀ ਸ਼ਿਵ ਕੁਮਾਰ ਅਤੇ ਡਰਾਇਵਰ ਸ੍ਰੀ ਬਲਜੀਤ ਸਿੰਘ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804