ਚੜ੍ਹਦਾ ਪੰਜਾਬ

August 11, 2022 2:31 AM

ਪਿੰਡ ਮਾਣਕਮਾਜਰਾ ਵਿੱਚ ਸਿੱਕਿਆਂ ਨਾਲ ਤੋਲਿਆ ਅਕਾਲੀ-ਬਸਪਾ ਉਮੀਦਵਾਰ ਪਰਵਿੰਦਰ ਸੋਹਾਣਾ

ਪਰਵਿੰਦਰ ਸੋਹਾਣਾ ਵੱਲੋਂ ਚੋਣ ਜਿੱਤਣ ਉਪਰੰਤ ਹਲਕੇ ਨੂੰ ਤਰੱਕੀਆਂ ਦੀ ਰਾਹ ’ਤੇ ਲਿਜਾਣ ਦਾ ਭਰੋਸਾ

ਐਸ.ਏ.ਐਸ. ਨਗਰ :
ਵਿਧਾਨ ਸਭਾ ਹਲਕਾ ਮੋਹਾਲੀ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋਡ਼ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੀ ਹਲਕੇ ਦੇ ਪਿੰਡਾਂ ਵਿੱਚ ਲੋਕਪ੍ਰਿਯਤਾ ਵਧਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਪਿੰਡ ਮਾਣਕਮਾਜਰਾ ਵਿੱਚ ਉਨ੍ਹਾਂ ਨੂੰ ਲੋਕਾਂ ਵੱਲੋਂ ਸਿੱਕਿਆਂ ਨਾਲ ਤੋਲਿਆ ਗਿਆ ਅਤੇ ਉਨ੍ਹਾਂ ਨੂੰ ਚੋਣ ਜਿਤਾਉਣ ਦਾ ਭਰੋਸਾ ਦਿਵਾਇਆ ਗਿਆ।

ਆਪਣੇ ਸੰਬੋਧਨ ਵਿੱਚ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਵਿੱਚ ਆਪਣਾ ਅਧਾਰ ਗੁਆ ਚੁੱਕੀ ਹੈ ਕਿਉਂਕਿ ਕਾਂਗਰਸ ਸਰਕਾਰ ਦੇ ਹਲਕਾ ਮੋਹਾਲੀ ਤੋਂ ਵਿਧਾਇਕ ਨੇ ਸ਼ਾਮਲਾਤ ਜ਼ਮੀਨਾਂ ਉਤੇ ਨਜਾਇਜ਼ ਕਬਜ਼ਿਆਂ ਦੇ ਹੱਦਾਂ ਬੰਨ੍ਹੇ ਟੱਪ ਛੱਡੇ ਹਨ ਜਦਕਿ ਪਿੰਡਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਤੋਂ ਪਾਸਾ ਵੱਟੀ ਰੱਖਿਆ। ਇਹੋ ਜਿਹੇ ਹੀ ਕਾਰਨ ਹਨ ਕਿ ਪਿੰਡਾਂ ਦੇ ਲੋਕ ਕਾਂਗਰਸੀ ਵਿਧਾਇਕ ਨੂੰ ‘ਵਿਕਾਸ ਕਿ ਵਿਨਾਸ਼’ ਵਰਗੇ ਸਵਾਲ ਕਰ ਰਹੇ ਹਨ। ਕਾਂਗਰਸੀ ਉਮੀਦਵਾਰ ਤੋਂ ਦੁਖੀ ਲੋਕ ਹੁਣ ਅਕਾਲੀ-ਬਸਪਾ ਗਠਜੋਡ਼ ਦੇ ਉਮੀਦਵਾਰਾਂ ਨੂੰ ਪਸੰਦ ਕਰ ਰਹੇ ਹਨ।

 

ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਚੋਣ ਜਿੱਤਣ ਉਪਰੰਤ ਉਹ ਆਪਣੇ ਹਲਕਾ ਮੋਹਾਲੀ ਨੂੰ ਤਰੱਕੀਆਂ ਦੀ ਰਾਹ ਉਤੇ ਲੈ ਕੇ ਜਾਣਗੇ।
ਇਸ ਮੌਕੇ ਅਮਰ ਸਿੰਘ ਫੌਜੀ, ਸਾਬਕਾ ਪ੍ਰਧਾਨ ਗੁਰਦੁਆਰਾ ਕਮੇਟੀ ਭੁਪਿੰਦਰ ਸਿੰਘ, ਬਸਪਾ ਪ੍ਰਧਾਨ ਰਾਜਾ ਰਜਿੰਦਰ ਸਿੰਘ ਨਨਹੇਡ਼ੀਆਂ, ਸੁਰਿੰਦਰ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਪ੍ਰੇਮ ਸਿੰਘ, ਦੀਦਾਰ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸੁੱਖਾ, ਨਸੀਬ ਸਿੰਘ, ਜਸਪਾਲ ਸਿੰਘ, ਸੰਤੋਖ ਸਿੰਘ, ਅਮਨ ਪੰਡਿਤ, ਪ੍ਰੀਤ ਪੂਨੀਆਂ, ਬੋਧੀ, ਕਾਲ਼ਾ, ਜਿੰਦਾ, ਬਿੰਦਰ, ਬਿੱਲਾ, ਹਰਪਾਲ ਸਿੰਘ, ਮਾਸਟਰ ਜਿੰਦਰ ਸਿੰਘ, ਸ਼ੈਰੀ, ਰਮਨ, ਸੁਖਵਿੰਦਰ ਸਿੰਘ, ਮੋਹਣ ਸਿੰਘ, ਸਾਬਕਾ ਸਰਪੰਚ ਨਿਰਮਲ ਸਿੰਘ, ਗੁਰਮੀਤ ਸਿੰਘ ਆਦਿ ਨੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ ਯਕੀਨ ਦਿਵਾਇਆ ਕਿ ਉਨ੍ਹਾਂ ਦੀ ਚੋਣ ਪ੍ਰਚਾਰ ਮੁਹਿੰਮ ਵਿੱਚ ਕੋਈ ਵੀ ਕਮੀ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਆਉਣ ਵਾਲੀ 20 ਫ਼ਰਵਰੀ ਨੂੰ ਆਪਣੀ ਇੱਕ-ਇੱਕ ਕੀਮਤੀ ਵੋਟ ਚੋਣ ਨਿਸ਼ਾਨ ਤੱਕਡ਼ੀ ਨੂੰ ਪਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਇਆ ਜਾਵੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792