ਚੜ੍ਹਦਾ ਪੰਜਾਬ

August 11, 2022 2:03 AM

ਪਸ਼ੂਆਂ ਦੀ ਸਮੱਸਿਆ ਦਾ ਹਰ ਹਾਲ ਵਿਚ ਕੀਤਾ ਜਾਵੇਗਾ ਹੱਲ; ਲੋਡ਼ ਪਈ ਤਾਂ ਵਰਤਾਂਗੇ ਸਖ਼ਤੀ

ਲੰਗਰ ਹਾਲ ਦੇ ਵਿਹੜੇ ਅਤੇ ਪਸ਼ੂਆਂ ਵਾਲੀ ਗਲੀ ਵਿਚ ਕਰਵਾਏ ਕੰਮ ਆਰੰਭ

ਪਸ਼ੂਆਂ ਦੀ ਸਮੱਸਿਆ ਦਾ ਹਰ ਹਾਲ ਵਿਚ ਕੀਤਾ ਜਾਵੇਗਾ ਹੱਲ; ਲੋਡ਼ ਪਈ ਤਾਂ ਵਰਤਾਂਗੇ ਸਖ਼ਤੀ: ਮੇਅਰ ਜੀਤੀ ਸਿੱਧੂ

 

ਮੁਹਾਲੀ:  ਨਗਰ ਨਿਗਮ ਅਧੀਨ ਆਉਂਦੇ ਪਿੰਡ ਬਤੌਰ ਦੇ ਲੰਗਰ ਹਾਲ ਵਿਚ ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇਲਾਕਾ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਫੌਰੀ ਹੱਲ ਲਈ  ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਇਸ ਮੌਕੇ ਲੰਗਰ ਹਾਲ ਦੇ ਵਿਹੜੇ ਅਤੇ ਪਸ਼ੂਆਂ ਵਾਲੀ ਗਲੀ ਵਿੱਚ ਪੇਵਰ ਬਲਾਕ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

 

ਇਸ ਮੌਕੇ ਪਿੰਡ ਦੇ ਠਾਠਾਂ ਮਾਰਦੇ ਇਕੱਠ ਜਿਸ ਵਿੱਚ ਵੱਡੀ ਗਿਣਤੀ ਵਿਚ ਸ਼ਹਿਰ ਦੀਆਂ ਔਰਤਾਂ ਵੀ ਸ਼ਾਮਲ ਸਨ,  ਨੂੰ ਸੰਬੋਧਨ ਕਰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਉਹ ਪੂਰੇ ਸ਼ਹਿਰ ਦੇ ਮੇਅਰ ਹਨ ਅਤੇ ਮਟੌਰ ਪਿੰਡ ਨੂੰ ਉਹ ਖ਼ਾਸ ਤੌਰ ਤੇ ਆਪਣਾ ਹੀ ਪਿੰਡ ਮੰਨ ਕੇ ਚਲਦੇ ਹਨ। ਉਨ੍ਹਾਂ ਕਿਹਾ ਕਿ ਇੱਥੋਂ ਦੀ ਮੁੱਖ ਸਮੱਸਿਆ ਪਸ਼ੂਆਂ ਦੀ ਸਮੱਸਿਆ ਹੈ ਜਿਸ ਨੂੰ ਹੱਲ ਕਰਨ ਲਈ ਹਰ ਉਪਰਾਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿਚ ਪਸ਼ੂਆਂ ਕਾਰਨ ਆ ਰਹੀ ਸਮੱਸਿਆ ਅਤੇ ਸੀਵਰੇਜ ਦੇ ਜਾਮ ਹੋਣ ਦੀ ਸਮੱਸਿਆ ਤੋਂ ਨਿਪਟਣ ਲਈ ਹਰ ਕਦਮ ਚੁੱਕਿਆ ਜਾਵੇਗਾ ਅਤੇ ਲੋੜ ਪਈ ਤਾਂ ਸਖ਼ਤੀ ਵੀ ਵਰਤੀ ਜਾਵੇਗੀ ਪਰ ਇਸ ਸਮੱਸਿਆ ਦਾ ਹਰ ਹਾਲਤ ਵਿੱਚ ਹੱਲ ਕੀਤਾ ਜਾਵੇਗਾ।

 

ਇਸ ਮੌਕੇ ਪਿੰਡ ਦੇ ਵਸਨੀਕਾਂ ਨੂੰ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਗਈਆਂ ਪੈਨਸ਼ਨ ਸਕੀਮਾਂ ਅਤੇ ਕਿਰਤ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣੂ ਵੀ ਕਰਵਾਇਆ ਗਿਆ।ਇਸ ਮੌਕੇ ਪ੍ਰਦੀਪ ਸੋਨੀ, ਅਮਰੀਕ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ, ਮੱਖਣ ਸਿੰਘ ਸੁਦਾਗਰ ਖਾਨ, ਦਿਲਬਰ ਖਾਨ, ਬਿੰਦਾ ਮਟੌਰ, ਬਹਾਦਰ ਸਿੰਘ, ਕਾਕਾ ਬਾਣੀਆਂ ਅਤੇ ਹੋਰ ਇਲਾਕਾ ਵਾਸੀ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792