ਚੜ੍ਹਦਾ ਪੰਜਾਬ

August 11, 2022 1:37 AM

ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ ਮੁਹਾਲੀ ਹਲਕੇ ਦੇ ਵੋਟਰਾਂ ਦਾ ਧੰਨਵਾਦ

ਜ਼ਿਲ੍ਹਾ ਸ਼ਹਿਰੀ ਅਕਾਲੀ ਦਲ ਦੀ ਮੀਟਿੰਗ ਵਿਚ ਪਰਵਿੰਦਰ ਸਿੰਘ ਸੋਹਾਣਾ ਨੇ ਕੀਤਾ ਮੁਹਾਲੀ ਹਲਕੇ ਦੇ ਵੋਟਰਾਂ ਦਾ ਧੰਨਵਾਦ  

ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਸਦਾ ਕੰਮ ਕਰਦਾ ਰਹਾਂਗਾ  : ਪਰਵਿੰਦਰ ਸਿੰਘ ਸੋਹਾਣਾ  

ਮੋਹਾਲੀ : 
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੀ ਮੀਟਿੰਗ ਵਿੱਚ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਅਕਾਲੀ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਸਮੁੱਚੇ ਮੁਹਾਲੀ ਹਲਕੇ ਦੇ ਵਸਨੀਕਾਂ ਦਾ ਚੋਣਾਂ ਦੌਰਾਨ ਦਿੱਤੇ ਗਏ ਸਹਿਯੋਗ ਤੇ ਸਮਰਥਨ ਪ੍ਰਤੀ ਧੰਨਵਾਦ ਕੀਤਾ ਹੈ।

ਮੀਟਿੰਗ ਵਿਚ ਬੋਲਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਹਾਲਾਂਕਿ ਉਨ੍ਹਾਂ ਦੀ ਟਿਕਟ ਦਾ ਫੈਸਲਾ ਕਾਫੀ ਲੇਟ ਹੋਇਆ ਸੀ  ਕਿਉਂਕਿ ਇਹ ਸੀਟ ਪਹਿਲਾਂ ਬਹੁਜਨ ਸਮਾਜ ਪਾਰਟੀ ਦੇ ਖਾਤੇ ਵਿੱਚ ਸੀ ਜਿਸ ਨੂੰ ਬਾਅਦ ਵਿੱਚ  ਬਦਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਉੱਤੇ ਬਹੁਤ ਵੱਡਾ ਭਰੋਸਾ ਕਰਦਿਆਂ ਅਤੇ ਪੂਰੇ ਮੁਹਾਲੀ ਹਲਕੇ ਦਾ ਮਾਣ ਦਿੰਦਿਆਂ ਉਨ੍ਹਾਂ ਨੂੰ ਹਲਕੇ ਤੋਂ ਗੱਠਜੋੜ ਦੀ ਟਿਕਟ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਅਤੇ ਪੇਂਡੂ ਖੇਤਰ ਵਿਚ ਅਕਾਲੀ ਦਲ ਦੇ ਸਮਰਥਕਾਂ ਅਤੇ ਆਗੂਆਂ ਵਰਕਰਾਂ ਨੇ ਦਿਨ ਰਾਤ ਉਨ੍ਹਾਂ ਦੇ ਨਾਲ ਮਿਹਨਤ  ਕੀਤੀ ਜਿਸ ਦੀ ਬਦੌਲਤ ਉਹ ਮੋਹਾਲੀ ਹਲਕੇ ਦੀ ਸੀਟ ਨੂੰ ਹਰ ਹਾਲਤ ਵਿੱਚ ਜਿੱਤ ਕੇ ਗੱਠਜੋੜ ਦੀ ਝੋਲੀ ਪਾਉਣਗੇ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਆਪਣੇ ਹਲਕੇ ਦੇ ਵਿਕਾਸ ਲਈ ਕੰਮ ਕਰਦੇ ਰਹੇ ਹਨ ਅਤੇ ਕਰਦੇ ਰਹਿਣਗੇ।

ਉਨ੍ਹਾਂ ਕਿਹਾ ਕਿ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਵਿੱਚ ਅਕਾਲੀ ਬਸਪਾ ਗੱਠਜੋੜ ਨੂੰ ਪੰਜਾਬ ਦੇ ਲੋਕਾਂ ਦਾ ਪੂਰਨ ਸਮਰਥਨ ਦਿਖਾਈ ਦੇਵੇਗਾ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਬਣਨਗੇ।

ਇਸ ਮੌਕੇ ਜ਼ਿਲ੍ਹਾ ਸ਼ਹਿਰੀ ਅਕਾਲੀ ਦਲ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਨੇ ਵੀ ਸਮੁੱਚੇ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ  20 ਫ਼ਰਵਰੀ ਨੂੰ ਪਈਆਂ ਵੋਟਾਂ ਵਿੱਚ ਆਪਣੀ ਸਰਗਰਮ ਭੂਮਿਕਾ ਅਦਾ ਕੀਤੀ ਅਤੇ ਪੂਰੀ ਤਨਦੇਹੀ ਨਾਲ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੂੰ ਵੋਟਾਂ ਪਾਈਆਂ ਤੇ ਪੁਆਈਆਂ।

ਇਸ ਮੌਕੇ ਪਰਦੀਪ ਸਿੰਘ ਭਾਰਜ ਪੈਟਰਨ, ਸਰਬਜੀਤ ਸਿੰਘ ਪਾਰਸ ਸਕੱਤਰ ਜਨਰਲ, ਜਗਦੀਸ਼ ਸਿੰਘ ਸਰਾਓ, ਸਰਬਜੀਤ ਗੋਲਡੀ, ਗੁਰਪ੍ਰੀਤ ਸਿੱਧੂ,  ਪਰਵਿੰਦਰ ਸਿੰਘ ਤਸਿੰਬਲੀ, ਹਰਪਾਲ ਬਰਾੜ, ਹਰਮਨ ਸੰਧੂ (ਸਾਰੇ ਸਰਕਲ ਪ੍ਰਧਾਨ), ਜਥੇ. ਕਰਤਾਰ ਸਿੰਘ ਤਸਿੰਬਲੀ, ਤਰਨਜੋਤ ਬਾਵਾ, ਕੈਪਟਨ ਬਾਵਾ, ਮਖਣ ਸਿੰਘ, ਜਸਪਾਲ ਸਿੰਘ, ਸਵਿੰਦਰ ਸਿੰਘ ਲੱਖੋਵਾਲ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਕੰਪਨੀ ਦੇ ਨੁਮਾਇੰਦੇ ਹਾਜ਼ਰ ਸਨ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792