ਚੜ੍ਹਦਾ ਪੰਜਾਬ

August 13, 2022 11:27 PM

ਨਵਜੋਤ ਸਿੱਧੂ ਨੇ ਪੇਸ਼ ਕੀਤੀਆਂ ਪੰਜਾਬ ਮਾਡਲ ਦੀਆਂ ਖੂਬੀਆਂ

ਮਹਿੰਗਾਈ ਕੰਟਰੋਲ ਕਰਨ ਚ ਪੂਰੀ ਤਰ੍ਹਾਂ ਫੇਲ੍ਹ ਰਹੀ ਕੇਂਦਰ ਸਰਕਾਰ: ਭੁਪੇਸ਼ ਬਘੇਲ

ਚੰਡੀਗੜ: ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਗੇਲ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਮਹਿੰਗਾਈ ਦੇ ਵਾਧੇ ‘ਤੇ ਘੇਰਿਆ ਹੈ। ਉਹ ਪੰਜਾਬ ਕਾਂਗਰਸ ਮੁੱਖ ਦਫਤਰ ਵਿਖੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹਨ। ਪ੍ਰੈਸ ਕਾਨਫਰੰਸ ਦਾ ਸੰਚਾਲਨ ਪਾਰਟੀ ਬੁਲਾਰੇ ਪਵਨ ਖਹਿਰਾ ਵਲੋਂ ਕੀਤਾ ਗਿਆ।
ਮੁੱਖ ਮੰਤਰੀ ਭੂਪੇਸ਼ ਬਗੇਲ ਨੇ ਕਿਹਾ ਕਿ ਮਹਿੰਗਾਈ ਦੇ ਮੁਦੇ ਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਫੇਲ ਰਹੀ ਹੈ ਅਤੇ ਨਰਿੰਦਰ ਮੋਦੀ ਦਾ ਗੁਜਰਾਤ ਮਾਡਲ ਅਸਫਲ ਹੋ ਰਿਹਾ ਹੈ। ਇਸ ਲੜੀ ਵਿੱਚ, ਪਟਰੋਲ-ਡੀਜਲ ਦੇ ਰੇਟਾਂ ਨੇ ਜਿੱਥੇ ਸੇਂਚੁਰੀ ਲਗਾਈ ਹੈ।  ਜਦਕਿ ਰਸੋਈ ਗੈਸ ਦਾ ਸਿਲੰਡਰ ਇੱਕ ਹਜਾਰ ਰੁਪਏ ਨੂੰ ਪਹੁੰਚ ਚੁੱਕਾ ਹੈ। ਇਸ ਤਰ੍ਹਾਂ ਦਾਲ ਤੇ ਖਾਣੇ ਦੇ ਤੇਲਾਂ ਦਾ ਰੇਟ 100 ਤੋਂ 200 ਰੁਪਏ ਤਕ ਪਹੁੰਚਾ ਚੁੱਕੇ ਹਨ। ਇੱਥੋਂ ਤੱਕ ਕਿ ਚਾਹ ਪੱਤੀ ਤੇ ਨਮਕ ਵਰਗੀਆਂ ਵਸਤਾਂ ਦੇ ਰੇਟ ਵੀ ਆਮ ਵਿਅਕਤੀ ਦੀ ਜੇਬ ਤੋਂ ਬਾਹਰ ਹੋ ਚੁੱਕੇ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਬੀਤੇ ਸਾਲਾਂ ਚ ਭਾਜਪਾ ਦੀ ਸੰਪਤੀ ਕਰੀਬ 4800 ਕਰੋੜ ਰੁਪਏ ਪਹੁੰਚ ਚੁੱਕੀ ਹੈ। ਇਨ੍ਹਾਂ ਦੇ ਦੋਸਤਾਂ ਤਕ ਦੀ ਜਾਇਦਾਦ ਚ ਵਾਧਾ ਹੋਇਆ ਹੈ, ਜਿਹੜੇ ਅਰਬਪਤੀ ਖਰਬਪਤੀ ਬਣ ਚੁੱਕੇ ਹਨ।
ਉਨ੍ਹਾਂ ਖੁਲਾਸਾ ਕੀਤਾ ਕਿ ਡਾ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੇਲੇ ਅੰਤਰਰਾਸ਼ਟਰੀ ਪੱਧਰ ਦੇ ਕਰੂਡ ਆਇਲ ਮਹਿੰਗਾ ਹੋਣ ਦੇ ਬਾਵਜੂਦ ਦੇਸ਼ ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਚ ਵਾਧਾ ਨਹੀਂ ਹੋਇਆ ਸੀ। ਪਰ ਕੇਂਦਰ ਸਰਕਾਰ ਨੇ ਇਨ੍ਹਾਂ ਤੇ ਅਕਸਾਈਜ਼ ਡਿਊਟੀ ਲਗਾ ਕੇ ਰੇਟਾਂ ਚ ਭਾਰੀ ਵਾਧਾ ਕਰ ਦਿੱਤਾ। ਇੱਥੋਂ ਤੱਕ ਕਿ ਹੁਣ ਛੱਤੀਸਗੜ੍ਹ ਦੀ ਸਰਕਾਰ ਨੇ ਝੋਨੇ ਤੇ ਕਿਸਾਨਾਂ ਨੂੰ ਫਾਇਦਾ ਲੈਣਾ ਚਾਹਿਆ ਤਾਂ ਕੇਂਦਰ ਸਰਕਾਰ ਉਨ੍ਹਾਂ ਦੇ ਰਸਤੇ ਦਾ ਕੰਢਾ ਬਣ ਗਈ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਨਾਲ ਰਹੀ ਹੈ। ਪਾਰਟੀ ਦੀਆਂ ਸੂਬਾ ਸਰਕਾਰਾਂ ਨੇ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਬਿਲ ਪਾਸ ਕੀਤੇ ਪਰ 14 ਮਹੀਨਿਆਂ ਤੱਕ ਕੇਂਦਰ ਇਨ੍ਹਾਂ ਕਾਨੂੰਨਾਂ ਤੇ ਬੈਠਾ ਰਿਹਾ ਤੇ ਚੋਣਾਂ ਨਜ਼ਦੀਕ ਆਉਣ ਤੋਂ ਬਾਅਦ ਹੀ ਇਨ੍ਹਾਂ ਵਾਪਸ ਲਿਆ।.
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਮਾਡਲ ਜ਼ਿਕਰ ਕਰਦਿਆਂ ਕਿਹਾ ਕਿ ਇਹ ਸਮਾਜ ਦੇ ਹਰ ਵਰਗ ਦੀਆਂ ਇੱਛਾਵਾਂ ਤੇ ਆਧਾਰਿਤ ਸਭ ਦੇ ਕਲਿਆਣ ਲਈ ਬਣਿਆ ਹੈ। ਪੰਜਾਬ ਮਾਡਲ ਸਾਬਕਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਤੇ ਸੰਵਿਧਾਨ ਨਿਰਮਾਤਾ ਡਾ ਬੀ ਆਰ ਅੰਬੇਦਕਰ ਦੀਆਂ ਨੀਤੀਆਂ ਤੇ ਆਧਾਰਿਤ ਹੈ। ਇਸ ਮਾਡਲ ਨੂੰ ਤਿਆਰ ਕਰਨ ਲਈ ਡੂੰਘੀ ਰਿਸਰਚ, ਪਾਲਿਸੀ ਅਤੇ ਆਮਦਨ ਦੇ ਸਾਧਨ ਤੇ ਕੰਮ ਕੀਤਾ ਗਿਆ ਹੈ। ਇਹ ਸੀਨੀਅਰ ਆਗੂ ਰਾਹੁਲ ਗਾਂਧੀ ਸੋਚ ਤੇ ਆਧਾਰਿਤ ਤਾਂ ਜੋ ਸਾਰਿਆਂ ਵਰਗਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।
ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਵੇਲੇ ਉੱਥੋਂ ਦੇ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਨਾ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਨਾ ਹੀ ਅਧਿਆਪਕਾਂ ਨੂੰ ਪੱਕਾ ਕੀਤਾ ਗਿਆ। ਉਨ੍ਹਾਂ ਦੇ ਪੰਜਾਬ ਮਾਡਲ ਤੇ ਚ ਸਭ ਤੋਂ ਪਹਿਲਾਂ ਰੁਜ਼ਗਾਰ ਤੇ ਜੋਰ ਦਿੱਤਾ ਜਾਵੇਗਾ। ਪੰਜ ਸਾਲਾਂ ਚ ਪੰਜ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਤੇ ਕੰਮ ਕੀਤਾ ਜਾਵੇਗਾ। ਇਥੋਂ ਤਾਂ ਕਿ ਘੱਟੋ ਘੱਟ ਹਰ ਛੇ ਮਹੀਨੇ ਚ 40 ਹਜ਼ਾਰ ਤੋਂ 50 ਹਜ਼ਾਰ ਰੁਜ਼ਗਾਰ ਦਿੱਤੇ ਜਾਣਗੇ। ਸਿੱਧੂ ਨੇ ਪੰਜਾਬ ਮਾਡਲ ਦੀਆਂ ਦੂਜੀਆਂ ਖੂਬੀਆਂ ਨੂੰ ਵੀ ਮੀਡੀਆ ਸਾਹਮਣੇ ਰੱਖਿਆ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804