ਚੜ੍ਹਦਾ ਪੰਜਾਬ

August 13, 2022 11:56 PM

ਦੇਸ਼ ਭਗਤਾਂ ਨੂੰ ਪੈਦਾ ਕਰਨ ਵਾਲੇ ਹਨ ਦਿੱਲੀ ਦੇ ਸਕੂਲ : ਅਰਵਿੰਦ ਕੇਜਰੀਵਾਲ

ਜਿਸਨੂੰ ਅੱਤਵਾਦੀ ਕਹਿੰਦੇ ਹਨ, ਉਸਨੇ 12,430 ਸਮਾਰਟ ਕਲਾਸਰੂਮ ਦੇਸ਼ ਨੂੰ ਸਮਰਪਿਤ ਕੀਤੇ

ਦੇਸ਼ ਭਗਤਾਂ ਨੂੰ ਪੈਦਾ ਕਰਨ ਵਾਲੇ ਹਨ ਦਿੱਲੀ ਦੇ ਸਕੂਲ : ਅਰਵਿੰਦ ਕੇਜਰੀਵਾਲ

ਚੰਡੀਗੜ : 
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਵਿੱਚ ਨਵੇਂ 12,430 ਕਲਾਸ ਰੂਮਾਂ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਦਿੱਲੀ ਵਿੱਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ। ਨਾਲ ਹੀ ਉਹਨਾਂ ਕਿਹਾ ਕਿ ਦਿੱਲੀ ਦੀ ਸਰਕਾਰ ਅਤੇ ਮੰਤਰੀ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਕੋਈ ਵੀ ਸਰਕਾਰ ਜੋ ਵਧੀਆ ਸਕੂਲ ਜਾਂ ਹਸਪਤਾਲ ਬਣਾਉਣਾ ਚਾਹੁੰਦੀ ਹੈ ਉਹਨਾਂ ਦੀ ਮਦਦ ਕਰੇਗੀ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਸਕੂਲ ਦੇਸ਼ ਭਗਤ ਪੈਦਾ ਕਰ ਰਹੇ ਹਨ ਜੋ ਜਾਤੀ ਅਤੇ ਧਰਮ ਦੇ ਨਾਮ ‘ਤੇ ਵੋਟ ਨਹੀਂ ਦੇਣਗੇ ਸਗੋਂ ਵਿਕਾਸ ਦੇ ਨਾਮ ‘ਤੇ ਵੋਟ ਦੇਣਗੇ। ਇਸ ਮੌਕੇ ਉਹਨਾਂ ਨਾਲ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਮੌਜੂਦ ਸਨ।

ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਅਸਲ ਅਰਥਾਂ ਵਿੱਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ। ਰਾਜ ਵਿੱਚ ਸਾਨਦਾਰ ਸਕੂਲ ਅਤੇ ਕਲਾਸ ਰੂਮ ਬਣਾਏ ਜਾ ਰਹੇ ਹਨ। ਦੇਸ ਦੇ ਪ੍ਰਾਈਵੇਟ ਸਕੂਲ ਵੀ ਦਿੱਲੀ ਦੇ ਸਰਕਾਰੀ ਸਕੂਲਾਂ ਵਾਂਗ ਸਮਾਰਟ ਨਹੀਂ ਹਨ। ਉਹਨਾਂ ਕਿਹਾ ਕਿ ਪਿਛਲੇ 7 ਸਾਲਾਂ ਵਿੱਚ ਦਿੱਲੀ ਸਰਕਾਰ ਨੇ 20,000 ਤੋਂ ਵੱਧ ਨਵੇਂ ਕਲਾਸਰੂਮ ਬਣਾਏ ਜਾਂਦੇ ਹਨ ਅਤੇ ਜੇ ਤੁਸੀਂ ਰਿਕਾਰਡ ਚੈੱਕ ਕਰੋ ਤਾਂ ਪਤਾ ਲਗਦਾ ਹੈ ਕਿ ਪੂਰੇ ਦੇਸ਼ ਵਿੱਚ ਬਾਕੀ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਨੇ ਮਿਲ ਕੇ ਵੀ ਐਨੇ ਕਲਾਸਰੂਮ ਨਹੀਂ ਬਣਾਏ। ਇਸ ਸਾਲ 3 ਲੱਖ 70 ਹਜਾਰ ਬੱਚਿਆਂ ਨੇ ਦਿੱਲੀ ਦੇ ਪ੍ਰਾਈਵੇਟ ਸਕੂਲਾਂ ਤੋਂ ਆਪਣਾ ਨਾਂ ਕੱਟ ਕੇ ਸਰਕਾਰੀ ਸਕੂਲਾਂ ‘ਚ ਦਾਖਲਾ ਲਿਆ ਹੈ, ਇਹ ਇਸ ਗੱਲ ਦਾ ਸਬੂਤ ਹੈ ਕਿ ਦਿੱਲੀ ‘ਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ ਅਤੇ ਅੱਜ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਹਨ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 3 ਸਾਲ ਪਹਿਲਾਂ ਇਹ 11,000 ਕਲਾਸਰੂਮ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਅੱਜ ਉਹ ਇਹ ਕਲਾਸਰੂਮ ਦਿੱਲੀ ਦੇ ਲੋਕਾਂ ਨੂੰ ਸਮਰਪਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਕੰਮ ਅਤੇ ਵਿਕਾਸ ਕਰਨ ਦੀ ਨੀਅਤ ਹੋਵੇ ਤਾਂ ਹਰ ਵਾਰ ਵੋਟਾਂ ਦੇ ਟੀਮ ਇੱਕੋ ਜਗਾ ‘ਤੇ ਉਦਘਾਟਨ ਨਹੀਂ ਕਰਨੇ ਪੈਂਦੇ ਸਗੋਂ ਜੇਕਰ ਉਹਨਾਂ ਦੀ ਸਰਕਾਰ ਇਹ ਕੰਮ 7 ਸਾਲਾਂ ਵਿੱਚ ਕਰ ਸਕਦੀ ਹੈ ਤਾਂ ਦੇਸ਼ ਦੀਆਂ ਬਾਕੀ ਸਰਕਾਰਾਂ ਵੀ 75 ਸਾਲਾਂ ਵਿੱਚ ਕਰ ਸਕਦੀਆਂ ਸਨ। ਪਰ ਭ੍ਰਿਸ਼ਟ ਸਿਆਸਤਦਾਨਾਂ ਨੂੰ ਸਭ ਤੋਂ ਵੱਧ ਸਕੂਲਾਂ ਤੋਂ ਡਰ ਲੱਗਦਾ ਹੈ ਕਿਉਂਕਿ ਜਦੋਂ ਆਮ ਲੋਕ ਪੜ ਲਿਖ ਜਾਣਗੇ ਤਾਂ ਉਹ ਜਾਤੀ ਜਾ ਧਰਮ ਦੇ ਨਾਮ ‘ਤੇ ਵੋਟਾਂ ਨਹੀਂ ਪਾਉਣਗੇ।

ਉਨਾਂ ਦੱਸਿਆ ਕਿ ਇਨਾਂ ਸਕੂਲਾਂ ਵਿੱਚ ਆਲੀਸਾਨ ਮਲਟੀਪਰਪਜ ਹਾਲ, ਅਤਿ-ਆਧੁਨਿਕ ਲੈਬਾਰਟਰੀਆਂ ਦੇ ਨਾਲ-ਨਾਲ ਬਹੁਤ ਸਾਰੇ ਕਮਰੇ ਪੂਰੀ ਤਰਾਂ ਡਿਜੀਟਲ ਹਨ, ਜਿੱਥੇ ਕਲਾਸ ਰੂਮ ਬੋਰਡ ਵੀ ਡਿਜੀਟਲ ਹਨ। ਵੱਡੇ ਪ੍ਰਾਈਵੇਟ ਸਕੂਲਾਂ ਵਿੱਚ ਵੀ ਅਜਿਹਾ ਕੋਈ ਸਿਸਟਮ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਘੱਟੋ-ਘੱਟ ਦਿੱਲੀ ਵਿੱਚ ਤਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਸੁਪਨਾ ਪੂਰਾ ਹੋ ਰਿਹਾ ਹੈ। ਅੱਜ ਦਿੱਲੀ ਵਿੱਚ ਅਮੀਰਾਂ ਅਤੇ ਗਰੀਬਾਂ ਦੇ ਬੱਚੇ ਇਕੱਠੇ ਪੜਦੇ ਹਨ ਅਤੇ ਉਹਨਾਂ ਨੂੰ ਬਰਾਬਰ ਮੌਕੇ ਮਿਲ ਰਹੇ ਹਨ। ਸਾਡੀ ਸਰਕਾਰ ਨੇ ਬਾਬਾ ਸਾਹਿਬ ਅਤੇ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸਸਿ ਸੁਰੂ ਕਰ ਦਿੱਤੀ ਹੈ। ਅੱਜ ਸਾਰੇ ਬੱਚੇ ਇੱਥੋਂ ਦੇ ਸਕੂਲਾਂ ਵਿੱਚ ਇਕੱਠੇ ਪੜ ਰਹੇ ਹਨ। ਚਾਹੇ ਉਹ ਜੱਜ ਦਾ ਬੱਚਾ ਹੋਵੇ ਜਾਂ ਅਫਸਰ ਜਾਂ ਮਜਦੂਰ ਦਾ।

ਇਸ ਮੌਕੇ ਉਨਾਂ ਚੋਣਾਂ ਦਾ ਜਕਿਰ ਕਰਦਿਆਂ ਕਿਹਾ ਕਿ ਜਅਿਾਦਾਤਰ ਸਿਆਸੀ ਪਾਰਟੀਆਂ ਚੋਣਾਂ ਦੌਰਾਨ ਸਕੂਲ ਅਤੇ ਹਸਪਤਾਲ ਬਣਾਉਣ ਦਾ ਵਾਅਦਾ ਕਰਦੀਆਂ ਹਨ ਪਰ ਉਹ ਪੂਰਾ ਨਹੀਂ ਕਰਦੀਆਂ। ਸਾਡੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹੀ ਉਸਾਰੀ ਦਾ ਕੰਮ ਮੁਕੰਮਲ ਕਰਕੇ ਦਿਖਾ ਦਿੱਤਾ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਹੋਰ ਰਾਜ ਸਰਕਾਰਾਂ ਨੂੰ ਇਹ ਪੇਸਕਸ ਕੀਤੀ ਕਿ ਜੇਕਰ ਉਹ ਵੀ ਆਪਣੇ ਸੂਬੇ ਅੰਦਰ ਦਿੱਲੀ ਵਰਗੀ ਸਿੱਖਿਆ ਪ੍ਰਣਾਲੀ ਚਾਹੁੰਦੇ ਹਨ ਤਾਂ ਉਹ ਸੂਬਾ ਸਰਕਾਰਾਂ ਦੀ ਮਦਦ ਕਰਨ ਲਈ ਤਿਆਰ ਹਨ। ਉਹਨਾਂ ਕਿਹਾ ਕਿ ਵਿਰੋਧੀ ਦਲ ਦੇ ਆਗੂ ਅੱਜ ਉਹਨਾਂ (ਕੇਜਰੀਵਾਲ) ਨੂੰ ਅੱਤਵਾਦੀ ਕਹਿ ਰਹੇ ਹਨ ਪਰ ਉਹਨਾਂ ਲਈ ਰਾਜਨੀਤੀ ਨਹੀਂ ਦੇਸ਼ ਜ਼ਰੂਰੀ ਹੈ। ਇਸ ਲਈ ਸਰਕਾਰ ਭਾਵੇਂ ਕਾਂਗਰਸ ਦੇ ਹੋਵੇ ਜਾਂ ਬੀ.ਜੇ.ਪੀ. ਦੀ ਜੇਕਰ ਕੋਈ ਵੀ ਸੂਬਾ ਚੰਗੇ ਸਕੂਲਾਂ ਜਾਂ ਹਸਪਤਾਲਾਂ ਲਈ ਦਿੱਲੀ ਸਰਕਾਰ ਦੀ ਮਦਦ ਮੰਗੇਗਾ ਤਾਂ ਅਸੀਂ ਮਦਦ ਕਰਨ ਲਈ ਤਰਾਂ ਤਿਆਰ ਹਾਂ।

ਉਦਘਾਟਨੀ ਪ੍ਰੋਗਰਾਮ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਗਤ ਸਿੰਘ ਨੇ ‘ਇਨਕਲਾਬ ਜੰਿਦਾਬਾਦ’ ਦਾ ਨਾਅਰਾ ਦਿੱਤਾ ਸੀ ਅਤੇ ਅੱਜ ਮੈਂ ‘ਇਨਕਲਾਬ ਜੰਿਦਾਬਾਦ, ਸਿੱਖਿਆ ਇਨਕਲਾਬ ਜੰਿਦਾਬਾਦ’ ਦਾ ਨਾਅਰਾ ਦੇਣ ਜਾ ਰਿਹਾ ਹਾਂ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804