ਚੜ੍ਹਦਾ ਪੰਜਾਬ

August 11, 2022 2:55 AM

ਦੀਪ ਸਿੱਧੂ ਨੇ ਕਿਹਾ; ਗੁਰਦਾਸ ਮਾਨ ਵਾਸਤੇ ਵਾਰ ਵਾਰ ਗਲਤੀ ਕਰਕੇ ਮੁਆਫ਼ੀ ਮੰਗਣਾ : ਪੜ੍ਹੋ ਪੂਰੀ ਖ਼ਬਰ  

ਦੀਪ ਸਿੱਧੂ ਨੇ ਕਿਹਾ; ਵਾਰ ਵਾਰ ਗਲਤੀ ਕਰਕੇ ਮੁਆਫ਼ੀ ਮੰਗਣਾ  ਗੁਰਦਾਸ ਮਾਨ ਵਾਸਤੇ ਠੀਕ ਨਹੀਂ  

ਐਮੀ ਵਿਰਕ ਦਾ ਕੀਤਾ ਬਚਾਅ : ਕਿਹਾ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਮੁਸ਼ਕਲ  

ਚੜ੍ਹਦਾ ਪੰਜਾਬ ਬਿਊਰੋ / ਐਸ.ਏ.ਐਸ ਨਗਰ :    ਮੋਹਾਲੀ ਦੀਪ ਸਿੱਧੂ ਨੇ ਗੁਰਦਾਸ ਮਾਨ ਦੇ ਨਵੇਂ ਵਿਵਾਦ ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਵਾਰ ਵਾਰ ਗਲਤੀਆਂ ਕਰਕੇ ਮੁਆਫ਼ੀ ਮੰਗਣਾ ਗੁਰਦਾਸ ਮਾਨ ਵਾਸਤੇ ਠੀਕ ਗੱਲ ਨਹੀਂ ਹੈ। ਫੇਰ ਵੀ ਉਨ੍ਹਾਂ ਕਿਹਾ ਕਿ ਜਦੋਂ ਹੁਣ ਗੁਰਦਾਸ ਮਾਨ ਨੇ ਦੂਜੀ ਵਾਰ ਮੁਆਫ਼ੀ ਮੰਗ ਲਈ ਹੈ ਤਾਂ ਲੋਕਾਂ ਨੂੰ ਉਨ੍ਹਾਂ ਨੂੰ ਮੁਆਫ਼ ਕਰ ਦੇਣਾ ਚਾਹੀਦਾ ਹੈ।

ਐਮੀ ਵਿਰਕ ਵੱਲੋਂ ਅਕਸ਼ੈ ਕੁਮਾਰ ਦੀ ਕੀਤੀ ਗਈ ਫ਼ਿਲਮ ਸਬੰਧੀ ਉਨ੍ਹਾਂ ਦੀ ਹੋ ਰਹੀ ਨਿਖੇਧੀ ਬਾਰੇ ਬੀਬੀ ਸਿੱਧੂ ਨੇ ਕਿਹਾ ਕਿ  ਐਮੀ ਵਿਰਕ ਨੇ ਆਪ ਹੀ ਦੱਸਿਆ ਹੈ ਕਿ ਉਸ ਦਾ ਕੰਟਰੈਕਟ 2019 ਵਿਚ ਹੀ ਇਸ ਫ਼ਿਲਮ ਨਾਲ ਹੋ ਗਿਆ ਸੀ  ਇਸ ਲਈ ਲੋਕਾਂ ਨੂੰ ਐਮੀ ਦੀ ਮਜਬੂਰੀ ਨੂੰ ਸਮਝਣਾ ਚਾਹੀਦਾ  ਹੈ।

ਇਹ ਵੀ ਪੜ੍ਹੋ :ਸਾਂਝਾ ਮੁਲਾਜ਼ਮ ਫਰੰਟ ਦਾ ਧਰਨਾ : ਕੀਤਾ ਜਾਵੇਗਾ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਘਿਰਾਓ  

ਪੰਜਾਬ ਦੇ ਉਭਰਦੇ ਗਾਇਕ ਦੀਪ ਸਿੱਧੂ ਆਪਣੇ ਗੀਤ ਸਿਕੰਦਰ ਨੂੰ ਲਾਂਚ ਕਰਨ ਲਈ ਮੁਹਾਲੀ ਵਿਖੇ ਆਏ ਹੋਏ ਸਨ। ਉਨ੍ਹਾਂ ਦੱਸਿਆ ਕਿ ਇਹ ਗੀਤ ਰੀਅਲ ਲਾਈਫ ਤੇ ਅਧਾਰਤ ਹੈ। ਦੀਪ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੇ ਪਹਿਲਾਂ ਇਕ ਗੀਤ ਗੁਰਲੇਜ਼ ਅਖਤਰ ਨਾਲ ਵੀ ਆ ਚੁੱਕਿਆ ਹੈ। ਇਹ ਤਾਜ਼ਾ ਗੀਤ ਨਸ਼ਿਆਂ ਤੇ ਆਧਾਰਤ ਹੈ ਕਿ ਕਿਵੇਂ ਇਕ ਵਿਅਕਤੀ ਨਸ਼ਿਆਂ ਵਿੱਚ ਫਸ ਕੇ ਉਸ ਤੋਂ ਬਾਹਰ ਨਿਕਲਦਾ ਹੈ।

ਦੀਪ ਸਿੱਧੂ ਨੇ ਇਹ ਵੀ ਦੱਸਿਆ ਕਿ ਉਹ ਇਕ ਨਵੇਂ ਪ੍ਰੋਜੈਕਟ ਤੇ ਹੀ ਕੰਮ ਕਰ ਰਹੇ ਹਨ ਜਿਸ ਦੇ ਤਹਿਤ ਵਿਦੇਸ਼ ਜਾਣ ਵਾਲੇ ਨੌਜਵਾਨਾਂ ਬਾਰੇ ਵੀ ਰੀਅਲ ਲਾਈਫ ਗੀਤ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ :ਪੰਜਾਬ ਵਿੱਚ ਇੱਟਾਂ ਮਹਿੰਗੀਆਂ ਹੋਣ ਦੇ ਖਦਸ਼ੇ,  ਅਖੀਰ ਹੋਇਆ ਕਿ : ਪੜ੍ਹੋ ਪੂਰੀ ਖ਼ਬਰ  

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792