ਚੜ੍ਹਦਾ ਪੰਜਾਬ

August 13, 2022 11:54 PM

ਚੰਡੀਗੜ੍ਹ ਸੈਕਟਰ 17 ਤੋਂ ਰੋਜ਼ਾਨਾ ਪਨਬੱਸ ਦੀਆਂ 5 ਸੁਪਰ ਲਗਜ਼ਰੀ ਬੱਸਾਂ ਨਵੀਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ: ਆਰਟੀਏ ਮੋਹਾਲੀ

 

ਚੰਡੀਗੜ੍ਹ ਸੈਕਟਰ 17 ਤੋਂ ਰੋਜ਼ਾਨਾ ਪਨਬੱਸ ਦੀਆਂ 5 ਸੁਪਰ ਲਗਜ਼ਰੀ ਬੱਸਾਂ ਨਵੀਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ: ਆਰਟੀਏ ਮੋਹਾਲੀ

ਐਸ ਏ ਐਸ ਨਗਰ :

ਰੀਜ਼ਨਲ ਟਰਾਂਸਪੋਰਟ ਅਥਾਰਟੀ ਮੋਹਾਲੀ ਪਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵਿਸ਼ੇਸ਼ ਪਹਿਲਕਦਮੀ ਸਦਕਾ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਲਈ 15 ਜੂਨ ਤੋਂ ਸੁਪਰ ਲਗਜ਼ਰੀ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਚੰਡੀਗੜ੍ਹ ਸੈਕਟਰ 17 ਬੱਸ ਅੱਡੇ ਤੋਂ ਵੀ ਪਹਿਲੇ ਦਿਨ ਪੰਜ ਬੱਸਾਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ
ਨਵੀਂ ਦਿੱਲੀ ਹਵਾਈ ਲਈ ਰਵਾਨਾ ਹੋਣਗੀਆਂ।

ਉਨ੍ਹਾਂ ਦੱਸਿਆ ਪਹਿਲੀ ਬੱਸ ਸਵੇਰੇ 7.35 ਵਜੇ ਚੰਡੀਗੜ੍ਹ ਸੈਕਟਰ 17 ਤੋਂ ਚਲ ਕੇ ਨਵੀਂ ਦਿੱਲੀ ਹਵਾਈ ਅੱਡੇ ‘ਤੇ ਦੁਪਹਿਰ 2.15 ਵਜੇ ਪੁੱਜ ਜਾਵੇਗੀ , ਦੂਜੀ ਸਵੇਰੇ 9.50 ਵਜੇ ਤੇ ਚਲ ਕੇ ਸ਼ਾਮੀ 4.30 ਵਜੇ ਪੁੱਜੇਗੀ, ਤੀਜੀ 1.40 ਵਜੇ ਚਲ ਕੇ ਰਾਤੀ 9.00 ਵਜੇ, ਚੋਥੀ ਸ਼ਾਮੀ 4.35 ਵਜੇ ਚਲ ਕੇ ਰਾਤੀ 10.45 ਵਜੇ ਪੁੱਜ ਜਾਵੇਗੀ ਅਤੇ ਪੰਜਵੀਂ ਸ਼ਾਮੀ 5.50 ਵਜੇ ਚਲ ਕੇ ਰਾਤੀ 12.30 ਵਜੇ ਨਵੀਂ ਦਿੱਲੀ ਹਵਾਈ ਅੱਡੇ ਵਿਖੇ ਪੁੱਜ ਜਾਵੇਗੀ ।

ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਹਵਾਈ ਅੱਡੇ ਤੋਂ ਵੀ ਬੱਸਾਂ ਸੈਕਟਰ 17 ਚੰਡੀਗੜ੍ਹ ਲਈ ਦੁਪਹਿਰ 2.45 ਵਜੇ, ਰਾਤੀ 8.50 ਵਜੇ,ਰਾਤੀ 10.45 ਵਜੇ, ਰਾਤੀ 11.40 ਵਜੇ ਅਤੇ ਰਾਤੀ 1 ਵਜੇ ਚਲਣਗੀਆ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਦਾ ਕਿਰਾਇਆ 830 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਸ ਦੀ ਬੂਕਿੰਗ ਆਨਲਾਈਨ www.punbusonline.com ,www.travelyaari.com ਤੇ ਕੀਤੀ ਜਾ ਸਕਦੀ ਹੈ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ 0172-2704023, 0172-2606672 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਆਰ ਟੀ ਏ ਮੋਹਾਲੀ ਨੇ ਨਵੀਂ ਦਿੱਲੀ ਹਵਾਈ ਅੱਡੇ ਜਾਣ ਵਾਲੀਆਂ ਸਵਾਰੀਆਂ ਅਤੇ ਐਨ.ਆਰ.ਆਈਜ. ਸਮੇਤ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਹੈ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804