ਚੜ੍ਹਦਾ ਪੰਜਾਬ

August 14, 2022 12:14 AM

ਕੱਚੇ ਅਧਿਆਪਕਾਂ ਵੱਲੋਂ ਰੈਲੀ ਦੀਆਂ ਤਿਆਰੀਆ ਮੁਕੰਮਲ, ਮੁੱਖ ਮੰਤਰੀ ਨੂੰ ਭੇਜਿਆ ਸੱਦਾ ਪੱਤਰ

ਕੱਚੇ ਅਧਿਆਪਕ ਵੱਲੋਂ ਮੁਹਾਲੀ ਰੈਲੀ ਦੀਆਂ ਤਿਆਰੀਆ ਮੁਕੰਮਲ

ਮਾਣਯੋਗ ਮੁੱਖ ਮੰਤਰੀ ਸਮੇਤ ਸਿਖਿਆ ਮੰਤਰੀ ਜੀ ਨੂੰ ਰੈਲੀ ਚ ਸ਼ਾਮਿਲ ਹੋਣ ਲਈ ਭੇਜਿਆ ਸੱਦਾ ਪੱਤਰ

ਮੋਹਾਲੀ : 
ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ 30 ਅਪ੍ਰੈਲ ਨੂੰ ਮੁਹਾਲੀ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆ ਮੁਕੰਮਲ ਕਰ ਲਈਆ ਗਈਆ ਹਨ।ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਮਾਣਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਮਾਨ ਜੀ ਸਮੇਤ ਸਿਖਿਆ ਮੰਤਰੀ ਸ.ਗੁਰਮੀਤ ਸਿੰਘ ਹੇਅਰ ਜੀ ਨੂੰ ਲਿਖਤੀ ਸੱਦਾ ਪੱਤਰ ਭੇਜਿਆ ਗਿਆ ਹੈ ਤਾ ਜੋ ਉਹ ਖੁਦ ਕੱਚੇ ਅਧਿਆਪਕਾ ਦੀ ਪੀੜ੍ਹਾ ਨੂੰ ਹੱਲ ਕਰਨ ਲਈ ਪੁੱਜਣ ਜਿਵੇ ਵੋਟਾਂ ਤੋਂ ਪਹਿਲਾ ਸੁਣਦੇ ਸਨ, ਜੇਕਰ 27 ਨਵੰਬਰ 2021 ਨੂੰ ਕੱਚੇ ਅਧਿਆਪਕਾ ਦੇ ਧਰਨੇ ਦੌਰਾਨ ਸਮੂਹ ਆਮ ਆਦਮੀ ਪਾਰਟੀ ਦੇ ਆਗੂ ਸ਼ਾਮਿਲ ਹੋ ਸਕਦੇ ਹਨ ਤਾ ਹੁਣ ਉਹਨਾਂ ਹੀ ਕੱਚੇ ਅਧਿਆਪਕਾ ਤੋਂ ਦੂਰੀ ਕਿਉ ਬਣਾਈ ਹੋਈ ਹੈ।

 

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਜੁਝਾਰ ਸਿੰਘ ਸੰਗਰੂਰ ਨੇ ਦੱਸਿਆ ਕਿ ਰੈਲੀ ਵਿੱਚ ਵੱਡੀ ਗਿਣਤੀ ਚ ਸਿਖਿਆ ਪ੍ਰੋਵਾਈਡਰ, ਈ.ਜੀ.ਐਸ, ਐਸ.ਟੀ.ਆਰ, ਏ.ਆਈ.ਈ,ਆਈ. ਈ .ਵੀ ਸਾਥੀ ਆਪਣੇ ਹੱਕਾ ਲਈ ਅਵਾਜ਼ ਬੁਲੰਦ ਕਰਨ ਲਈ ਵੱਖ ਵੱਖ ਸਾਧਨਾ ਰਾਂਹੀ ਪੰਜਾਬ ਦੇ ਹਰੇਕ ਖੇਤਰ ਤੋਂ ਸਾਮਿਲ ਹੋ ਕੇ ਆਪਣੀ ਮੰਗ ਮੁੱਖ ਮੰਤਰੀ, ਸਿਖਿਆ ਮੰਤਰੀ ਤੱਕ ਪੁੱਜਦੀ ਹਰ ਹਾਲ ਚ ਕਰਨਗੇ ਤੇ ਤਨਖਾਹ ਵਾਧਾ ਲਾਗੂ ਕਰਵਾਉਣਗੇ। ਨਿਗੂਣੀਆਂ ਤਨਖਾਹਾ ਤੋਂ ਤੰਗ ਕੱਚੇ ਅਧਿਆਪਕ ਹੁਣ ਹੋਰ ਆਰਥਿਕ ਸ਼ੋਸ਼ਣ ਬਰਦਾਸ਼ਤ ਨਹੀ ਕਰਨਗੇ। ਇਸ ਸਮੇਂ ਸਮੂਹ ਸਹਿਯੋਗੀ ਨਿਰਪੱਖ ਮੀਡੀਆ ਕਰਮੀਆ ਸਮੇਤ ਭਰਾਤਰੀ ਜਥੇਬੰਦੀਆ ਨੂੰ ਸਹਿਯੋਗ ਲਈ ਮੁਹਾਲੀ ਸਿਖਿਆ ਭਵਨ ਸਾਹਮਣੇ ਪੁੱਜਣ ਲਈ ਬੇਨਤੀ ਕੀਤੀ ਜਾਦੀ ਹੈ।

 

ਇਸ ਸਮੇਂ ਸਟੇਟ ਕਨਵੀਨਰ ਅਜਮੇਰ ਸਿੰਘ ਔਲਖ, ਦਵਿੰਦਰ ਸੰਧੂ ਜਸਵੰਤ ਪੰਨੂੰ ਸਮੇਤ ਸਟੇਟ ਆਗੂ ਨਵਦੀਪ ਬਰਾੜ ਗੁਰਚਰਨ ਸਿੰਘ ਵੀਰਪਾਲ ਸਿੰਘ ਸਤਿੰਦਰ ਸਿੰਘ ਗੁਰਪ੍ਰੀਤ ਸੰਧੂ ਕੁਲਦੀਪ ਸਿੰਘ ਬੱਡੂਵਾਲ ਬੇਅੰਤ ਸਿੰਘ ਕੁਲਵਿੰਦਰ ਸਿੰਘ ਨਾੜੂ ਮਹੇਸ਼ਇੰਦਰ ਸਿੰਘ ਆਦਿ ਸਾਥੀ ਹਾਜਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804