ਚੜ੍ਹਦਾ ਪੰਜਾਬ

August 13, 2022 11:06 PM

ਕੇਜਰੀਵਾਲ ਅਤੇ ਭਗਵੰਤ ਮਾਨ ਨੇ ਜੋ ਕਿਹਾ ਉਹ ਕਰ ਵਿਖਾਇਆ : ਕੁਲਵੰਤ ਸਿੰਘ

 

300 ਯੂਨਿਟ ਬਿਜਲੀ ਮੁਆਫ਼ ਕਰਨ ਦਾ ਐਲਾਨ

ਮੋਹਾਲੀ :
ਮੋਹਾਲੀ 3 ਬੀ 2 ਦੀ ਮਾਰਕੀਟ ਚ ਆਪ ਪਾਰਟੀ ਭਗਵੰਤ ਮਾਨ ਵੱਲੋਂ ਕੀਤੇ ਗਏ ਐਲਾਨ ਦੀ ਖੁਸ਼ੀ ਵਿਚ ਲੱਡੂ ਵੰਡੇ ਗਏ ਹਨ । ਮੁਹਾਲੀ ਹਲਕੇ ਦੇ ਵਿਧਾਇਕ ਨੇ ਕਿਹਾ ਕਿ ਆਪ ਵੱਲੋਂ ਪੰਜਾਬ ਦੀ ਜਨਤਾ ਨੂੰ ਜੋ ਵਾਅਦਾ ਕੀਤਾ ਗਿਆ ਸੀ ,ਉਹ ਅੱਜ ਪੂਰਾ ਹੋ ਗਿਆ ਹੈ । ਆਪ ਵੱਲੋਂ ਪੰਜਾਬ ਵਿੱਚ ਬਿਜਲੀ ਦੀ 300 ਯੂਨਿਟ ਮਾਫ ਕਰਨ ਦਾ ਐਲਾਨ ਕੀਤਾ ਗਿਆ ਹੈ ।

ਕੁਲਵੰਤ ਸਿੰਘ ਨੇ ਕਿਹਾ ਕਿ ਇਨ੍ਹਾਂ ਗਰੰਟੀਆਂ ਨੂੰ ਲਾਗੂ ਕਰਨ ਦੇ ਲਈ ਆਪ ਦੀ ਸਰਕਾਰ ਵੱਲੋਂ ਵਿਸਥਾਰਤ ਰਿਪੋਰਟ ਤਿਆਰ ਕੀਤੀ ਜਾ ਚੁੱਕੀ ਹੈ ।  300 ਯੂਨਿਟ ਬਿਜਲੀ ਮੁਆਫ਼ ਕਰਨ ਦੇ ਨਾਲ ਪੰਜਾਬ ਭਰ ਦੇ ਖ਼ਾਸ ਕਰਕੇ ਮਿਹਨਤਕਸ਼ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ।

ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਨ੍ਹਾਂ ਵੱਲੋਂ ਇਸ ਬਿਜਲੀ ਮੁਆਫ ਸੰਬੰਧੀ ਕੀਤੇ ਗਏ ਐਲਾਨ ਨਾਲ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਚੁੱਪੀ ਧਾਰ ਲਈ ਹੈ.

ਇਸ ਮੌਕੇ ਡਾ. ਸਨੀ ਆਹਲੂਵਾਲੀਆ ,ਮੈਡਮ ਪ੍ਰਭਜੋਤ ਕੌਰ ਜਨਰਲ ਸਕੱਤਰ ਮੋਹਾਲੀ ਆਪ ,ਪ੍ਰਭਜੋਤ ਕੌਰ ਜੋਤੀ ਸਟੇਟ ਜਨਰਲ ਸਕੱਤਰ ਪੰਜਾਬ ,ਸੁਖਦੇਵ ਸਿੰਘ ਪਟਵਾਰੀ ,ਜਸਪਾਲ ਸਿੰਘ ਮਟੌਰ , ਸਾਬਕਾ ਕੌਂਸਲਰ- ਗੁਰਮੁੱਖ ਸਿੰਘ ਸੋਹਲ ,ਅਵਤਾਰ ਸਿੰਘ ਮੌਲੀ ,ਆਰ ਪੀ ਸ਼ਰਮਾ , ਰਾਜੀਵ ਵਸ਼ਿਸ਼ਟ,ਅਕਵਿੰਦਰ ਸਿੰਘ ਗੋਸਲ ਅਤੇ ਹਰਵਿੰਦਰ ਸਿੰਘ ਮੁਹਾਲੀ ਹਾਜ਼ਰ ਸਨ ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804