ਚੜ੍ਹਦਾ ਪੰਜਾਬ

August 14, 2022 1:07 AM

ਕਿਸਾਨ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਬੱਚਾ ਅਭਿਜੋਤ ਸਿੰਘ ਵੀ ਹੋਇਆ ਆਪ ਦਾ

ਕਿਸਾਨ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਬੱਚਾ ਅਭਿਜੋਤ ਸਿੰਘ ਵੀ ਹੋਇਆ ਆਪ ਦਾ

ਕੁਲਵੰਤ ਸਿੰਘ ਨੂੰ ਵਿਧਾਇਕ ਬਣਾਉਣ ਲਈ ਕਰਾਂਗਾ ਘਰ- ਘਰ ਜਾ ਕੇ ਪ੍ਰਚਾਰ : ਅਭਿਜੋਤ ਸਿੰਘ

ਮੋਹਾਲੀ  :

ਕਿਸਾਨ ਸੰਘਰਸ਼ ਦੇ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲਾ ਨੰਨ੍ਹਾ ਬੱਚਾ- ਅਭਿਜੋਤ ਸਿੰਘ ਅੱਜ ਕੁਲਵੰਤ ਸਿੰਘ ਉਮੀਦਵਾਰ ਵਿਧਾਨ ਸਭਾ ਹਲਕਾ ਮੁਹਾਲੀ ਦੀ ਮੌਜੂਦਗੀ ਦੇ ਵਿੱਚ ਬਕਾਇਦਾ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਆਪ ਪਾਰਟੀ ਵਿੱਚ ਸ਼ਾਮਲ ਹੋ ਗਿਆ । ਇਸ ਮੌਕੇ ਤੇ ਅਭਿਜੋਤ ਸਿੰਘ ਨੇ ਸਪੱਸ਼ਟ ਕਿਹਾ ਕਿ ਉਹ ਕੁਲਵੰਤ ਸਿੰਘ ਨੂੰ ਮੁਹਾਲੀ ਹਲਕੇ ਦਾ ਵਿਧਾਇਕ ਬਣਾਉਣ ਦੇ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ ਅਤੇ ਮੁਹਾਲੀ ਸ਼ਹਿਰ ਅਤੇ ਪਿੰਡਾਂ ਵਿੱਚ ਘਰ- ਘਰ ਜਾ ਕੇ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਕੁਲਵੰਤ ਸਿੰਘ ਦੇ ਹੱਕ ਵਿਚ ਵੋਟ ਭੁਗਤਾਉਣ ਦੇ ਲਈ ਸੁਨੇਹਾ ਦੇਣਗੇ । ਅਭਿਜੋਤ ਸਿੰਘ ਨੇ ਕਿਹਾ ਕਿ ਉਹ ਮੁਹਾਲੀ ਹਲਕੇ ਦਾ ਵਿਧਾਇਕ ਕੁਲਵੰਤ ਸਿੰਘ ਨੂੰ ਅਤੇ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੀ ਵੇਖਣਾ ਚਾਹੁੰਦੇ ਹਨ ਅਤੇ ਸਮੁੱਚੇ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਕੇਜਰੀਵਾਲ ਦਿੱਲੀ ਮਾਡਲ ਵੱਲ ਲੱਗਿਆਂ ਹੋਈਆਂ ਹਨ ਅਤੇ ਸਭ ਲੋਕ ਰਵਾਇਤੀ ਪਾਰਟੀਆਂ ਦੀ ਥਾਂ ਤੇ ਆਪ ਨੂੰ ਪੰਜਾਬ ਵਿੱਚ ਇੱਕ ਮੌਕਾ ਜ਼ਰੂਰ ਦੇਣਾ ਚਾਹੁੰਦੇ ਹਨ । ਅਭਿਜੋਤ ਸਿੰਘ ਦੇ ਆਪ ਵਿੱਚ ਸ਼ਾਮਲ ਹੋਣ ਤੇ ਸਵਾਗਤ ਕਰਦਿਆਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਅਭਿਜੋਤ ਸਿੰਘ ਨੇ ਕਿਸਾਨ ਮੋਰਚੇ ਦੇ ਦੌਰਾਨ ਦਿੱਲੀ ਵਿੱਚ ਸ਼ਲਾਘਾਯੋਗ ਭੂਮਿਕਾ ਅਦਾ ਕੀਤੀ ਅਤੇ ਜਿਸ ਤਰ੍ਹਾਂ ਇਸ ਸੰਘਰਸ਼ ਦੇ ਦੌਰਾਨ ਉਸ ਨੂੰ ਪੁਲੀਸ ਵੱਲੋਂ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹ ਸਭ ਕੁਝ ਉਸ ਨੇ ਕਿਸ ਤਰ੍ਹਾਂ ਝੇਲਿਆ,ਇਹ ਬੜੀ ਵੱਡੀ ਗੱਲ ਹੈ ।ਇੰਨੀ ਛੋਟੀ ਉਮਰ ਦੇ ਵਿਚ ਇਸ ਨੰਨ੍ਹੇ ਬੱਚੇ ਅਭਿਜੋਤ ਸਿੰਘ ਵੱਲੋਂ ਕਿਸਾਨੀ ਸੰਘਰਸ਼ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੇ ਚਲਦਿਆਂ ਅਭਿਜੋਤ ਸਿੰਘ ਸਮੁੱਚੀ ਕਾਇਨਾਤ ਵਿਚ ਜਾਣਿਆਂ ਪਛਾਣਿਆਂ ਨਾਂ ਬਣ ਚੁੱਕਾ ਹੈ ਅਤੇ ਹੁਣ ਅਭਿਜੋਤ ਸਿੰਘ ਆਪ ਦੇ ਹੱਕ ਵਿਚ ਘਰ- ਘਰ ਜਾ ਕੇ ਪ੍ਰਚਾਰ ਕਰਨ ਦਾ ਤਹੱਈਆ ਕਰ ਬੈਠਾ ਹੈ । ਕੁਲਵੰਤ ਸਿੰਘ ਨੇ ਕਿਹਾ ਕਿ ਨੰਨ੍ਹੇ ਬੱਚੇ ਵੱਲੋਂ ਜਿਸ ਤਰ੍ਹਾਂ ਮੋਹਾਲੀ ਸ਼ਹਿਰ ਵਿਚ ‘ਆਪ’ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾਵੇਗਾ ਉਸ ਨਾਲ ਉਨ੍ਹਾਂ ਦੀ ਚੋਣ ਮੁਹਿੰਮ ਹੋਰ ਉਚਾਈਆਂ ਛੋਹੇਗੀ । ਇਸ ਮੌਕੇ ਤੇ ਸਟੇਟ ਐਵਾਰਡੀ -ਫੂਲਰਾਜ ਸਿੰਘ, ਸੀਨੀਅਰ ਨੇਤਾ ਆਪ- ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ ਸੋਹਾਣਾ , ਅਕਵਿੰਦਰ ਸਿੰਘ ਗੋਸਲ ਵੀ ਹਾਜ਼ਰ ਸਨ ।

 

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804