ਚੜ੍ਹਦਾ ਪੰਜਾਬ

August 17, 2022 6:44 PM

ਉਦਯੋਗਿਕ ਕਾਮਿਆਂ ਨੂੰ ਭਾਰੀ ਰਾਹਤ, 300 ਪਰਿਵਾਰਾਂ ਨੂੰ ਲੀਜ਼ ਵਾਲੇ ਮਕਾਨਾਂ ਦਾ ਮਿਲਿਆ ਮਾਲਕਾਨਾ ਹੱਕ  

ਮੁਹਾਲੀ ਬਣਿਆ ਨਵਾਂ ਬਲਾਕ, 73 ਪਿੰਡ ਕੀਤੇ ਸ਼ਾਮਲ , ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤਾ ਧੰਨਵਾਦ  

 

ਮੋਹਾਲੀ :  ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮੋਹਾਲੀ ਦੇ ਫੇਜ਼ 1 ਅਤੇ ਫੇਜ਼ 6 ਵਿਚ ਸਰਕਾਰ ਨੇ ਉਦਯੋਗਿਕ ਕਾਮਿਆਂ ਲਈ ਮਕਾਨ ਬਣਾਏ ਸਨ ਜੋ ਕਿ ਇਨ੍ਹਾਂ ਪਰਿਵਾਰਾਂ ਨੂੰ ਲੀਜ਼ ਤੇ ਮਿਲੇ ਹੋਏ ਸਨ।  ਉਨ੍ਹਾਂ ਕਿਹਾ ਕਿ ਇਨ੍ਹਾਂ ਪਰਿਵਾਰਾਂ ਉਤੇ ਹਮੇਸ਼ਾ ਹੀ ਇਨ੍ਹਾਂ ਮਕਾਨਾਂ ਨੂੰ ਖਾਲੀ ਕਰਨ ਦੀ ਤਲਵਾਰ ਲਟਕੀ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਸਰਦਾਰ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਦੇ ਯਤਨਾਂ ਸਦਕਾ ਕੈਬਨਿਟ ਮੀਟਿੰਗ ਵਿੱਚ ਪਾਸ ਕਰ ਕੇ ਇਨ੍ਹਾਂ 300 ਦੇ ਲਗਪਗ ਪਰਿਵਾਰਾਂ ਨੂੰ ਮਾਲਕਾਨਾ ਹੱਕ ਦੇ ਕੇ  ਇਹ ਤਲਵਾਰ ਸਦਾ ਲਈ ਹਟਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੱਤਵਾਂ ਰੋਜ਼ਗਾਰ ਮੇਲਾ 9 ਤੋਂ 17 ਸਤੰਬਰ ਤੱਕ

ਇਸ ਦੇ ਨਾਲ ਹੀ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁਹਾਲੀ ਨੂੰ ਨਵਾਂ ਬਲਾਕ ਬਣਾਏ ਜਾਣ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਹ ਕਾਂਗਰਸ ਦੀਆਂ ਸਰਕਾਰਾਂ ਹੀ ਹਨ ਜਿਨ੍ਹਾਂ ਨੇ ਮੋਹਾਲੀ ਨੂੰ ਹਮੇਸ਼ਾ ਵਿਕਾਸ ਅਤੇ ਤਰੱਕੀ ਦੀਆਂ ਲੀਹਾਂ ਤੇ ਤੋਰਿਆ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਨਗਰ ਪੰਚਾਇਤ ਤੇ ਨਗਰ ਕੌਂਸਲ ਕਾਂਗਰਸ ਸਰਕਾਰ ਦੇ ਰਾਜ ਵਿੱਚ ਬਣੀ, ਫਿਰ ਸਬ ਡਿਵੀਜ਼ਨ ਵੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਬਣੀ, ਜ਼ਿਲ੍ਹਾ ਮੁਹਾਲੀ ਵੀ ਕਾਂਗਰਸ ਸਰਕਾਰ ਦੇ ਰਾਜ ਵਿੱਚ ਬਣਿਆ  ਅਤੇ ਹੁਣ ਵੱਖਰਾ ਬਲਾਕ ਵੀ ਕਾਂਗਰਸ ਸਰਕਾਰ ਦੇ ਰਾਜ ਵਿਚ ਹੀ ਬਣਾਇਆ ਗਿਆ ਜੋ ਮੁਹਾਲੀ ਵਾਸੀਆਂ ਵਾਸਤੇ ਵੱਡੇ ਮਾਣ ਦੀ ਗੱਲ ਹੈ ।

ਇਹ ਵੀ ਪੜ੍ਹੋ : ਪਿੰਡਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ: ਸਿੱਧੂ

ਉਨ੍ਹਾਂ ਕਿਹਾ ਕਿ ਬਲਾਕ ਖਰੜ ਵਿਚ ਪੈਂਦੇ 66 ਪਿੰਡਾਂ ਅਤੇ ਮਾਜਰੀ ਬਲਾਕ ਦੇ 7 ਪਿੰਡਾਂ ਨੂੰ ਬਲਾਕ ਮੁਹਾਲੀ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖਰੜ ਬਲਾਕ ਬਹੁਤ ਵੱਡਾ  ਹੋਣ ਕਾਰਨ ਲੋਕਾਂ ਦੇ ਕੰਮਾਂ ਕਾਰਾਂ ਵਿੱਚ ਬਹੁਤ ਸਮਾਂ ਲੱਗਦਾ ਸੀ ਅਤੇ ਮੁਸ਼ਕਲ ਪੇਸ਼ ਆਉਂਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਪਿੰਡਾਂ ਦੇ ਪੰਚਾਂ ਸਰਪੰਚਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਹੋਣ ਕਾਰਨ ਡੀਡੀਪੀਓ ਮੋਹਾਲੀ ਵਿਚ ਤਾਇਨਾਤ ਹੈ  ਅਤੇ ਹੁਣ ਇੱਥੇ ਹੀ ਬਲਾਕ ਬਣਨ ਨਾਲ ਇਸ ਦਾ ਪੂਰਾ ਫ਼ਾਇਦਾ ਲੋਕਾਂ ਨੂੰ ਹਾਸਲ ਹੋਏਗਾ। ਨਵਾਂ ਬਲਾਕ ਬਣਨ ਨਾਲ ਇੱਥੇ ਨਵਾਂ ਚੇਅਰਮੈਨ ਵਾਈਸ ਚੇਅਰਮੈਨ ਵੀ ਬਣੇਗਾ ਤੇ ਮਾਰਕੀਟ ਕਮੇਟੀ ਵੀ ਨਵੀਂ ਬਣੇਗੀ ਜਿਸ ਨਾਲ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਸਹੂਲਤ ਮਿਲੇਗੀ।

ਇਹ ਵੀ ਪੜ੍ਹੋ : ਹੈਜ਼ੇ ਤੋਂ ਬਚਣ ਲਈ ਅਹਿਮ ਉਪਾਅ ਹੈ ਇਹ, ਪੜ੍ਹੋ ਕਿ ਕਿਹਾ ਸਿਹਤ ਮੰਤਰੀ ਨੇ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014819