ਚੜ੍ਹਦਾ ਪੰਜਾਬ

August 14, 2022 12:58 PM

ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਅਤੇ ਲੋੜਵੰਦਾਂ ਦੀ ਮਦਦ ਤੋਂ ਵੱਡਾ ਕੋਈ ਕਰਮ ਨਹੀਂ : ਕੁਲਵੰਤ ਸਿੰਘ

ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਅਤੇ ਲੋੜਵੰਦਾਂ ਦੀ ਮਦਦ ਤੋਂ ਵੱਡਾ ਕੋਈ ਕਰਮ ਨਹੀਂ -ਕੁਲਵੰਤ ਸਿੰਘ

 

ਫੇਜ਼ ਗਿਆਰਾਂ ਮੁਹਾਲੀ ਵਿੱਚ ਆਜ਼ਾਦ ਗਰੁੱਪ ਨੇ ਲੋੜਵੰਦ ਲੋਕਾਂ ਨੂੰ ਵੰਡੇ ਕੱਪੜੇ

ਮੋਹਾਲੀ  :   ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਅਤੇ ਲੋੜਵੰਦਾਂ ਦੀ ਮਦਦ ਤੋਂ ਵੱਡਾ ਕੋਈ ਕਰਮ ਨਹੀਂ । ਜੇ ਇਨਸਾਨ ਹੋ ਕੇ ਹੀ ਬੰਦਾ ਕਿਸੇ ਲੋੜਵੰਦ ਦੇ ਕੰਮ ਨਾ ਆਵੇ ਫਿਰ ਇਨਸਾਨੀਅਤ ਕਿਸ ਕੰਮ ਦੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੁਹਾਲੀ ਮਿਉਂਸਪਲ ਕਾਰਪੋਰੇਸ਼ਨ ਦੇ ਸਾਬਕਾ ਮੇਅਰ ਅਤੇ ਆਜ਼ਾਦ ਗਰੁੱਪ ਦੇ ਮੁਖੀ ਸਰਦਾਰ ਕੁਲਵੰਤ ਸਿੰਘ ਨੇ ਫੇਜ਼ 11 ਵਿਖੇ ਪਹੁੰਚੇ ਤੇ ਝੁੱਗੀਆਂ ਚ ਰਹਿੰਦੇ ਗਰੀਬ ਤੇ ਲੋਡ਼ਵੰਦਾਂ ਨੂੰ ਕੱਪਡ਼ੇ ਵੰਡ ਸਮਾਗਮ ਦੌਰਾਨ ਕੀਤਾ । ਇਸ ਮੌਕੇ ਉਨ੍ਹਾਂ ਨਾਲ ਆਜ਼ਾਦ ਗਰੁੱਪ ਦੇ ਹੋਰ ਮੈਂਬਰ ਵੀ ਹਾਜ਼ਰ ਸਨ ।ਦੱਸਣਾ ਬਣਦਾ ਹੈ ਕਿ ਆਜ਼ਾਦ ਗਰੁੱਪ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਲਗਾਤਾਰ ਆਪਣਾ ਕੰਮ ਕੀਤੇ ਜਾ ਰਹੇ ਹਨ ।

 

ਪਹਿਲਾਂ ਵੀ ਆਜ਼ਾਦ ਗਰੁੱਪ ਵੱਲੋਂ ਬਹੁਤ ਸਾਰੇ ਸਮਾਜ ਭਲਾਈ ਦੇ ਕੰਮ ਕੀਤੇ ਗਏ ਹਨ ਤੇ ਅਗਾਂਹ ਵੀ ਇਸੇ ਤਰ੍ਹਾਂ ਜਾਰੀ ਰਹੇਗਾ । ਮੋਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਹਮੇਸ਼ਾਂ ਲੋਕਾਂ ਦੇ ਭਲੇ ਲਈ ਤਿਆਰ ਰਹਿੰਦੇ ਹਨ । ਫਿਰ ਭਾਵੇਂ ਉਹ ਖੇਡ ਦੇ ਮੈਦਾਨਾਂ ਦੀ ਨਿੱਘਰਦੀ ਹਾਲਤ ਚ ਸੁਧਾਰ ਕਰਨਾ ਹੋਵੇ ਜਾਂ ਫਿਰ ਨੇੜਲੇ ਪਿੰਡਾਂ ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰਨਾ ਹੋਵੇ ।ਆਜ਼ਾਦ ਗਰੁੱਪ ਹਮੇਸ਼ਾ ਮਦਦ ਲਈ ਅੱਗੇ ਰਹਿੰਦਾ ਹੈ । ਇਸੇ ਲੜੀ ਤਹਿਤ ਅੱਜ ਅੱਜ ਇਹ ਕੱਪੜੇ ਵੰਡ ਸਮਾਗਮ ਆਜ਼ਾਦ ਗਰੁੱਪ ਵੱਲੋਂ ਮੁਹਾਲੀ ਦੇ ਫੇਜ਼ 11 ਵਿਚ ਝੁੱਗੀਆਂ ਚ ਰਹਿੰਦੇ ਗਰੀਬ ਤੇ ਲੋਡ਼ਵੰਦਾਂ ਲੋਕਾਂ ਲਈ ਕੱਪੜੇ ਵੰਡ ਸਮਾਗਮ ਕਰਵਾਇਆ ਗਿਆ ।

 

ਇਸ ਮੌਕੇ ਉਨ੍ਹਾਂ ਨੇ ਇਨ੍ਹਾਂ ਲੋੜਵੰਦਾਂ ਨੂੰ ਇਹ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿਚ ਉਹ ਉਨ੍ਹਾਂ ਨੂੰ ਰਹਿਣ ਲਈ ਛੱਤ ਅਤੇ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਉਣਗੇ ।

ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਆਜ਼ਾਦ ਗਰੁੱਪ ਵੱਲੋਂ ਜਿਸ ਤਰ੍ਹਾਂ ਪਹਿਲਾਂ ਮੋਹਾਲੀ ਸ਼ਹਿਰ ਦੇ ਲੋਕਾਂ ਲਈ ਵੱਖ – ਵੱਖ ਜ਼ਰੂਰਤਾਂ ਪੂਰੀਆਂ ਕੀਤੀਆਂ ਗਈਆਂ ਹਨ ,ਇਸੇ ਤਰ੍ਹਾਂ ਉਹ ਹੋਰ ਵੀ ਹਰ ਤਰ੍ਹਾਂ ਦੇ ਸਮਾਜ ਸੇਵਾ ਦੇ ਕੰਮ ਲਗਾਤਾਰ ਕਰਦੇ ਰਹਿਣਗੇ ।ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ ਆਜ਼ਾਦ ਗਰੁੱਪ ਵੱਲੋਂ ਅਗਾਂਹ ਵੀ ਕੱਪਡ਼ੇ ਵੰਡਣ ਦਾ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ ।

 

ਉਨ੍ਹਾਂ ਨੇ ਲੋੜਵੰਦਾਂ ਨੂੰ ਇਹ ਭਰੋਸਾ ਦਿਵਾਇਆ ਕਿ ਆਜ਼ਾਦ ਗਰੁੱਪ ਹਮੇਸ਼ਾਂ ਹਰ ਮੁਸ਼ਕਿਲ ਮੁਹਾਲੀ ਸ਼ਹਿਰ ਦੇ ਨਿਵਾਸੀਆਂ ਨਾਲ ਹਰ ਸਮੇਂ ਖੜ੍ਹਾ ਹੈ ਅਤੇ ਹਰ ਮੁਸ਼ਕਲ ਵਿਚ ਸਾਥ ਦੇਵੇਗਾ ।

ਇਸ ਮੌਕੇ ਵਿਸ਼ੇਸ਼ ਤੌਰ ਤੇ ਧੀਰਜ ਕੁਮਾਰ ਗੋਰੀ , ਓਮ ਪ੍ਰਕਾਸ਼ ਪ੍ਰਧਾਨ ਅੰਬ ਸਾਹਿਬ ਕਲੋਨੀ , ਧਨੀਜੈ ਕੁਮਾਰ, ਕੁਆਰਕ ਸਿਟੀ, ਮੁਨੀ ਦੇਵੀ , ਕੁਆਰਕ ਸਿਟੀ,ਗੋਰਖਨਾਥ, ਰਾਮਪਾਲ, ਕਮਲਾਦੇਵੀ, ਮੋਹਨ ਲਾਲ ,ਕੌਂਸਲਰ – ਗੁਰਮੀਤ ਕੌਰ, ,ਕਰਮਜੀਤ ਕੌਰ ਮਟੌਰ,ਰਮਨਪ੍ਰੀਤ ਕੌਰ ਕੁੰਭਡ਼ਾ , ਰਾਜਵੀਰ ਕੌਰ ਗਿੱਲ , ਅਰੁਣਾ ਵਸ਼ਿਸ਼ਟ , ਰਜਿੰਦਰ ਕੌਰ ਕੁੰਭਡ਼ਾ, ਸੋਨੂੰ ਸੋਢੀ, ਆਰ ਪੀ ਸ਼ਰਮਾ ,ਹਰਪਾਲ ਸਿੰਘ ਚੰਨਾ,ਸੁਰਿੰਦਰ ਸਿੰਘ ਰੋਡਾ- ਸੋਹਾਣਾ, ਕਮਲਜੀਤ ਕੌਰ ਸੋਹਾਣਾ ,ਜਸਵੀਰ ਕੌਰ ਅਤਲੀ- ਸਾਬਕਾ ਕੌਂਸਲਰ , ਅੰਜਲੀ ਸਿੰਘ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ , ਸੁਰਿੰਦਰ ਸਿੰਘ, ਬਲਰਾਜ ਸਿੰਘ ਗਿੱਲ, ਤਜਿੰਦਰ ਪਾਲ ਸਿੰਘ ,ਹਰਵਿੰਦਰ ਸਿੰਘ ,ਅਕਵਿੰਦਰ ਸਿੰਘ – ਗੋਸਲ , ਕੁਲਦੀਪ ਸਿੰਘ ,ਐੱਸ .ਐੱਸ ਬਰਨਾਲਾ ,ਡਾ .ਕੁਲਦੀਪ ਸਿੰਘ,ਅਮਰਜੀਤ ਸਿੰਘ ,ਮਨਪ੍ਰੀਤ ਸਿੰਘ, ਤਰਨਜੀਤ ਸਿੰਘ ,ਸੁਮਿਤ ਸੋਢੀ, ਹਰਪਾਲ ਸਿੰਘ ਬਰਾਡ਼ ,ਜੀ ਐੱਸ ਗਰੇਵਾਲ ,ਰਣਜੀਤ ਸਿੰਘ ਹਾਜ਼ਰ ਸਨ ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014807