ਚੜ੍ਹਦਾ ਪੰਜਾਬ

August 14, 2022 1:07 AM

ਆਜ਼ਾਦ ਗਰੁੱਪ ਦੇ ਮੁੱਖ ਥੰਮ੍ਹ ਕੁਲਵੰਤ ਸਿੰਘ ਅਤੇ  ਪਰਵਿੰਦਰ ਸੋਹਾਣਾ ਲੜ ਰਹੇ ਇੱਕ ਦੂਜੇ ਖ਼ਿਲਾਫ਼, ਇਨ੍ਹਾਂ ਦੀ ਸੋਚ ਵਿਚ ਮੁਹਾਲੀ ਤਾਂ ਭਲਾ ਕਿੱਥੇ : ਮੇਅਰ 

ਆਜ਼ਾਦ ਗਰੁੱਪ ਦੇ ਮੁੱਖ ਥੰਮ੍ਹ ਕੁਲਵੰਤ ਸਿੰਘ ਅਤੇ  ਪਰਵਿੰਦਰ ਸੋਹਾਣਾ ਲੜ ਰਹੇ ਇੱਕ ਦੂਜੇ ਖ਼ਿਲਾਫ਼, ਇਨ੍ਹਾਂ ਦੀ ਸੋਚ ਵਿਚ ਮੁਹਾਲੀ ਤਾਂ ਭਲਾ ਕਿੱਥੇ : ਮੇਅਰ ਜੀਤੀ ਸਿੱਧੂ
ਮੋਹਾਲੀ : ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ  ਨੇ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਅਗਵਾਈ ਹੇਠ ਉਨ੍ਹਾਂ ਦੇ ਗ੍ਰਹਿ ਵਿਖੇ ਕਾਂਗਰਸ ਪਾਰਟੀ ਦੇ ਮੁਹਾਲੀ ਹਲਕੇ ਤੋਂ  ਉਮੀਦਵਾਰ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਦੇ ਹੱਕ ਵਿੱਚ ਚੋਣ ਮੀਟਿੰਗ ਨੁੰ ਸੰਬੋਧਨ ਕਰਦਿਆਂ  ਸਾਬਕਾ ਮੇਅਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਰਗੜੇ ਲਾਏ। ਉਨ੍ਹਾਂ ਕਿਹਾ ਕਿ ਸਾਬਕਾ ਮੇਅਰ ਨੂੰ ਕਾਂਗਰਸ ਪਾਰਟੀ ਨੇ ਵੀ ਵੋਟਾਂ ਪਾ ਕੇ ਮੇਅਰ ਬਣਾਇਆ ਸੀ ਨਹੀਂ ਤਾਂ ਉਹ ਕਦੇ ਮੇਅਰ ਨਹੀਂ ਸੀ ਬਣ ਸਕਦਾ। ਉਨ੍ਹਾਂ ਕਿਹਾ ਕਿ ਮੇਅਰ ਬਣਨ ਤੋਂ ਕੁਝ ਸਮਾਂ ਬਾਅਦ ਹੀ ਕੁਲਵੰਤ ਸਿੰਘ ਵਾਪਸ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਸਹੁੰ ਖਾਣ ਦੇ ਬਾਵਜੂਦ ਕਾਂਗਰਸ ਪਾਰਟੀ ਨੂੰ ਕੁਲਵੰਤ ਸਿੰਘ ਨੇ ਧੋਖਾ ਦਿੱਤਾ।
ਮੇਅਰ ਅਮਰਜੀਤ ਸਿੰਘ ਸਿੱਧੂ  ਨੇ ਸੰਬੋਧਨ ਕਰਦਿਆਂ
 ਕਿ ਕੁਲਵੰਤ ਸਿੰਘ ਨੇ ਵਿਕਾਸ ਦੇ ਮਾਮਲੇ ਵਿੱਚ  ਮੁਹਾਲੀ ਨੂੰ ਦੱਸ ਸਾਲ ਪਿੱਛੇ ਪਾ ਦਿੱਤਾ ਕਿਉਂਕਿ ਨਾ ਤਾਂ ਉਹ ਖ਼ੁਦ ਦਫ਼ਤਰ ਆਉਂਦੇ ਸਨ ਅਤੇ ਨਾ ਹੀ ਘਰ ਆਉਣ ਵਾਲੇ ਕਿਸੇ ਵਿਅਕਤੀ ਨੂੰ ਮਿਲਦੇ ਸਨ ਸਗੋਂ ਲੋਕਾਂ ਨੂੰ ਬੇਇੱਜ਼ਤ ਕਰਦੇ ਸਨ। ਉਨ੍ਹਾਂ ਕਿਹਾ ਕਿ ਮੋਹਾਲੀ ਦੇ ਸੂਝਵਾਨ ਲੋਕਾਂ ਨੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਕੁਲਵੰਤ ਸਿੰਘ ਅਤੇ ਉਨ੍ਹਾਂ ਦੇ ਗਰੁੱਪ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਅਤੇ ਖੁਦ ਕੁਲਵੰਤ ਸਿੰਘ ਆਪਣੇ ਵਾਰਡ ਵਿਚ ਵੱਡੇ ਫ਼ਰਕ ਨਾਲ ਚੋਣ ਹਾਰ ਗਏ। ਉਨ੍ਹਾਂ ਕਿਹਾ ਕਿ ਹੁਣ ਕੁਲਵੰਤ ਸਿੰਘ ਆਪਣੇ ਨਿੱਜੀ ਮੁਫ਼ਾਦਾਂ ਦੀ ਪੂਰਤੀ ਲਈ ਆਮ ਆਦਮੀ ਪਾਰਟੀ ਦੀ ਟਿਕਟ ਲੈ ਕੇ ਚੋਣ ਲੜ ਰਿਹਾ ਹੈ ਪਰ ਮੁਹਾਲੀ ਦੇ ਲੋਕ ਇਸ ਨੂੰ ਬਾਹਰ ਦਾ ਰਸਤਾ ਦਿਖਾਉਣਗੇ।
ਉਨ੍ਹਾਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਸੋਹਾਣਾ ਉੱਤੇ ਵਰ੍ਹਦਿਆਂ ਕਿਹਾ ਕਿ ਕੁਝ ਸਮਾਂ ਪਹਿਲਾਂ ਪਰਵਿੰਦਰ ਸਿੰਘ ਸੋਹਾਣਾ ਕੁਲਵੰਤ ਸਿੰਘ ਦੇ ਨਾਲ ਬੈਠ ਕੇ  ਆਜ਼ਾਦ ਗਰੁੱਪ ਦੇ ਬੈਨਰ ਹੇਠ ਪ੍ਰੈੱਸ ਕਾਨਫ਼ਰੰਸਾਂ ਕਰਦਾ ਸੀ ਤੇ ਹੁਣ ਅਕਾਲੀ ਦਲ ਦੀ ਟਿਕਟ ਲੈ ਕੇ ਕੁਲਵੰਤ ਸਿੰਘ ਦੇ ਖ਼ਿਲਾਫ਼ ਹੀ ਚੋਣ ਲੜ ਰਿਹਾ ਹੈ।
ਉਨ੍ਹਾਂ ਕਿਹਾ ਕਿ ਦੋਵੇਂ ਆਗੂ ਮੌਕਾਪ੍ਰਸਤ ਹਨ ਅਤੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਚੋਣ ਲੜ ਰਹੇ ਹਨ ਜੋ ਕਿ ਇਨ੍ਹਾਂ ਦੀ ਕਾਰਗੁਜ਼ਾਰੀ ਤੋਂ ਸਪੱਸ਼ਟ ਦਿਖਾਈ ਦਿੰਦਾ ਹੈ। ਉਨ੍ਹਾਂ ਸਵਾਲ ਕੀਤਾ ਕਿ ਅਜਿਹੇ ਆਗੂ ਮੁਹਾਲੀ ਦਾ ਕੀ ਭਲਾ ਕਰਨਗੇ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਨ੍ਹਾਂ ਕੋਲ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਖ਼ਿਲਾਫ਼ ਕੋਈ ਮੁੱਦਾ ਨਹੀਂ ਬਚਿਆ ਤਾਂ  ਸਿੱਧੂ ਉੱਤੇ  ਤਰ੍ਹਾਂ ਤਰ੍ਹਾਂ ਦੀ ਇਲਜ਼ਾਮਬਾਜ਼ੀ ਕਰ ਰਹੇ ਹਨ ਪਰ ਲੋਕ ਇਨ੍ਹਾਂ ਦੀ ਮਾੜੀ ਨੀਅਤ ਨੂੰ ਸਮਝਦੇ ਹਨ  ਤੇ ਇਨ੍ਹਾਂ ਨੂੰ ਮੂੰਹ ਨਹੀਂ ਲਗਾਉਣਗੇ।
 ਉਨ੍ਹਾਂ ਕਿਹਾ ਕਿ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਤਾਂ ਕਿਸੇ  ਨੂੰ ਮਿਲ ਕੇ ਵੀ ਰਾਜ਼ੀ ਨਹੀਂ ਅਤੇ ਨਾ ਹੀ ਉਹ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੇ ਸਮਰੱਥ ਹਨ। ਉਨ੍ਹਾਂ ਕਿਹਾ ਕਿ ਸਾਬਕਾ ਮੇਅਰ ਦੇ ਸਮੇਂ ਮੁਹਾਲੀ ਸ਼ਹਿਰ ਸਫ਼ਾਈ ਪੱਖੋਂ ਵੀ ਪੱਛੜ ਗਿਆ ਸੀ ਤੇ  ਰੈਂਕਿੰਗ ਵਿੱਚ  150 ਤੋਂ ਵੀ ਪਿੱਛੇ ਸੀ ਜੋ ਹੁਣ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਉਨ੍ਹਾਂ ਦੀ  ਟੀਮ ਵੱਲੋਂ  ਚੰਦ ਮਹੀਨਿਆਂ ਦੀ ਮਿਹਨਤ ਨਾਲ  81ਵੇਂ ਨੰਬਰ ਤੇ ਲਿਆਂਦਾ ਹੈ ਅਤੇ ਪੰਜਾਬ ਵਿੱਚ ਦੂਜੇ ਨੰਬਰ ਤੇ ਲਿਆਂਦਾ  ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਅਤੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਦੀਆਂ ਵੋਟਾਂ ਬਲਬੀਰ ਸਿੰਘ ਸਿੱਧੂ ਨੂੰ ਪਾ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤੇ ਮੋਹਾਲੀ ਨੂੰ ਲੁੱਟਣ ਦੀ ਨੀਅਤ ਨਾਲ ਆਏ ਲੋਟੂ ਟੋਲਿਆਂ ਨੂੰ ਮੁੜ ਨਾ ਲਗਾਉਣ।
ਇਸ ਤੋਂ ਪਹਿਲਾਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇੱਥੇ ਆਉਣ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਬਲਬੀਰ ਸਿੰਘ ਸਿੱਧੂ ਵਰਗਾ ਆਗੂ ਮੋਹਾਲੀ ਸ਼ਹਿਰ ਨੂੰ ਨਹੀਂ ਮਿਲਣਾ  ਜੋ ਹਰ ਸਮੇਂ ਲੋਕਾਂ ਲਈ ਉਪਲੱਬਧ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਅਤੇ ਮੋਹਾਲੀ ਦੇ ਵਿਕਾਸ  ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਇਸ ਮੌਕੇ ਤਿਲਕ ਰਾਜ, ਮਾਸਟਰ ਰਾਮ ਸਰੂਪ ਜੋਸ਼ੀ, ਅਮਨਦੀਪ ਸਿੰਘ, ਵਿਕਟਰ ਨਿਹੋਲਕਾ, ਇੰਦਰਜੀਤ ਸਿੰਘ ਖੋਖਰ, ਆਸ਼ੂ ਵੈਦ, ਸ੍ਰੀਮਤੀ ਔਲਖ, ਨਵਨੀਤ ਤੋਕੀ, ਜਤਿੰਦਰ ਸਿੰਘ ਭੱਟੀ, ਦਲਬੀਰ ਸਿੰਘ  ਕਾਨੂੰਗੋ, ਰਣਜੋਧ ਸਿੰਘ, ਡੀ ਐਸ ਚੰਦੋਕ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਬਲਬੀਰ ਸਿੰਘ  ਸਿੱਧੂ ਪਿਛਲੇ 20 ਸਾਲਾਂ ਤੋਂ ਮੋਹਾਲੀ  ਵਾਸੀਆਂ  ਦੀ ਸੇਵਾ ਕਰ ਰਹੇ ਹਨ ਅਤੇ ਜਦੋਂ ਹੁਣ ਉਹ ਚੋਣ ਮੈਦਾਨ ਵਿਚ ਉਤਰੇ ਹਨ ਤਾਂ ਮੋਹਾਲੀ ਦੇ ਲੋਕਾਂ ਦਾ ਵੀ ਫਰਜ਼ ਹੈ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਵੋਟਾਂ ਪਵਾ ਕੇ ਰਿਕਾਰਡ ਤੋੜ ਜਿੱਤ ਦਿਵਾਉਣ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਪਤਵੰਤੇ ਹਾਜ਼ਰ ਸਨ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804