ਚੜ੍ਹਦਾ ਪੰਜਾਬ

August 14, 2022 11:45 AM

ਆਜ਼ਾਦੀ ਦਿਹਾੜੇ ਮੌਕੇ ਵਾਤਾਵਰਣ ਅਤੇ ਸਿਹਤ ਮੁੱਦਿਆਂ ’ਤੇ ਕੇਂਦਰਤ ਸਾਈਕਲ ਰੈਲੀ ਕਰਵਾਈ ਗਈ

ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਰਵਾਈ ਗਈ ਰੈਲੀ

ਚੰਡੀਗੜ  :   ਵਾਤਾਵਰਣ ਅਤੇ ਸਿਹਤ ਸਬੰਧੀ ਮੁੱਦਿਆਂ ਬਾਰੇ ਜਾਗਰੂਕਤਾ ਪੈਦਾ ਕਰਨ ਤੋਂ ਇਲਾਵਾ ਸਾਡੇ ਸੰਵਿਧਾਨ ਵਿੱਚ ਦਰਜ ਵਾਤਾਵਰਣ ਸੰਭਾਲ ਦੇ ਸੰਦੇਸ ਨੂੰ ਫੈਲਾਉਣ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਲਈ ਲੋਕਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।

ਇਹ ਸਮਾਗਮ ਫੋਕਲੋਰ ਫਰਾਟਰਨਿਟੀ ਫੈਡਰੇਸ਼ਨ ਪੰਜਾਬ ਨਾਲ ਜੁੜੇ ਜੁਗਨੀ ਕਲਚਰਲ ਐਂਡ ਯੂਥ ਵੈਲਫੇਅਰ ਕਲੱਬ, ਐਸ.ਏ.ਐਸ. ਨਗਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਰੈਲੀ ਵਿੱਚ ਟ੍ਰਾਈਸਿਟੀ ਦੇ 150 ਤੋਂ ਵੱਧ ਵਾਤਾਵਰਣ ਅਤੇ ਸਿਹਤ ਪ੍ਰੇਮੀਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ : 25 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਮਹਾਂਰਿਸ਼ੀ ਵਾਲਮੀਕ ਪੈਨੋਰਮਾ ਛੇਤੀ ਹੀ ਲੋਕ ਅਰਪਣ ਕੀਤਾ ਜਾਵੇਗਾ : ਚੰਨੀ

ਰੈਲੀ ਨੂੰ ਹਰੀ ਝੰਡੀ ਦਿਖਾਉਂਦਿਆਂ ਅਤੇ ਇਸ ਵਿੱਚ ਹਿੱਸਾ ਲੈਂਦਿਆਂ ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਮਿਸਨ ਦੀਆਂ ਗਤੀਵਿਧੀਆਂ ਨੂੰ ਦਿੱਤੀ ਜਾ ਰਹੀ ਮਹੱਤਤਾ ਬਾਰੇ ਚਾਨਣਾ ਪਾਇਆ ਤਾਂ ਜੋ ਪੰਜਾਬ ਦਾ ਵਾਤਾਵਰਣ ਸਿਹਤਮੰਦ ਬਣ ਸਕੇ। ਉਨਾਂ ਪੰਜਾਬ ਨੂੰ ਦੇਸ ਦਾ ਸਭ ਤੋਂ ਸਿਹਤਮੰਦ ਸੂਬਾ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਉਦੇਸ਼ ਬਾਰੇ ਵੀ ਚਾਨਣਾ ਪਾਇਆ।

ਸਾਈਕਲ ਰੈਲੀ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ ਤੋਂ ਆਰੰਭ ਹੋਈ ਅਤੇ ਲਗਭਗ 25 ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਚੱਪੜਚਿੜੀ, ਐਸਏਐਸ ਨਗਰ ਦੇ ਫਤਿਹ ਬੁਰਜ  ਵਿਖੇ ਜਾ ਕੇ ਸਮਾਪਤ ਹੋਈ। ਸਾਈਕਲ ਸਵਾਰ ਆਪਣੇ ਸਾਈਕਲਾਂ ’ਤੇ ਭਾਰਤੀ ਝੰਡੇ ਲਗਾ ਕੇ ਚੱਲੇ। ਪ੍ਰਤੀਭਾਗੀਆਂ ਨੇ ਆਯੋਜਕਾਂ ਦੁਆਰਾ ਮੁਹੱਈਆ ਕਰਵਾਈਆਂ ਗਈਆਂ ਟੀ-ਸਰਟਾਂ ਪਹਿਨੀਆਂ ਜਿਸ ਉੱਤੇ ਮਿਸਨ ਤੰਦਰੁਸਤ ਪੰਜਾਬ ਦਾ ਲੋਗੋ ਅਤੇ ਮਿਸਨ ਤੰਦਰੁਸਤ ਪੰਜਾਬ ਦੇ ਅਧੀਨ ਦਸ ਉਪ-ਮਿਸਨਾਂ ਨੂੰ ਵੱਖ ਵੱਖ ਰੰਗਾਂ ਵਿੱਚ ਛਾਪਿਆ ਗਿਆ ਸੀ।

ਇਹ ਵੀ ਪੜ੍ਹੋ : ਆਜ਼ਾਦੀ ਦਿਹਾੜੇ ਮੌਕੇ ਜੀਤੀ ਸਿੱਧੂ ਨੇ ਲਹਿਰਾਇਆ ਮਿਉਂਸਪਲ ਭਵਨ ਵਿਖੇ ਤਿਰੰਗਾ  

ਇਸ ਮੌਕੇ  ਜੁਗਨੀ ਕਲਚਰਲ ਅਤੇ ਯੂਥ ਵੈਲਫੇਅਰ ਕਲੱਬ, ਐਸਏਐਸ ਨਗਰ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਵੀ ਆਯੋਜਿਤ ਕੀਤਾ ਗਿਆ ਜਿਸ ਦੌਰਾਨ ਪ੍ਰਦੂਸਣ ਘਟਾਉਣ ਅਤੇ ਹਰਿਆਲੀ ਬਾਰੇ ਨਾਟਕ ਅਤੇ ਸਕਿੱਟ ਤੋਂ ਇਲਾਵਾ ਪੰਜਾਬੀ ਲੋਕ ਗੀਤ, ਭੰਗੜਾ ਅਤੇ ਗੱਤਕਾ ਪੇਸ ਕੀਤੇ ਗਏ। ਰੈਲੀ ਦੇ ਅੰਤ ਵਿੱਚ ਰੁੱਖ ਲਗਾਉਣ ਦੀ ਗਤੀਵਿਧੀ ਵੀ ਕੀਤੀ ਗਈ ਅਤੇ ਜੰਗਲਾਤ ਵਿਭਾਗ ਦੁਆਰਾ ਸਾਰੇ ਭਾਗੀਦਾਰਾਂ ਨੂੰ ਦੇਸੀ ਰੁੱਖਾਂ ਦੀਆਂ ਕਿਸਮਾਂ ਦੇ ਬੂਟੇ ਵੀ ਮੁਹੱਈਆ ਕਰਵਾਏ ਗਏ।

ਇਸ ਮੌਕੇ ਵਾਤਾਵਰਣ ਅਤੇ ਜਲਵਾਯੂ ਦੇ ਡਾਇਰੈਕਟਰ ਚਾਂਦ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਮਿਸਨ ਤੰਦਰੁਸਤ ਪੰਜਾਬ ਸੌਰਭ ਗੁਪਤਾ ਨੇ ਫਤਿਹ ਬੁਰਜ ਕੰਪਲੈਕਸ, ਚੱਪੜਚਿੜੀ ਵਿਖੇ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਰੂਪ ਵਿੱਚ ਉਲੀਕੇ ਮਿਸਨ ਤੰਦਰੁਸਤ ਪੰਜਾਬ ਦੀ ਸੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਜੂਨ, 2021 ਨੂੰ ਵਿਸਵ ਵਾਤਾਵਰਣ ਦਿਵਸ ਮੌਕੇ ਕੀਤੀ ਸੀ। ਉਨਾਂ ਅੱਗੇ ਦੱਸਿਆ ਕਿ ਨਵੇਂ ਮਿਸਨ ਦੀਆਂ ਗਤੀਵਿਧੀਆਂ ਸਬੰਧਤ ਵਿਭਾਗਾਂ ਅਧੀਨ ਦਸ ਉਪ-ਮਿਸਨਾਂ ਦੁਆਰਾ ਕੀਤੀਆਂ ਜਾ ਰਹੀਆਂ ਹਨ। ਉਨਾਂ ਨੇ ਮਿਸਨ ਤੰਦਰੁਸਤ ਪੰਜਾਬ ਦੀਆਂ ਵੱਖ -ਵੱਖ ਵਿਸੇਸਤਾਵਾਂ ਵੀ ਸਾਂਝੀਆਂ ਕੀਤੀਆਂ ਅਤੇ ਲੋਕਾਂ ਨੂੰ ਇੱਕ ਮੋਬਾਈਲ ਐਪ ’ਤੰਦਰੁਸਤ ਪੰਜਾਬ’ ਡਾਊਨਲੋਡ ਕਰਨ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ : ਮੁਹਾਲੀ ਦੇ ਸੈਕਟਰ 78 ਵਿੱਚ ਸ਼ਹਿਰ ਦੇ ਸਭ ਤੋਂ ਵੱਡੇ ਜਿੰਮ ”ਕਲੈਪਸ ਫਿਟਨੈੱਸ” ਦਾ ਉਦਘਾਟਨ

ਇਸ ਮੌਕੇ ਪ੍ਰਮੁੱਖ ਵਿਗਿਆਨਕ ਅਫ਼ਸਰ-ਕਮ-ਨੋਡਲ ਅਫਸਰ, ਮਿਸਨ ਤੰਦਰੁਸਤ ਪੰਜਾਬ ਗੁਰਹਰਮਿੰਦਰ ਸਿੰਘ ਨੇ ਕਿਹਾ ਕਿ ਆਪਣੇ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਇਕੱਲੀ ਸਰਕਾਰ ਕਦੇ ਵੀ ਸਾਫ ਅਤੇ ਸਿਹਤਮੰਦ ਵਾਤਾਵਰਣ ਨਹੀਂ ਸਿਰਜ ਸਕਦੀ। ਉਨਾਂ ਨੇ ਇਸ ਗੱਲ ’ਤੇ ਵੀ ਜੋਰ ਦਿੱਤਾ ਕਿ ਵਾਤਾਵਰਣ ਅਤੇ ਜੰਗਲ ਦੀ ਸੰਭਾਲ ਨਾ ਸਿਰਫ ਰਾਜ ਬਲਕਿ ਹਰੇਕ ਵਿਅਕਤੀ ਦਾ ਕਾਰਜ ਹੈੇ।

ਜੁਗਨੀ ਕਲਚਰਲ ਅਤੇ ਯੂਥ ਵੈਲਫੇਅਰ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ ਨੇ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਵਿਭਾਗ ਅਤੇ ਮਿਸ਼ਨ ਤੰਦਰੁਸਤ ਪੰਜਾਬ ਲਈ ਸੁਸਾਇਟੀ ਦਾ ਇਸ ਸਮਾਗਮ ਦੇ ਆਯੋਜਨ ਵਿੱਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਪ੍ਰਤੀਭਾਗੀਆਂ ਨੇ ਵਾਤਾਵਰਣ ਸੰਭਾਲ ਅਤੇ ਪ੍ਰਦੂਸਣ ’ਤੇ ਕਾਬੂ ਪਾਉਣ ਦੀਆਂ ਗਤੀਵਿਧੀਆਂ ਵਿੱਚ ਯੋਗਦਾਨ ਪਾਉਣ ਦਾ ਪ੍ਰਣ ਲਿਆ। ਸਮਾਗਮ ਦੀ ਸਮਾਪਤੀ ਅਸਮਾਨ ਵਿੱਚ ਤਿੰਨ ਰੰਗਾਂ ਦੇ ਗੁਬਾਰੇ ਛੱਡ ਕੇ ਕੀਤੀ ਗਈ।

ਇਹ ਵੀ ਪੜ੍ਹੋ : ਵੇਰਕਾ ਨੇ ਛੇ ਹੋਰ ਨਵੀਆਂ ਮਠਿਆਈਆਂ ਤਿਉਹਾਰਾਂ ਦੀ ਆਮਦ ਮੌਕੇ ਮਾਰਕੀਟ ਵਿੱਚ ਉਤਾਰੀਆਂ

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014806