ਮੋਹਾਲੀ :
ਆਰੀਅਨਜ਼ ਗਰੁੱਪ ਆਫ਼ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ੍ਹ ਵਿਖੇ “ਇਨਵੈਸਟ ਇਨ ਆਵਰ
ਪਲੈਨੇਟ” ਥੀਮ ਉੱਤੇ ਧਰਤੀ ਦਿਵਸ ਮਨਾਇਆ ਗਿਆ। ਇੰਜਨੀਅਰਿੰਗ, ਲਾਅ, ਮੈਨੇਜਮੈਂਟ, ਨਰਸਿੰਗ,
ਫਾਰਮੇਸੀ, ਬੀ.ਐੱਡ ਅਤੇ ਐਗਰੀਕਲਚਰ ਦੇ ਆਰੀਅਨਜ਼ ਦੇ ਵਿਦਿਆਰਥੀਆਂ ਨੇ ਰੁੱਖ ਲਗਾਉਣ
ਪੋਸਟਰ ਪੇਸ਼ਕਾਰੀ ਅਤੇ ਪ੍ਰੋਜੈਕਟ ਅਧਾਰਤ ਗਤੀਵਿਧੀਆਂ ਵਿੱਚ ਭਾਗ ਲਿਆ । ਸ਼੍ਰੀਮਤੀ ਨਵਨੀਤ ਕੌਰ,
ਸ਼੍ਰੀਮਤੀ ਨੀਲੂ ਭਾਟੀਆ, ਸ਼੍ਰੀਮਤੀ ਅਕਾਂਕਸ਼ਾ ਰਾਣਾ ਅਤੇ ਸਵਾਤੀ ਆਦਿ ਫੈਕਲਟੀ ਮੈਂਬਰ ਹਾਜ਼ਰ ਸਨ।
ਵਰਨਣਯੋਗ ਹੈ ਕਿ ਧਰਤੀ ਦਿਵਸ ਹਰ ਸਾਲ 22 ਅਪ੍ਰੈਲ ਨੂੰ ਵਾਤਾਵਰਨ ਸੁਰੱਖਿਆ ਬਾਰੇ ਜਾਗਰੂਕਤਾ
ਫੈਲਾਉਣ ਅਤੇ ਵਿਸ਼ਵ ਨੂੰ ਜਲਵਾਯੂ ਸੰਕਟ ਤੋ ਬਚਾਉਣ ਲਈ ਮਨਾਇਆ ਜਾਂਦਾ ਹੈ। ਹਰ ਬੀਤਦੇ ਸਾਲ
ਨਾਲ ਵਿਗੜਦੇ ਮਾਹੌਲ ਕਾਰਨ ਆਪਣੀ ਮਾਂ ਕੁਦਰਤ ਨੂੰ ਬਚਾਉਨਾ ਸੰਭਾਲਣ ਵਿਚ ਮਦਦ ਕਰਨਾ
ਸਾਡਾ ਫਰਜ਼ ਬਣਦਾ ਹੈ |
