ਚੜ੍ਹਦਾ ਪੰਜਾਬ

August 13, 2022 11:09 PM

ਆਮ ਆਦਮੀ ਪਾਰਟੀ ਦਾ ਘਰ ਘਰ ਪ੍ਰਚਾਰ, ਵੋਟਰ ਆਮ ਮੁਹਾਰੇ ਕਰਦੇ ਝਾੜੂ-ਝਾੜੂ : ਗੁਰਮੇਲ ਸਿੱਧੂ

ਆਮ ਆਦਮੀ ਪਾਰਟੀ ਦਾ ਘਰ ਘਰ ਪ੍ਰਚਾਰ, ਵੋਟਰ ਆਮ ਮੁਹਾਰੇ ਕਰਦੇ ਝਾੜੂ-ਝਾੜੂ : ਗੁਰਮੇਲ ਸਿੱਧ

ਮੋਹਾਲੀ :    ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੂੰਝਾ ਫੇਰ ਜਿੱਤ ਯਕੀਨੀ ਹੈ। ਰਵਾਇਤੀ ਪਾਰਟੀਆਂ ਤੋਂ ਅੱਕੇ ਲੋਕ ਆਪ ਮੁਹਾਰੇ “ਝਾੜੂ-ਝਾੜੂ ਪੁਕਾਰਦੇ ਹਨ। ਲੋਕਾਂ ਦਾ ਸਪੱਸ਼ਟ ਕਹਿਣਾ ਹੈ ਕਿ ਇਸ ਵਾਰ ਤੀਜਾ ਬਦਲ ਆਉਣਾ ਚਾਹੀਦਾ ਹੈ।
ਇਸ ਗੱਲ ਦਾ ਪ੍ਰਗਟਾਵਾ ਮੁਲਾਜ਼ਮ ਆਗੂ ਅਤੇ ਆਮ ਆਦਮੀ ਪਾਰਟੀ ਦੇ ਮੁਲਾਜ਼ਮ ਵਿੰਗ ਦੇ ਸੂਬਾ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਰਾਹੀਂ ਕੀਤਾ।

ਮੁਹਾਲੀ ਸ਼ਹਿਰ ਦੇ ਫੇਜ਼-11 ਦੇ ਵੱਖ ਵੱਖ ਵਾਰਡਾਂ ਵਿੱਚ ਘਰ-ਘਰ ਜਾ ਕੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਅਤੇ ਮੁਹਾਲੀ ਹਲਕੇ ਦੇ ਉਮੀਦਵਾਰ ਕੁਲਵੰਤ ਸਿੰਘ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਦੀ ਸਨਿਮਰ ਅਪੀਲ ਕੀਤੀ।
ਪ੍ਰਚਾਰ ਟੀਮ ਵਿੱਚ ਹਰਪਾਲ ਸਿੰਘ ਖਾਲਸਾ,ਅਤੇ ਤਰਨਜੀਤ ਸਿੰਘ ਪੱਪੂ ਸ਼ਾਮਲ ਸਨ।

ਪ੍ਰਚਾਰ ਟੀਮ ਵੱਲੋਂ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਦੀਆਂ ਸਹੂਲਤਾਂ ਅਤੇ ਪ੍ਰਾਪਤੀਆਂ ਬਾਰੇ ਵੀ ਲੋਕਾਂ ਨੂੰ ਦੱਸਿਆ ਤੇ ਸਮਝਾਇਆ ਗਿਆ। ਜਿਵੇਂ ਮੁਫਤ ਸਿਹਤ ਸਹੂਲਤਾਂ, ਬਿਜਲੀ ਪਾਣੀ, ਔਰਤਾਂ ਲਈ ਮੁਫਤ ਬਣਸ ਸਫਰ,ਉੱਚ ਦਰਜੇ ਦੀ ਪੜਾਈ, ਅਮਨ ਕਾਨੂੰਨ ਦੀ ਬਿਹਤਰ ਵਿਵਸਥਾ ਅਤੇ ਲੋੜਵੰਦ ਲੋਕਾਂ ਦੇ ਰੋਜ਼ਮੱਰਾ ਦੇ ਕੰਮ ਭ੍ਰਿਸ਼ਟਾਚਾਰ ਰਹਿਤ ਅਤੇ ਬਿਨਾ ਦੇਰੀ ਵਿੱਚ ਹੱਲ ਹੋਣ ਬਾਰੇ ਵੀ ਵੇਰਵੇ ਦੱਸੇ।

 

ਭਗਵੰਤ ਮਾਨ ਦੇ ਬਤੌਰ ਮੁੱਖ ਮੰਤਰੀ ਚਿਹਰਾ ਬਨਾਉਣ ਉਪਰੰਤ ਪੂਰੇ ਪੰਜਾਬ ਦੀ ਤਰ੍ਹਾਂ ਮੁਹਾਲੀ ਹਲਕੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਲਹਿਰ ਬਣ ਚੁੱਕੀ ਹੈ ।
ਗੁਰਮੇਲ ਸਿੰਘ ਸਿੱਧੂ ਨੇ ਮੁਲਾਜ਼ਮ ਵਰਗ ਅਤੇ ਪੈਨਸ਼ਨਰਾਂ ਨੂੰ ਵੀ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804