ਚੜ੍ਹਦਾ ਪੰਜਾਬ

August 11, 2022 1:29 AM

ਆਪ ਸਰਕਾਰ ਆਉਂਦਿਆਂ ਹੀ ਬਲਬੀਰ ਸਿੰਘ ਸਿੱਧੂ ਦੇ ਖਿਲਾਫ ਕੱਸਿਆ ਜਾਵੇਗਾ ਸ਼ਿਕੰਜਾ : ਕੁਲਵੰਤ ਸਿੰਘ

ਸਿੱਧੂ ਦੇ ਭ੍ਰਿਸ਼ਟਾਚਾਰ ਤੋਂ ਤੰਗ ਆ ਕੇ ਨਡਿਆਲੀ ਪਿੰਡ ਦੇ ਲੋਕਾਂ ਨੇ ਪ੍ਰਗਟਾਇਆ ਕੁਲਵੰਤ ਸਿੰਘ ਦੀ ਅਗਵਾਈ ਚ ਭਰੋਸਾ

 

ਮੋਹਾਲੀ  : ਵਿਧਾਨ ਸਭਾ ਹਲਕਾ ਮੁਹਾਲੀ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਬਲਬੀਰ ਸਿੰਘ ਸਿੱਧੂ ਦੀਆਂ ਜ਼ਿਆਦਤੀਆਂ ਅਤੇ ਭ੍ਰਿਸ਼ਟਾਚਾਰੀ ਰਵੱਈਏ ਤੋਂ ਤੰਗ ਆ ਕੇ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਭਰੋਸਾ ਪ੍ਰਗਟਾਇਆ ਹੈ । ਇਸੇ ਲੜੀ ਦੇ ਤਹਿਤ ਵਿਧਾਨ ਸਭਾ ਹਲਕੇ ਮੁਹਾਲੀ ਵਿਚ ਪੈਂਦੇ ਪਿੰਡ ਨਡਿਆਲੀ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਆਪ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ।ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕੇ ਵਿੱਚ ਬਲਬੀਰ ਸਿੰਘ ਸਿੱਧੂ ਨੇ ਭ੍ਰਿਸ਼ਟਾਚਾਰ ਦੇ ਸਾਰੇ ਹੱਦ ਬੰਨੇ ਟਪਾ ਦਿੱਤੇ ਹਨ ।

ਬਲਬੀਰ ਸਿੰਘ ਸਿੱਧੂ ਨੇ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ ਉੱਪਰ ਕਬਜ਼ੇ ਕਰ ਕੇ ਉੱਥੋਂ ਦੇ ਪ੍ਰਬੰਧ ਆਪਣੇ ਨਜ਼ਦੀਕੀਆਂ ਨੂੰ ਦੇ ਕੇ ਖ਼ੁਦ ਅਤੇ ਆਪਣੇ ਭਰਾ ਨੂੰ ਪੈਸੇ ਇਕੱਠੇ ਕਰਨ ਵੱਲ ਲਗਾ ਰੱਖਿਆ ਹੈ ।ਇਸ ਨਾਲ ਜਿੱਥੇ ਬਲਵੀਰ ਸਿੱਧੂ ਲੋਕਾਂ ਦੀ ਖ਼ੂਨ -ਪਸੀਨੇ ਦੀ ਕਮਾਈ ਨੂੰ ਆਪਣੀਆਂ ਨਿੱਜੀ ਤਿਜੌਰੀਆਂ ਵਿੱਚ ਭਰ ਰਹੇ ਹਨ ਅਤੇ ਸਰਕਾਰੀ ਟੈਕਸ ਦੀ ਵੀ ਵੱਡੇ ਪੱਧਰ ਤੇ ਚੋਰੀ ਕੀਤੀ ਜਾ ਰਹੀ ਹੈ ।

ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਆਪ ਦੀ ਸਰਕਾਰ ਆਉਂਦਿਆਂ ਹੀ ਬਲਬੀਰ ਸਿੰਘ ਸਿੱਧੂ ਨੂੰ ਨੱਥ ਪਾਈ ਜਾਵੇਗੀ ਅਤੇ ਹਲਕੇ ਭਰ ਵਿਚਲੇ ਸ਼ਾਮਲਾਤ ਜ਼ਮੀਨਾਂ ਉੱਤੇ ਨਾਜਾਇਜ਼ ਕਬਜ਼ਿਆਂ ਨੂੰ ਬਲਬੀਰ ਸਿੰਘ ਸਿੱਧੂ ਕੋਲੋਂ ਖਾਲੀ ਕਰਵਾਇਆ ਜਾਵੇਗਾ । ਇਨ੍ਹਾਂ ਵਿੱਚ- ਸੱਜਲ ਸਿੰਘ, ਕਰਮਜੀਤ ਸਿੰਘ, ਚੰਨਣ ਰਾਮ ,ਕਰਨੈਲ ਸਿੰਘ ਮਾਨ ਸਿੰਘ,ਰਵਿੰਦਰ ਸਿੰਘ, ਮਨਮੋਹਨ ਸਿੰਘ, ਮਨੋਜ ਕੁਮਾਰ, ਦਿਲਸ਼ਾਦ ਮਲਿਕ ,ਅਵਤਾਰ ਸਿੰਘ, ਵੀ ਹਾਜ਼ਰ ਸਨ ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792